Home /News /national /

ਸੋਨੀਆ, ਰਾਹੁਲ ਤੇ ਪ੍ਰਿਅੰਕਾ CWC ਦੀ ਮੀਟਿੰਗ 'ਚ ਨਹੀਂ ਦੇਣਗੇ ਅਸਤੀਫਾ; ਕਾਂਗਰਸ ਵੱਲੋਂ ਬਿਆਨ ਜਾਰੀ

ਸੋਨੀਆ, ਰਾਹੁਲ ਤੇ ਪ੍ਰਿਅੰਕਾ CWC ਦੀ ਮੀਟਿੰਗ 'ਚ ਨਹੀਂ ਦੇਣਗੇ ਅਸਤੀਫਾ; ਕਾਂਗਰਸ ਵੱਲੋਂ ਬਿਆਨ ਜਾਰੀ

CWC Meeting:   : ਸੋਨੀਆ, ਰਾਹੁਲ ਤੇ ਪ੍ਰਿਅੰਕਾ CWC ਦੀ ਮੀਟਿੰਗ 'ਚ ਨਹੀਂ ਦੇਣਗੇ ਅਸਤੀਫਾ; ਕਾਂਗਰਸ ਵੱਲੋਂ ਬਿਆਨ ਜਾਰੀ (file photo)

CWC Meeting: : ਸੋਨੀਆ, ਰਾਹੁਲ ਤੇ ਪ੍ਰਿਅੰਕਾ CWC ਦੀ ਮੀਟਿੰਗ 'ਚ ਨਹੀਂ ਦੇਣਗੇ ਅਸਤੀਫਾ; ਕਾਂਗਰਸ ਵੱਲੋਂ ਬਿਆਨ ਜਾਰੀ (file photo)

ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਅਤੇ ਅੱਗੇ ਦੇ ਰਾਹ 'ਤੇ ਚਰਚਾ ਕਰਨ ਲਈ ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਹੋਵੇਗੀ।

  • Share this:

Congres CWC Meeting: ਨਵੀਂ ਦਿੱਲੀ- ਕਾਂਗਰਸ ਨੇ ਸਪੱਸ਼ਟ ਤੌਰ 'ਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਗਾਂਧੀ ਪਰਿਵਾਰ - ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ - ਐਤਵਾਰ ਨੂੰ ਆਪਣੀ ਚੋਟੀ ਦੀ ਫੈਸਲਾ ਲੈਣ ਵਾਲੀ ਸੰਸਥਾ ਕਾਂਗਰਸ ਵਰਕਿੰਗ ਕਮੇਟੀ ਜਾਂ ਸੀਡਬਲਯੂਸੀ ਦੀ ਮੀਟਿੰਗ ਵਿੱਚ ਅਸਤੀਫਾ ਦੇਣਗੇ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ਨੀਵਾਰ ਸ਼ਾਮ ਨੂੰ ਕਿਹਾ, "ਕਥਿਤ ਅਸਤੀਫੇ ਦੀ ਖਬਰ ਅਣਪਛਾਤੇ ਸਰੋਤਾਂ 'ਤੇ ਆਧਾਰਿਤ ਹੈ ਅਤੇ ਪੂਰੀ ਤਰ੍ਹਾਂ ਗੈਰ-ਵਾਜਬ ਅਤੇ ਝੂਠੀ ਹੈ।"

ਦਰਅਸਲ, ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਅਤੇ ਅੱਗੇ ਦੇ ਰਾਹ 'ਤੇ ਚਰਚਾ ਕਰਨ ਲਈ ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਹੋਵੇਗੀ।

ਕਾਂਗਰਸ ਨੂੰ ਪੰਜ ਰਾਜਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ

ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਸ਼ਾਮ 4 ਵਜੇ ਸੀਡਬਲਯੂਸੀ ਦੀ ਬੈਠਕ ਬੁਲਾਈ ਹੈ। ਕਾਂਗਰਸ ਦੀ ਨੀਤੀ ਬਣਾਉਣ ਵਾਲੀ ਸਿਖਰਲੀ ਸੰਸਥਾ ਸੀਡਬਲਿਊਸੀ ਦੀ ਮੀਟਿੰਗ ਅਜਿਹੇ ਸਮੇਂ ਵਿੱਚ ਹੋਣ ਜਾ ਰਹੀ ਹੈ ਜਦੋਂ ਕਾਂਗਰਸ ਪੰਜਾਬ ਵਿੱਚ ਸੱਤਾ ਗੁਆ ਚੁੱਕੀ ਹੈ ਅਤੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਪਾਰਟੀ ਦੇ 'ਜੀ-23' ਗਰੁੱਪ ਦੇ ਕਈ ਨੇਤਾਵਾਂ ਨੇ ਵੀ ਬੈਠਕ ਕੀਤੀ, ਜਿਸ 'ਚ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ। ਕਪਿਲ ਸਿੱਬਲ, ਆਨੰਦ ਸ਼ਰਮਾ ਅਤੇ ਮਨੀਸ਼ ਤਿਵਾੜੀ ਸਾਬਕਾ ਰਾਜ ਸਭਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੇ ਘਰ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ।

ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦਾ ਹਿੱਸਾ ਰਹੇ ‘ਜੀ23’ ਦੇ ਆਗੂ ਸੀਡਬਲਿਊਸੀ ਦੀ ਮੀਟਿੰਗ ਵਿੱਚ ਚੋਣ ਹਾਰ ਦਾ ਮੁੱਦਾ ਉਠਾ ਸਕਦੇ ਹਨ ਅਤੇ ਪਾਰਟੀ ਸੰਗਠਨ ਵਿੱਚ ਜ਼ਰੂਰੀ ਬਦਲਾਅ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਆਪਣੀ ਪੁਰਾਣੀ ਮੰਗ ਨੂੰ ਉਠਾ ਸਕਦੇ ਹਨ। ਜੀ23 ਗਰੁੱਪ ਦੇ ਮੁੱਖ ਮੈਂਬਰ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਕਾਂਗਰਸ ਵਰਕਿੰਗ ਕਮੇਟੀ ਦਾ ਹਿੱਸਾ ਹਨ।

ਕਾਂਗਰਸ ਦੇ 'ਜੀ 23' ਸਮੂਹ ਵਿੱਚ ਸ਼ਾਮਲ ਨੇਤਾਵਾਂ ਨੇ ਅਗਸਤ, 2020 ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖ ਕੇ ਕਾਂਗਰਸ ਵਿੱਚ ਸਰਗਰਮ ਪ੍ਰਧਾਨ ਅਤੇ ਸੰਗਠਨ ਵਿੱਚ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਸੀ। ਇਸ ਗਰੁੱਪ ਦੇ ਦੋ ਨੇਤਾ ਜਤਿਨ ਪ੍ਰਸਾਦ ਅਤੇ ਯੋਗਾਨੰਦ ਸ਼ਾਸਤਰੀ ਹੁਣ ਕਾਂਗਰਸ ਛੱਡ ਚੁੱਕੇ ਹਨ।

(ਇਨਪੁਟ ਭਾਸ਼ਾ ਤੋਂ ਵੀ)

Published by:Ashish Sharma
First published:

Tags: Indian National Congress, Priyanka Gandhi, Rahul Gandhi, Sonia Gandhi