ਕੇਂਦਰ ਸਰਕਾਰ ਆਪਣੇ ਇਕ ਕਰੋੜ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਨੂੰ ਮੌਜੂਦਾ 38 ਫੀਸਦ ਤੋਂ 4 ਫੀਸਦ ਅੰਕ ਵਧਾ ਕੇ 42 ਫੀਸਦ ਕਰ ਸਕਦੀ ਹੈ। ਇਸ ਮੰਤਵ ਲਈ ਇਕ ਫਾਰਮੂਲੇ ਤਹਿਤ ਸਹਿਮਤੀ ਬਣੀ ਹੈ।
ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀ ਗਣਨਾ ਹਰ ਮਹੀਨੇ ਕਿਰਤ ਬਿਊਰੋ ਵੱਲੋਂ ਸਨਅਤੀ ਕਰਮਚਾਰੀਆਂ ਲਈ ਜਾਰੀ ਖਪਤਕਾਰ ਪ੍ਰਾਈਜ਼ ਇੰਡੈਕਸ (ਸੀਪੀਆਈ-ਆਈਡਬਲਿਊ) ਦੇ ਅੰਕੜੇ ਅਨੁਸਾਰ ਕੀਤੀ ਜਾਂਦੀ ਹੈ।
ਆਲ ਇੰਡੀਆ ਰੇਲਵੇਮੈੱਨ ਫੈਡਰੇਸ਼ਨ ਦੇ ਆਗੂ ਸ਼ਿਵ ਗੋਪਾਲ ਮਿਸ਼ਰਾ ਨੇ ਦੱਸਿਆ ਕਿ ਦਸੰਬਰ 2022 ਦੇ ਲਈ ਸੀਪੀਆਈ-ਆਈਡਬਲਿਊ 31 ਜਨਵਰੀ ਨੂੰ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ ਮਹਿੰਗਾਈ ਭੱਤੇ ਵਿੱਚ 4.23 ਫੀਸਦ ਦਾ ਵਾਧਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਨੂੰ ਡੀਏ ਵਿੱਚ ਵਾਧੇ ਦਾ ਪ੍ਰਸਤਾਵ ਭੇਜਿਆ ਜਾਵੇਗਾ ਜਿਸ ਨੂੰ ਮਨਜ਼ੂਰੀ ਲਈ ਕੇਂਦਰੀ ਮੰਤਰੀਮੰਡਲ ਅੱਗੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਵਿੱਤ ਮੰਤਰਾਲਾ ਆਪਣੇ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਏ ਵਧਾਉਣ ਦਾ ਪ੍ਰਸਤਾਵ ਤਿਆਰ ਕਰੇਗਾ ਅਤੇ ਇਸ ਨੂੰ ਮਨਜ਼ੂਰੀ ਲਈ ਕੇਂਦਰੀ ਮੰਤਰੀ ਮੰਡਲ ਦੇ ਸਾਹਮਣੇ ਰੱਖੇਗਾ।
ਡੀਏ ਵਿੱਚ ਵਾਧਾ 1 ਜਨਵਰੀ 2023 ਤੋਂ ਲਾਗੂ ਹੋਵੇਗਾ। ਇਸ ਸਮੇਂ ਕੇਂਦਰ ਸਰਕਾਰ ਦੇ ਇੱਕ ਕਰੋੜ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 38 ਫੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ। ਡੀਏ ਵਿੱਚ ਆਖਰੀ ਸੋਧ 28 ਸਤੰਬਰ, 2022 ਨੂੰ ਕੀਤੀ ਗਈ ਸੀ, ਜੋ ਕਿ 1 ਜੁਲਾਈ, 2022 ਤੋਂ ਲਾਗੂ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: DA, Modi government