Bihar Crime: ਪਟਨਾ ਕਾਲਜ ਦੇ ਖਾਤੇ ਵਿੱਚੋਂ ਸਾਈਬਰ ਠੱਗਾਂ ਨੇ ਉਡਾਏ 62 ਲੱਖ ਰੁਪਏ

News18 Punjabi | News18 Punjab
Updated: July 21, 2021, 7:57 PM IST
share image
Bihar Crime: ਪਟਨਾ ਕਾਲਜ ਦੇ ਖਾਤੇ ਵਿੱਚੋਂ ਸਾਈਬਰ ਠੱਗਾਂ ਨੇ ਉਡਾਏ 62 ਲੱਖ ਰੁਪਏ
Bihar Crime: ਪਟਨਾ ਕਾਲਜ ਦੇ ਖਾਤੇ ਵਿੱਚੋਂ ਸਾਈਬਰ ਠੱਗਾਂ ਨੇ ਉਡਾਏ 62 ਲੱਖ ਰੁਪਏ

  • Share this:
  • Facebook share img
  • Twitter share img
  • Linkedin share img
ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਚੈਕ ਅਤੇ ਏਟੀਐਮ (Cheque And ATM Cloning) ਕਲੋਨਿੰਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਇਨ੍ਹਾਂ ਠੱਗਾਂ ਨੇ ਪਟਨਾ ਯੂਨੀਵਰਸਿਟੀ (Patna University) ਦੇ ਚੈਕ ਨੂੰ ਕਲੋਨ ਕਰਕੇ 62 ਲੱਖ 80 ਹਜ਼ਾਰ ਰੁਪਏ ਕਢਵਾ ਲਏ ਹਨ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਕਾਲਜ ਪ੍ਰਬੰਧਕਾਂ ਦੇ ਹੋਸ਼ ਉਡ ਗਏ। ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਪੀਰਬਹੋਰ ਥਾਣੇ ਵਿੱਚ ਐਫਆਈਆਰ ਦਰਜ ਕਰਵਾ ਦਿੱਤੀ ਹੈ।

ਐਫਆਈਆਰ ਵਿੱਚ, ਪ੍ਰਿੰਸੀਪਲ ਨੇ ਪਟਨਾ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਇੰਡੀਅਨ ਬੈਂਕ ਦੇ ਬ੍ਰਾਂਚ ਮੈਨੇਜਰ ‘ਤੇ ਦੋਸ਼ ਲਗਾਏ ਹਨ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਕਾਲਜ ਦੇ ਖਾਤੇ ਵਿੱਚੋਂ ਚੈਕ ਨੂੰ ਕਲੋਨ ਕਰਕੇ ਰਾਸ਼ੀ ਕੱਢੀ ਗਈ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਗੁਜਰਾਤ ਦੀ ਗਰੀਨ ਵੈਜ਼ੀਟੇਬਲ (Green Vegetable Company) ਨਾਂਅ ਦੀ ਕੰਪਨੀ ਦੇ ਖਾਤੇ ਵਿੱਚ ਚੈਕ ਲਾਇਆ ਗਿਆ ਸੀ, ਜਦਕਿ ਰੁਪਏ ਇੰਡੀਅਨ ਬੈਂਕ ਦੇ ਨੋਰੰਗਪੁਰਾ, ਅਹਿਮਦਾਬਾਦ ਬਰਾਂਚ ਵਿੱਚੋਂ ਕਢਵਾਏ ਗਏ ਹਨ। ਜਾਲਸਾਜਾਂ ਨੇ ਲਾੱਕਡਾਊਨ ਵਿੱਚ ਹੀ 29 ਅਪ੍ਰੈਲ ਨੂੰ ਫ਼ਰਜ਼ੀ ਢੰਗ ਲਾਲ ਚੈਕ ਕਲੋਨ ਰਾਹੀਂ ਐਨੀ ਵੱਡੀ ਰਕਮ ਕਢਵਾ ਲਈ ਸੀ, ਜਿਸਦਾ ਚੈਕ ਬਾਊਂਸ ਹੋਣ ਤੋਂ ਬਾਅਦ ਕਾਲਜ ਪ੍ਰਬੰਧਕਾਂ ਨੂੰ ਪਤਾ ਲੱਗਿਆ।

ਇਸ ਤਰ੍ਹਾਂ ਲੱਗਿਆ ਠੱਗੀ ਦਾ ਪਤਾ
ਪਟਨਾ ਕਾਲਜ ਪ੍ਰਬੰਧਕਾਂ ਵੱਲੋਂ ਇੱਕ ਗੈਸਟ ਫੈਕਲਟੀ ਨੂੰ 16000 ਰੁਪਏ ਦਾ ਚੈੱਕ ਦਿੱਤਾ ਗਿਆ ਸੀ। ਜਦੋਂ ਗੈਸਟ ਫੈਕਲਟੀ ਨੇ ਇਹ ਚੈੱਕ ਪੀਯੂਕੇ ਇੰਡੀਅਨ ਬੈਂਕ (PUK Indian Bank) ਵਿੱਚ ਲਾਇਆ, ਤਾਂ ਇਹ ਬਾਊਂਸ ਹੋ ਗਿਆ। ਸੂਤਰਾਂ ਦੀ ਮੰਨੀਏ ਤਾਂ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਧੋਖੇਬਾਜ਼ਾਂ ਦੁਆਰਾ ਬਣਾਈ ਗਈ ਗ੍ਰੀਨ ਵੈਜੀਟੇਬਲ ਨਾਂਅ ਦੀ ਕੰਪਨੀ ਜਾਅਲੀ ਹੈ।

ਕੀ ਕਹਿੰਦੇ ਹਨ ਸਾਈਬਰ ਮਾਹਰ

ਸਾਈਬਰ ਮਾਹਰਾਂ (Cyber Expert) ਦੱਸਦੇ ਹਨ ਕਿ ਚੈਕ ਕਲੋਨਿੰਗ ਰਾਹੀਂ ਇਸ ਵਿੱਚ ਸ਼ਾਮਲ ਗਿਰੋਹ ਲੱਖਾਂ-ਕਰੋੜਾਂ ਦਾ ਟ੍ਰਾਂਜੈਕਸ਼ਨ ਕਰ ਲੈਂਦੇ ਹਨ। ਅਜਿਹੇ ਮਾਹਰਾਂ ਦੀ ਰਾਏ ਵਿੱਚ ਜ਼ਿਆਦਾਤਰ ਚੈਕ ਨੂੰ ਛਪਾਈ ਸਮੇਂ ਹੀ ਕਲੋਨ ਕਰ ਲਿਆ ਜਾਂਦਾ ਹੈ, ਪਰ ਕਈ ਵਾਰੀ ਬੈਂਕ ਤੋਂ ਹੀ ਕਲੋਨ ਕੀਤਾ ਜਾਂਦਾ ਹੈ ਅਤੇ ਉਹ ਜਾਲਸਾਜਾਂ ਦੇ ਹੱਥ ਲੱਗ ਜਾਂਦਾ ਹੈ।

ਬੈਂਕ ਮੁਲਾਜ਼ਮਾਂ ਦੀ ਵੀ ਰਹਿੰਦੀ ਹੈ ਮਿਲੀਭੁਗਤ

ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਵੀ ਇਸ ਜਾਲਸਾਜੀ ਨੂੰ ਅੰਜਾਮ ਦਿੱਤਾ ਜਾਂਦਾ ਹੈ। ਚੈਕ 'ਤੇ ਕਿਸਦੇ ਦਸਤਖਤ ਹਨ, ਚੈਕ ਦਾ ਮਾਲਿਕ ਕਿਸ ਢੰਗ ਨਾਲ ਦਸਤਖ਼ਤ ਕਰਦਾ ਹੈ। ਇਸ ਗੱਲ ਦੀ ਜਾਣਕਾਰੀ ਕਈ ਵਾਰੀ ਬੈਂਕ ਤੋਂ ਹੀ ਜਾਲਸਾਜਾਂ ਨੂੰ ਮਿਲ ਜਾਂਦੀ ਹੈ, ਫਿਰ ਜਾਲਸਾਜ ਫ਼ਰਜ਼ੀ ਦਸਤਾਵੇਜਾਂ ਦੇ ਸਹਾਰੇ ਚੈਕ ਕਲੋਨ ਦੀ ਘਟਨਾ ਨੂੰ ਅੰਜਾਮ ਦੇ ਕੇ ਲੋਕਾਂ ਨੂੰ ਚੂਨਾ ਲਗਾਉਂਦੇ ਹਨ। ਇਸਤੋਂ ਇਲਾਵਾ ਮੋਬਾਈਲ ਨੰਬਰ ਵੀ ਹੈਕ ਕਰ ਲੈਂਦੇ ਹਨ ਤਾਂ ਕਿ ਬੈਂਕ ਤੋਂ ਆਉਣ ਵਾਲਾ ਮੈਸੇਜ ਉਨ੍ਹਾਂ ਤੱਕ ਨਾ ਪਹੁੰਚ ਸਕੇ।
Published by: Krishan Sharma
First published: July 21, 2021, 5:00 PM IST
ਹੋਰ ਪੜ੍ਹੋ
ਅਗਲੀ ਖ਼ਬਰ