ਬੰਗਾਲ ਦੇ ਤਟ ਨਾਲ ਟਕਰਾਇਆ ਤੁਫਾਨ 'ਬੁਲਬੁਲ', ਦੋ ਮੌਤਾਂ, ਅਲਰਟ ਜਾਰੀ

News18 Punjab
Updated: November 10, 2019, 12:31 PM IST
ਬੰਗਾਲ ਦੇ ਤਟ ਨਾਲ ਟਕਰਾਇਆ ਤੁਫਾਨ 'ਬੁਲਬੁਲ', ਦੋ ਮੌਤਾਂ, ਅਲਰਟ ਜਾਰੀ
ਬੰਗਾਲ ਦੇ ਤਟ ਨਾਲ ਟਕਰਾਇਆ ਤੁਫਾਨ 'ਬੁਲਬੁਲ', ਦੋ ਮੌਤਾਂ, ਅਲਰਟ ਜਾਰੀ
News18 Punjab
Updated: November 10, 2019, 12:31 PM IST
ਭਾਰਤੀ ਮੌਸਮ ਵਿਭਾਗ (India Meteorological Department) ਅਨੁਸਾਰ ਚੱਕਰਵਾਤ ਬੁਲਬੁਲ (Bulbul Cyclone) ਪੱਛਮੀ ਬੰਗਾਲ ਦੇ ਤੱਟ ਨਾਲ ਟਕਰਾ ਗਿਆ ਹੈ। ਇਸ ਤੂਫਾਨ ਕਾਰਨ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਕੋਲਕਾਤਾ ਏਅਰਪੋਰਟ ਅਗਲੇ 12 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਚੱਕਰਵਾਤੀ ਤੂਫਾਨ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਰਾਜ ਵਿਚ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਦੱਖਣ ਦੇ 24 ਪਰਗਣਾ ਵਿਚ ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ।

ਬੁਲਬੁਲ ਤੂਫਾਨ ਕਾਰਨ ਕੋਲਕਾਤਾ ਏਅਰਪੋਰਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਏਅਰਪੋਰਟ ਬੰਦ ਕੀਤੇ ਜਾਣ ਨਾਲ ਸਾਰੀਆਂ ਏਅਰਲਾਇੰਸ ਦੀਆਂ ਫਲਾਈਟਾਂ 'ਤੇ ਅਸਰ ਪਵੇਗਾ। ਏਅਰਲਾਇੰਸ ਵੱਲੋਂ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਜਾ ਰਹੀ ਹੈ। ਬੁਲਬੁਲ ਤੂਫਾਨ ਕਾਰਨ ਤੇਜ਼ ਹਵਾਵਾਂ ਚੱਲਣ ਕਾਰਨ ਏਅਰਲਾਇੰਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਲਕਾਤਾ ਲਈ ਚਲਾਈ ਜਾ ਰਹੀ ਫਲਾਈਟਸ ਨੂੰ 9 ਨਵੰਬਰ ਤੋਂ ਹੀ ਕੈਂਸਲ ਕਰ ਦਿੱਤਾ ਹੈ। ਯਾਤਰੀਆਂ ਤੋਂ ਟਿਕਟ ਕੈਂਸਲ ਕਰਵਾਉਣ ਜਾਂ ਯਾਤਰਾ ਦੀ ਤਰੀਕ ਬਦਲਵਾਉਣ 'ਤੇ ਕੋਈ ਚਾਰਜ ਨਹੀਂ ਲਏ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ।


ਏਅਰਲਾਇੰਸ ਕੰਪਨੀ ਸਪਾਈਸ ਜੈੱਟ ਆਪਣੇ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਜੇਕਰ ਕੋਈ ਯਾਤਰੀ ਆਪਣੀ ਟਿਕਟ ਕੈਂਸਲ ਕਰਵਾਉਂਦਾ ਹੈ ਤਾਂ ਉਸ ਤੋਂ ਕੈਂਸਿਲੇਸ਼ਨ ਚਾਰਜ ਨਹੀਂ ਲਿਆ ਜਾਵੇਗਾ। ਇਸੇ ਤਰ੍ਹਾਂ ਜੇਕਰ ਯਾਤਰੀ ਤਰੀਕ ਵਧਾਉਂਦਾ ਹੈ ਤਾਂ ਉਸ ਕੋਲੋ ਟਿਕਟ ਦਾ ਡਿਫ੍ਰੈਂਸ ਵੀ ਨਹੀਂ ਲਿਆ ਜਾਵੇਗਾ। ਇਹ ਸੁਵਿਧਾ ਸਿਰਫ ਕੋਲਕਾਤਾ ਜਾਣ ਵਾਲੀ ਜਾਂ ਉਥੋਂ ਆਉਣ ਵਾਲੀ ਫਲਾਈਟ 'ਤੇ 10 ਨਵੰਬਰ ਤੱਕ ਦੀ ਫਲਾਈਟ ਲਈ ਹੀ ਲਾਗੂ ਹੋਵੇਗਾ।
First published: November 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...