ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਪਾਰਟੀ ਸੁਰਜੀਤ ਹੋਵੇ ਪਰ ਇਸ ਲਈ ਏਕਤਾ ਤੇ ਪਾਰਟੀ ਹਿੱਤਾਂ ਨੂੰ ਸਭ ਤੋਂ ਉਪਰ ਰੱਖਣ ਦੀ ਲੋੜ ਹੈ।
ਅੱਜ ਪਾਰਟੀ ਅੰਦਰ ‘ਬਾਗੀ’ ਗਰੁੱਪ 23 ਨੂੰ ਸਖ਼ਤ ਲਹਿਜ਼ੇ ਵਿੱਚ ਉਨ੍ਹਾਂ ਕਿਹਾ,‘ ਮੈਂ ਹਮੇਸ਼ਾਂ ਸਪਸ਼ਟਤਾ ਦੀ ਪ੍ਰੰਸ਼ਸਕ ਰਹੀ ਹਾਂ ਤੇ ਮੈਨੂੰ ਮੀਡੀਆ ਰਾਹੀਂ ਗੱਲ ਕਰਨ ਦੀ ਜ਼ਰੂਰਤ ਨਹੀ। ਆਓ ਆਪਾ ਸਪਸ਼ਟ ਚਰਚਾ ਕਰੀਏ। ਮੈਂ ਕਾਂਗਰਸ ਦੀ ਪੂਰਨਕਾਲ ਤੇ ਸਰਗਰਮ ਪ੍ਰਧਾਨ ਹਾਂ।’
ਉਨ੍ਹਾਂ ਕਿਹਾ ਕਿ ਪਾਰਟੀ ਨੇ 30 ਜੂਨ ਤੱਕ ਕਾਂਗਰਸ ਦੇ ਨਿਯਮਤ ਪ੍ਰਧਾਨ ਦੀ ਚੋਣ ਲਈ ਰੂਪ ਰੇਖਾ ਤਿਆਰ ਕੀਤੀ ਸੀ ਪਰ ਕੋਵਿਡ ਦੀ ਦੂਜੀ ਲਹਿਰ ਕਾਰਨ ਇਸ ਦੀ ਮਿਆਦ ਅਣਮਿੱਥੇ ਸਮੇਂ ਲਈ ਵਧਾਉਣ ਪਈ ਸੀ।
ਜੀ -23 ਦੇ ਨੇਤਾਵਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ- 'ਮੈਂ ਪਾਰਟੀ ਨੇਤਾਵਾਂ ਨਾਲ ਖੁੱਲੇ ਦਿਲ ਨਾਲ ਗੱਲ ਕਰਦੀ ਹਾਂ ਪਰ ਮੀਡੀਆ ਦੁਆਰਾ ਮੇਰੇ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ।' ਸੋਨੀਆ ਨੇ ਜੀ -23 ਨੇਤਾਵਾਂ ਨੂੰ ਢੁਕਵਾਂ ਜਵਾਬ ਦਿੱਤਾ ਅਤੇ ਕਿਹਾ - 'ਜੇ ਤੁਸੀਂ ਮੈਨੂੰ ਬੋਲਣ ਦੀ ਇਜਾਜ਼ਤ ਦਿੰਦੇ ਹੋ, "ਮੈਂ ਕਾਂਗਰਸ ਦੀ ਪੂਰਨਕਾਲ ਤੇ ਸਰਗਰਮ ਪ੍ਰਧਾਨ ਹਾਂ।’
ਉਨ੍ਹਾਂ ਕਿਹਾ- 'ਪੂਰਾ ਸੰਗਠਨ ਕਾਂਗਰਸ ਨੂੰ ਮੁੜ ਮਜ਼ਬੂਤ ਕਰਨਾ ਚਾਹੁੰਦਾ ਹੈ। ਪਰ ਇਸ ਲਈ ਏਕਤਾ ਅਤੇ ਪਾਰਟੀ ਦੇ ਹਿੱਤਾਂ ਨੂੰ ਸਰਵਉੱਚ ਰੱਖਣ ਦੀ ਲੋੜ ਹੈ। ਇਸ ਲਈ ਸੰਜਮ ਅਤੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਹੈਰਾਨ ਕਰਨ ਵਾਲੀਆਂ ਘਟਨਾਵਾਂ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਸਾਉਂਦੀ ਹੈ ਕਿ ਉਹ ਕਿਸਾਨਾਂ ਦੇ ਵਿਰੋਧ ਨੂੰ ਕਿੰਝ ਲੈਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Congress, Indian National Congress, Punjab youth congress