Home /News /national /

ਛੇਤੀ ਮਿਲਣ ਵਾਲੀ ਹੈ ਕਰੋਨਾ ਦੀ ਤੀਜੀ ਲਹਿਰ ਤੋਂ ਰਾਹਤ!, ਅੰਕੜੇ ਕਰ ਰਹੇ ਹਨ ਇਸ਼ਾਰਾ....

ਛੇਤੀ ਮਿਲਣ ਵਾਲੀ ਹੈ ਕਰੋਨਾ ਦੀ ਤੀਜੀ ਲਹਿਰ ਤੋਂ ਰਾਹਤ!, ਅੰਕੜੇ ਕਰ ਰਹੇ ਹਨ ਇਸ਼ਾਰਾ....

(ਫਾਇਲ ਫੋਟੋ)

(ਫਾਇਲ ਫੋਟੋ)

  • Share this:

ਭਾਰਤ ਵਿੱਚ ਰੋਜ਼ਾਨਾ ਕੋਵਿਡ -19 ਸੰਕਰਮਣ ਵਿੱਚ ਗਿਰਾਵਟ ਦੇ ਨਾਲ ਮੈਟਰੋ ਸ਼ਹਿਰਾਂ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ। ਇਹ ਅੰਕੜੇ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਦੇਸ਼ ਪਹਿਲਾਂ ਹੀ ਮਹਾਂਮਾਰੀ ਦੀ ਤੀਜੀ ਲਹਿਰ ਦੇ ਸਿਖਰ ਨੂੰ ਪਾਰ ਕਰ ਚੁੱਕਾ ਹੈ।

ਕੋਰੋਨਾ ਵਾਇਰਸ ਦੇ 2,55,874 ਨਵੇਂ ਮਾਮਲਿਆਂ ਦੇ ਨਾਲ ਭਾਰਤ ਵਿੱਚ ਲਗਾਤਾਰ ਚੌਥੇ ਦਿਨ ਰੋਜ਼ਾਨਾ ਲਾਗ ਵਿੱਚ ਕਮੀ ਦੇਖੀ ਗਈ ਹੈ। ਲਗਾਤਾਰ ਪੰਜ ਦਿਨਾਂ ਤੱਕ 3 ਲੱਖ ਤੋਂ ਵੱਧ ਨਵੇਂ ਕੇਸਾਂ ਦੀਆਂ ਰਿਪੋਰਟਾਂ ਤੋਂ ਬਾਅਦ, ਮੰਗਲਵਾਰ ਨੂੰ ਨਵੇਂ ਮਾਮਲਿਆਂ ਦੀ ਗਿਣਤੀ 3 ਲੱਖ ਘੱਟ ਹੋ ਗਈ।

ਦੇਸ਼ ਵਿੱਚ ਵੀ 28 ਦਿਨਾਂ ਵਿੱਚ ਪਹਿਲੀ ਵਾਰ ਸਰਗਰਮ ਮਾਮਲਿਆਂ ਵਿੱਚ ਗਿਰਾਵਟ ਦੇਖੀ ਗਈ। ਸਿਹਤ ਮੰਤਰਾਲੇ ਨੇ ਕਿਹਾ ਕਿ ਐਕਟਿਵ ਕੇਸ 22,36,842 'ਤੇ ਆ ਗਏ ਹਨ, ਜਦੋਂ ਕਿ ਰਾਸ਼ਟਰੀ ਕੋਵਿਡ-19 ਦੀ ਰਿਕਵਰੀ ਦਰ 93.15 ਫੀਸਦੀ 'ਤੇ ਆ ਗਈ ਹੈ।

24 ਘੰਟਿਆਂ ਦੀ ਮਿਆਦ ਵਿੱਚ ਸਰਗਰਮ ਮਾਮਲਿਆਂ ਵਿੱਚ 12,493 ਕੇਸਾਂ ਦੀ ਕਮੀ ਦਰਜ ਕੀਤੀ ਗਈ ਹੈ। ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਦੇ ਮਾਮਲੇ 15 ਫਰਵਰੀ ਤੱਕ ਘੱਟ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਕੁਝ ਰਾਜਾਂ ਅਤੇ ਮਹਾਨਗਰਾਂ ਵਿੱਚ ਸੰਕਰਮਣ ਪਹਿਲਾਂ ਹੀ ਘਟਣਾ ਸ਼ੁਰੂ ਹੋ ਗਿਆ ਹੈ।

ਚਾਰ ਮਹਾਨਗਰਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਘਟੇ ਹਨ

ਚੋਟੀ ਦੇ ਚਾਰ ਸ਼ਹਿਰਾਂ - ਮੁੰਬਈ, ਦਿੱਲੀ, ਕੋਲਕਾਤਾ ਅਤੇ ਚੇਨਈ ਵਿੱਚ ਰਿਕਾਰਡ ਉੱਚ ਪੱਧਰ 'ਤੇ ਰਹਿਣ ਵਾਲੇ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿੱਚ ਪਹਿਲਾਂ ਹੀ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ ਹੈ।

ਦਿੱਲੀ ਵਿੱਚ ਸੋਮਵਾਰ ਨੂੰ ਰੋਜ਼ਾਨਾ ਕੋਵਿਡ-19 ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇੱਥੇ ਕੋਰੋਨਾ ਸੰਕਰਮਣ ਦੇ 5,760 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਮੁੰਬਈ ਵਿੱਚ ਵੀ ਸਿਰਫ 1,857 ਮਾਮਲੇ ਸਾਹਮਣੇ ਆਏ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 10 ਦਿਨਾਂ ਵਿੱਚ ਦਿੱਲੀ ਦੀ ਕੋਰੋਨਾ ਪਾਜੀਟੀਵਿਟੀ ਜਾਂ ਸੰਕਰਮਣ ਦਰ ਵਿੱਚ 20 ਪ੍ਰਤੀਸ਼ਤ ਦੀ ਕਮੀ ਆਈ ਹੈ।

ਅੱਜ ਇਹ 10 ਫੀਸਦੀ ਦੇ ਕਰੀਬ ਹੈ, ਜਦੋਂ ਕਿ 15 ਜਨਵਰੀ ਨੂੰ ਇਹ 30 ਫੀਸਦੀ ਸੀ। ਇਹ ਸਭ ਟੀਕਾਕਰਨ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਸੰਭਵ ਹੋਇਆ ਹੈ। ਅਜਿਹੇ 'ਚ ਦਿੱਲੀ 'ਚ ਲਗਾਈਆਂ ਗਈਆਂ ਪਾਬੰਦੀਆਂ ਜਲਦ ਹੀ ਹਟਾ ਦਿੱਤੀਆਂ ਜਾਣਗੀਆਂ।

ਉਧਰ, ਇੱਕ ਅਧਿਕਾਰਤ ਸੂਤਰ ਦੇ ਅਨੁਸਾਰ, ਦਿੱਲੀ ਸਰਕਾਰ ਇਸ ਮਹੀਨੇ ਦੇ ਅੰਤ ਤੱਕ ਵਿਦਿਆਰਥੀਆਂ ਦੇ ਟੀਕਾਕਰਨ ਦੀ ਸਥਿਤੀ ਦੇ ਅਧਾਰ 'ਤੇ ਫਰਵਰੀ ਤੋਂ ਸਕੂਲਾਂ ਨੂੰ ਦੁਬਾਰਾ ਖੋਲ੍ਹਣ (Delhi School Reopening) ਬਾਰੇ ਵੀ ਵਿਚਾਰ ਕਰ ਸਕਦੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉਪ ਰਾਜਪਾਲ ਦੇ ਦਫਤਰ ਨੇ ਹਾਲਾਂਕਿ, ਨਿੱਜੀ ਦਫਤਰਾਂ ਨੂੰ 50 ਫੀਸਦੀ ਸਟਾਫ ਨਾਲ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਭਾਰਤ ਵਿੱਚ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 2,55,874 ਨਵੇਂ ਮਾਮਲੇ (Corona Cases in India Today) ਸਾਹਮਣੇ ਆਏ ਹਨ। ਨਾਲ ਹੀ, ਇਸ ਸਮੇਂ ਦੌਰਾਨ 614 ਲੋਕਾਂ ਦੀ ਮੌਤ ਹੋ ਗਈ ਹੈ।

Published by:Gurwinder Singh
First published:

Tags: Corona, Corona vaccine, Corona Warriors, Coronavirus