'ਭਾਭੀ ਜੀ ਘਰ ਪਰ ਹੈਂ' ਨਾਲ ਚਰਚਾ 'ਚ ਆਈ ਅਦਾਕਾਰਾ ਸ਼ਿਲਪਾ ਸ਼ਿੰਦੇ ਕਾਂਗਰਸ ਵਿਚ ਸ਼ਾਮਲ
Updated: February 5, 2019, 10:26 PM IST
Updated: February 5, 2019, 10:26 PM IST
'ਭਾਭੀ ਜੀ ਘਰ ਪਰ ਹੈਂ' ਤੋਂ ਚਰਚਾ 'ਚ ਆਈ ਅਭਿਨੇਤਰੀ ਸ਼ਿਲਪਾ ਸ਼ਿੰਦੇ ਮੰਗਲਵਾਰ ਨੂੰ ਕਾਂਗਰਸ ਸ਼ਾਮਲ ਹੋ ਗਈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ 'ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਰਾਹੁਲ ਗਾਂਧੀ ਦੇਸ਼ ਦੇ ਪ੍ਧਾਨ ਮੰਤਰੀ ਬਣਨ। ਸ਼ਿੰਦੇ ਬਿਗ ਬਾਸ ਸੀਜ਼ਨ 11 ਦੀ ਜੇਤੂ ਵੀ ਹੈ। ਮੰਗਲਵਾਰ ਨੂੰ ਮੁੰਬਈ ਸਥਿਤ ਪਾਰਟੀ ਦਫ਼ਤਰ 'ਚ ਕਾਂਗਰਸ ਦੀ ਮੈਂਬਰਸ਼ਿਪ ਹਾਸਲ ਕਰਦਿਆਂ ਸ਼ਿਲਪਾ ਨੇ ਕਿਹਾ ਕਿ ਲੋਕ ਮੈਨੂੰ ਇਕ ਅਭਿਨੇਤਰੀ ਦੇ ਰੂਪ 'ਚ ਦੇਖਦੇ ਹਨ, ਪਰ ਮੈਂ ਉਨ੍ਹਾਂ ਲਈ ਕੰਮ ਕਰ ਕੇ ਦੇਸ਼ ਪ੍ਰਤੀ ਆਪਣਾ ਪਿਆਰ ਵੀ ਪ੍ਰਗਟਾਉਣਾ ਚਾਹੁੰਦੀ ਹਾਂ। ਕਿਉਂਕਿ ਕਾਂਗਰਸ ਸਾਲਾਂ ਤੋਂ ਦੇਸ਼ ਨੂੰ ਚਲਾਉਂਦੀ ਆਈ ਹੈ, ਇਸ ਮੈਂ ਇਸ ਦਾ ਹੱਥ ਫੜਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਬਦਲਾਅ ਦੀ ਲੋੜ ਹੈ ਤੇ ਇਹ ਕਾਂਗਰਸ ਪਾਰਟੀ ਹੀ ਲਿਆ ਸਕਦੀ ਹੈ। ਮੈਨੂੰ ਖ਼ੁਸ਼ੀ ਹੈ ਜਦੋਂ ਮੈਂ ਕਾਂਗਰਸ 'ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਤਾਂ ਮੇਰਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਫਿਲਹਾਲ 'ਭਾਭੀ ਜੀ ਘਰ ਪਰ ਹੈ' 'ਚ ਸ਼ਿਲਪਾ ਦੀ ਥਾਂ ਸ਼ੁਭਾਂਗੀ ਅਤਰੇ ਕੰਮ ਕਰ ਰਹੀ ਹੈ। ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਨੇ ਕਿਹਾ ਸ਼ਿਲਪਾ ਅੱਜ ਪਾਰਟੀ ਜੁਆਇੰਨ ਕਰੇਗੀ ਪਰ ਇਹ ਸਾਫ ਨਹੀਂ ਹੀ ਅੁਹ ਅਗਾਮੀ ਚੋਣ ਲੜੇਗੀ ਜਾਂ ਨਹੀਂ। ਉਹ ਫਿਲਹਾਲ ਮਹਿਲਾਵਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਗੀ ਤੇ ਕਾਂਗਰਸ ਦਾ ਪ੍ਰਚਾਰ ਕਰੇਗੀ।

Loading...