Home /News /national /

ਕੋਰੋਨਾ ਨੇ ਫੜੀ ਰਫਤਾਰ, ਦੇਸ਼ 'ਚ ਕੋਵਿਡ ਦੇ 1890 ਨਵੇਂ ਮਾਮਲੇ, ਮਹਾਰਾਸ਼ਟਰ-ਗੁਜਰਾਤ 'ਚ 2-2 ਮੌਤਾਂ

ਕੋਰੋਨਾ ਨੇ ਫੜੀ ਰਫਤਾਰ, ਦੇਸ਼ 'ਚ ਕੋਵਿਡ ਦੇ 1890 ਨਵੇਂ ਮਾਮਲੇ, ਮਹਾਰਾਸ਼ਟਰ-ਗੁਜਰਾਤ 'ਚ 2-2 ਮੌਤਾਂ

ਕੋਰੋਨਾ ਨੇ ਫੜੀ ਰਫਤਾਰ, ਦੇਸ਼ 'ਚ ਕੋਵਿਡ ਦੇ 1890 ਨਵੇਂ ਮਾਮਲੇ, ਮਹਾਰਾਸ਼ਟਰ-ਗੁਜਰਾਤ 'ਚ 2-2 ਮੌਤਾਂ (PHOTO:IANS)

ਕੋਰੋਨਾ ਨੇ ਫੜੀ ਰਫਤਾਰ, ਦੇਸ਼ 'ਚ ਕੋਵਿਡ ਦੇ 1890 ਨਵੇਂ ਮਾਮਲੇ, ਮਹਾਰਾਸ਼ਟਰ-ਗੁਜਰਾਤ 'ਚ 2-2 ਮੌਤਾਂ (PHOTO:IANS)

ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ 10 ਅਤੇ 11 ਅਪ੍ਰੈਲ ਨੂੰ ਰਾਸ਼ਟਰੀ ਪੱਧਰ 'ਤੇ ਮੌਕ ਡਰਿੱਲ ਦਾ ਆਯੋਜਨ ਕੀਤਾ ਜਾਵੇਗਾ। ਮੌਕ ਡਰਿੱਲ ਵਿੱਚ ਆਈਸੀਯੂ ਬੈੱਡ, ਮੈਡੀਕਲ ਉਪਕਰਨ, ਆਕਸੀਜਨ ਅਤੇ ਮੈਨਪਾਵਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ।

ਹੋਰ ਪੜ੍ਹੋ ...
  • Share this:

ਭਾਰਤ ਵਿਚ ਕੋਰੋਨਾ ਵਾਇਰਸ (Coronavirus)  ਦੀ ਲਾਗ ਦੇ 1890 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ 149 ਦਿਨਾਂ ਵਿਚ ਸਭ ਤੋਂ ਵੱਧ ਹਨ। ਇਸ ਤੋਂ ਬਾਅਦ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 9433 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਅਕਤੂਬਰ 'ਚ ਦੇਸ਼ 'ਚ ਇਕ ਦਿਨ 'ਚ ਕੋਰੋਨਾ ਇਨਫੈਕਸ਼ਨ ਦੇ 2208 ਮਾਮਲੇ ਸਾਹਮਣੇ ਆਏ ਸਨ। ਸਿਹਤ ਮੰਤਰਾਲੇ ਨੇ ਕਿਹਾ ਕਿ ਸੱਤ ਹੋਰ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 5,30,831 ਹੋ ਗਈ ਹੈ। ਇਨ੍ਹਾਂ ਵਿੱਚੋਂ ਦੋ-ਦੋ ਮੌਤਾਂ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਹਨ।

ਉਧਰ,  ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਵਿਚ ਕੋਰੋਨਾ ਵਾਇਰਸ ਅਤੇ ਫਲੂ (Coronavirus & Flu Cases) ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਵਿਚ ਲੋਕਾਂ ਨੂੰ ਕੋਵਿਡ ਲਈ ਨਿਰਧਾਰਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਮੰਤਰਾਲੇ ਨੇ ਲੋਕਾਂ ਨੂੰ ਭੀੜ ਅਤੇ ਬੰਦ ਥਾਵਾਂ ਉਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਛਿੱਕ ਜਾਂ ਖੰਘਣ ਵੇਲੇ ਨੱਕ ਅਤੇ ਮੂੰਹ ਨੂੰ ਢੱਕਣ ਲਈ ਰੁਮਾਲ/ਟਿਸ਼ੂ ਦੀ ਵਰਤੋਂ ਕਰਨ ਲਈ ਵੀ ਕਿਹਾ ਗਿਆ ਹੈ।

ਹੱਥਾਂ ਦੀ ਸਫਾਈ ਲਈ ਵਾਰ-ਵਾਰ ਸਾਬਣ ਜਾਂ ਹੈਂਡਵਾਸ਼ ਨਾਲ ਹੱਥ ਧੋਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਜਨਤਕ ਥਾਵਾਂ ਉਤੇ ਥੁੱਕਣ ਤੋਂ ਗੁਰੇਜ਼ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ।

ਸਿਹਤ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਜਾਂਚ ਨੂੰ ਉਤਸ਼ਾਹਿਤ ਕਰਨ ਅਤੇ ਲੱਛਣਾਂ ਬਾਰੇ ਜਲਦੀ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹੋਣ 'ਤੇ ਨਿੱਜੀ ਸੰਪਰਕ ਨੂੰ ਸੀਮਤ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।

ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ 10 ਅਤੇ 11 ਅਪ੍ਰੈਲ ਨੂੰ ਰਾਸ਼ਟਰੀ ਪੱਧਰ 'ਤੇ ਮੌਕ ਡਰਿੱਲ ਦਾ ਆਯੋਜਨ ਕੀਤਾ ਜਾਵੇਗਾ। ਮੌਕ ਡਰਿੱਲ ਵਿੱਚ ਆਈਸੀਯੂ ਬੈੱਡ, ਮੈਡੀਕਲ ਉਪਕਰਨ, ਆਕਸੀਜਨ ਅਤੇ ਮੈਨਪਾਵਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ।

Published by:Gurwinder Singh
First published:

Tags: Ccoronavirus, China coronavirus, Coronavirus