Home /News /national /

ਕੱਚੇ ਤੇਲ ਦੀਆਂ ਕੀਮਤਾਂ 7 ਮਹੀਨਿਆਂ ਦੇ ਹੇਠਲੇ ਪੱਧਰ 'ਤੇ, ਪਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਟਾਲਾ!

ਕੱਚੇ ਤੇਲ ਦੀਆਂ ਕੀਮਤਾਂ 7 ਮਹੀਨਿਆਂ ਦੇ ਹੇਠਲੇ ਪੱਧਰ 'ਤੇ, ਪਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਟਾਲਾ!

ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਦਿਖੇਗਾ ਅਸਰ?

ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਦਿਖੇਗਾ ਅਸਰ?

ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ ਪਿਛਲੇ ਹਫ਼ਤੇ ਪਹਿਲੀ ਵਾਰ 90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਮਤਾਂ 'ਚ ਬਦਲਾਅ ਨਾ ਬਾਰੇ ਕਿਹਾ ਕਿ ਕੌਮਾਂਤਰੀ ਪੱਧਰ ਉਤੇ ਕੀਮਤਾਂ 'ਚ ਵਾਧਾ ਹੋਣ ਕਾਰਨ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਕਾਫ਼ੀ ਸਮੇਂ ਤੱਕ ਆਪਣੀਆਂ ਕੀਮਤਾਂ ਸਥਿਰ ਰੱਖੀਆਂ ਤੇ ਹੁਣ ਕੌਮਾਂਤਰੀ ਪੱਧਰ ’ਤੇ ਕੀਮਤਾਂ ਹੇਠਾਂ ਆਉਣ ਤੋਂ ਬਾਅਦ ਕੰਪਨੀਆਂ ਆਪਣਾ ਘਾਟਾ ਪੂਰਾ ਕਰਨ ਲਈ ਕੀਮਤਾ ਨਹੀਂ ਘਟਾ ਰਹੀਆਂ।

ਹੋਰ ਪੜ੍ਹੋ ...
 • Share this:

  ਕੌਮਾਂਤਰੀ ਪੱਧਰ ਉਤੇ ਕੱਚੇ ਤੇਲ ਦੀਆਂ ਕੀਮਤਾਂ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈਆਂ ਹਨ ਪਰ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਵਿਕਰੀ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ।

  ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ ਪਿਛਲੇ ਹਫ਼ਤੇ ਪਹਿਲੀ ਵਾਰ 90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਮਤਾਂ 'ਚ ਬਦਲਾਅ ਨਾ ਬਾਰੇ ਕਿਹਾ ਕਿ ਕੌਮਾਂਤਰੀ ਪੱਧਰ ਉਤੇ ਕੀਮਤਾਂ 'ਚ ਵਾਧਾ ਹੋਣ ਕਾਰਨ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਕਾਫ਼ੀ ਸਮੇਂ ਤੱਕ ਆਪਣੀਆਂ ਕੀਮਤਾਂ ਸਥਿਰ ਰੱਖੀਆਂ ਤੇ ਹੁਣ ਕੌਮਾਂਤਰੀ ਪੱਧਰ ’ਤੇ ਕੀਮਤਾਂ ਹੇਠਾਂ ਆਉਣ ਤੋਂ ਬਾਅਦ ਕੰਪਨੀਆਂ ਆਪਣਾ ਘਾਟਾ ਪੂਰਾ ਕਰਨ ਲਈ ਕੀਮਤਾ ਨਹੀਂ ਘਟਾ ਰਹੀਆਂ।

  ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ

  ਕੀਮਤਾਂ ਵਿੱਚ ਗਿਰਾਵਟ ਰੂਸ ਦੇ ਨਾਰਥ ਸਟ੍ਰੀਮ ਪਾਈਪਲਾਈਨ ਨੂੰ ਬੰਦ ਕਰਨ ਅਤੇ ਕੱਚੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਇਸ ਦੇ ਸਹਿਯੋਗੀ (OPEC+) ਦੁਆਰਾ ਉਤਪਾਦਨ ਵਿੱਚ ਕਟੌਤੀ ਕਰਨ ਦੇ ਬਾਵਜੂਦ ਆਈ ਹੈ। ਹਾਲਾਂਕਿ, ਇਸ ਨਾਲ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ 158 ਦਿਨਾਂ ਤੋਂ ਨਹੀਂ ਬਦਲੀਆਂ।

  ਘਾਟੇ ਦੀ ਭਰਪਾਈ ਕਰ ਰਹੀਆਂ ਨੇ ਕੰਪਨੀਆਂ

  ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਬਦਲਾਅ ਨਾ ਕੀਤੇ ਜਾਣ ਦੇ ਸਵਾਲ 'ਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੌਮਾਂਤਰੀ ਪੱਧਰ ਉਤੇ ਕੀਮਤਾਂ 'ਚ ਵਾਧਾ ਹੋਣ ਕਾਰਨ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਕਾਫ਼ੀ ਸਮੇਂ ਤੱਕ ਆਪਣੀਆਂ ਕੀਮਤਾਂ ਸਥਿਰ ਰੱਖੀਆਂ ਤੇ ਹੁਣ ਕੌਮਾਂਤਰੀ ਪੱਧਰ ’ਤੇ ਕੀਮਤਾਂ ਹੇਠਾਂ ਆਉਣ ਤੋਂ ਬਾਅਦ ਕੰਪਨੀਆਂ ਆਪਣਾ ਘਾਟਾ ਪੂਰਾ ਕਰਨ ਲਈ ਕੀਮਤਾ ਨਹੀਂ ਘਟਾ ਰਹੀਆਂ।

  Published by:Gurwinder Singh
  First published:

  Tags: Petrol, Petrol and diesel, Petrol Price, Petrol Price Today In Punjab