ਬੰਗਾਲ ਦੀ ਖਾੜੀ 'ਚ ਬਣਿਆ ਘੱਟ ਦਬਾਅ ਦਾ ਖੇਤਰ ਅੱਜ ਯਾਨੀ ਐਤਵਾਰ ਨੂੰ ਚੱਕਰਵਾਤੀ ਤੂਫਾਨ 'ਚ ਬਦਲ ਜਾਵੇਗਾ। ਇਸ ਤੂਫਾਨ ਨੂੰ 'ਅਸਾਨੀ' ਨਾਂ ਦਿੱਤਾ ਗਿਆ ਹੈ। ਇਸ ਸਾਲ ਪ੍ਰੀ-ਮਾਨਸੂਨ ਸੀਜ਼ਨ 'ਚ ਬਣਨ ਵਾਲਾ ਇਹ ਪਹਿਲਾ ਤੂਫਾਨ ਹੈ। ਹਾਲਾਂਕਿ ਇਸ ਵਾਰ ਮਾਰਚ ਮਹੀਨੇ ਵਿੱਚ ਦੋ ਵਾਰ ਘੱਟ ਦਬਾਅ ਵਾਲਾ ਖੇਤਰ ਬਣਿਆ ਪਰ ਇੱਕ ਵੀ ਸਮੁੰਦਰ ਤੂਫ਼ਾਨ ਵਿੱਚ ਨਹੀਂ ਬਦਲ ਸਕਿਆ।
ਘੱਟ ਦਬਾਅ ਵਾਲੇ ਖੇਤਰ ਕਾਰਨ ਅੰਡੇਮਾਨ ਵਿੱਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਪਰ ਹੁਣ ਇਸ ਤੂਫਾਨ ਕਾਰਨ ਦੇਸ਼ ਦੇ ਕਈ ਇਲਾਕਿਆਂ 'ਚ ਬਾਰਿਸ਼ ਦੀਆਂ ਗਤੀਵਿਧੀਆਂ ਵਧਣਗੀਆਂ।
ਦੱਖਣ-ਪੂਰਬੀ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਦਾ ਖੇਤਰ ਉੱਤਰ-ਪੱਛਮ ਵੱਲ ਵਧ ਰਿਹਾ ਹੈ। 8 ਮਈ ਨੂੰ ਸਵੇਰੇ 5:30 ਵਜੇ ਇਹ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਸੀ। ਇਹ ਨਿਕੋਬਾਰ ਟਾਪੂ ਦੇ ਉੱਤਰ-ਪੱਛਮ ਵੱਲ ਲਗਭਗ 350 ਕਿਲੋਮੀਟਰ ਦੂਰ ਹੈ।
ਪੋਰਟ ਬਲੇਅਰ ਤੋਂ ਇਸ ਦੀ ਦੂਰੀ ਦੱਖਣ-ਪੱਛਮ ਵੱਲ 300 ਕਿਲੋਮੀਟਰ ਹੈ। ਇਸ ਸਮੇਂ ਵਿਸ਼ਾਖਾਪਟਨਮ ਤੋਂ ਇਸ ਤੂਫਾਨ ਦੀ ਦੂਰੀ ਦੱਖਣ-ਪੂਰਬ ਵੱਲ 970 ਕਿਲੋਮੀਟਰ ਹੈ। ਜਦਕਿ ਓਡੀਸ਼ਾ ਦੇ ਪੁਰੀ ਤੋਂ ਇਸ ਦੀ ਦੂਰੀ 1030 ਕਿਲੋਮੀਟਰ ਦੱਖਣ-ਪੂਰਬ ਵੱਲ ਹੈ।
ਇਹ ਤੂਫਾਨ 10 ਮਈ ਤੱਕ ਉੱਤਰ-ਪੱਛਮ ਵੱਲ ਵਧੇਗਾ। ਯਾਨੀ ਇਹ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਤੱਟਾਂ ਵੱਲ ਵਧ ਰਿਹਾ ਹੈ। ਪਰ ਮੌਸਮ ਵਿਭਾਗ ਮੁਤਾਬਕ 10 ਮਈ ਦੀ ਸ਼ਾਮ ਨੂੰ ਇਸ ਦਾ ਰਸਤਾ ਬਦਲ ਜਾਵੇਗਾ। ਯਾਨੀ ਵਿਸ਼ਾਖਾਪਟਨਮ ਦੇ ਨੇੜੇ ਆ ਕੇ ਇਹ ਤੂਫਾਨ ਉੱਤਰ-ਪੂਰਬ ਦੀ ਦਿਸ਼ਾ ਵੱਲ ਵਧੇਗਾ। ਇਹ ਤੱਟ ਦੇ ਸਮਾਨਾਂਤਰ ਅੱਗੇ ਵਧੇਗਾ।
8 ਮਈ ਤੋਂ ਤੱਟਵਰਤੀ ਉੜੀਸਾ ਅਤੇ ਉੱਤਰੀ ਤੱਟੀ ਆਂਧਰਾ ਪ੍ਰਦੇਸ਼ ਦੇ ਨਾਲ ਲੱਗਦੇ ਖੇਤਰਾਂ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਬਾਅਦ 10 ਮਈ ਨੂੰ ਇਨ੍ਹਾਂ ਇਲਾਕਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। 11-12 ਮਈ ਨੂੰ ਉੱਤਰੀ ਬੰਗਾਲ, ਬਿਹਾਰ ਅਤੇ ਝਾਰਝੰਡ ਦੇ ਖੇਤਰਾਂ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਸਕਦਾ ਹੈ। ਨਾਲ ਹੀ, ਉੱਤਰ-ਪੂਰਬ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cyclone, Heavy rain fall, Hot Weather, Super Cyclone Amphan, Weather