Lockdown: ਦਿੱਲੀ ਤੋਂ ਯੂਪੀ ਲਈ ਪੈਦਲ ਚਲੇ ਦਿਹਾੜੀ ਮਜਦੂਰ, ਬੋਲੇ ਸ਼ਹਿਰ ਨਹੀਂ ਛੱਡਿਆ ਤਾਂ ਭੁੱਖੇ ਮਰ ਜਾਵਾਂਗੇ

News18 Punjabi | News18 Punjab
Updated: March 26, 2020, 3:03 PM IST
share image
Lockdown: ਦਿੱਲੀ ਤੋਂ ਯੂਪੀ ਲਈ ਪੈਦਲ ਚਲੇ ਦਿਹਾੜੀ ਮਜਦੂਰ, ਬੋਲੇ ਸ਼ਹਿਰ ਨਹੀਂ ਛੱਡਿਆ ਤਾਂ ਭੁੱਖੇ ਮਰ ਜਾਵਾਂਗੇ
Lockdown: ਦਿੱਲੀ ਤੋਂ ਯੂਪੀ ਲਈ ਪੈਦਲ ਚਲੇ ਦਿਹਾੜੀ ਮਜਦੂਰ, ਬੋਲੇ ਸ਼ਹਿਰ ਨਹੀਂ ਛੱਡਿਆ ਤਾਂ ਭੁੱਖੇ ਮਰ ਜਾਵਾਂਗੇ,

ਇਕ ਔਰਤ ਨੇ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਬਚੇ ਹਨ ਕਿਉਂਕਿ ਸਾਨੂੰ ਇੱਥੇ ਕੋਈ ਕੰਮ ਨਹੀਂ ਮਿਲ ਰਿਹਾ। ਅਸੀਂ ਕੀ ਖਾਵਾਂਗੇ ਜੇ ਅਸੀਂ ਸ਼ਹਿਰ ਨਹੀਂ ਛੱਡਦੇ, ਤਾਂ ਅਸੀਂ ਭੁੱਖ ਨਾਲ ਮਰ ਜਾਵਾਂਗੇ।

  • Share this:
  • Facebook share img
  • Twitter share img
  • Linkedin share img
ਜਨਤਾ ਕਰਫਿਊ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਮੰਤਰੀ ਨੇ 21 ਦਿਨਾਂ ਲਈ ਦੇਸ਼ ਵਿਚ ਲਾਕਡਾਊਨ ਦਾ ਐਲਾਨ ਕੀਤਾ ਹੈ।  ਸਾਰਿਆਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਪਰ ਇਸ ਸਮੇਂ ਕੁਝ ਲੋਕ ਅਜਿਹੇ ਵੀ ਹਨ, ਜੋ ਆਪਣੇ ਘਰਾਂ ਨੂੰ ਜਾਣ ਲਈ ਤੁਰ ਪਏ ਹਨ। ਪਰ ਲਾਕਡਾਊਨ ਕਾਰਨ ਸਾਰੇ ਆਵਾਜਾਈ ਦੇ ਸਾਧਨ ਬੰਦ ਹਨ, ਨਾ ਤਾਂ ਰੇਲ ਚੱਲ ਰਹੀ ਹੈ ਅਤੇ ਨਾ ਹੀ ਬੱਸ। ਦਿੱਲੀ ਵਿਚ ਰਹਿਣ ਵਾਲੇ ਯੂ ਪੀ ਦੇ ਦਿਹਾੜੀਦਾਰ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਹਨ।



ਦਿੱਲੀ ਵਿੱਚ ਕੰਮ ਕਰਦੇ ਕਈ ਦਿਹਾੜੀਦਾਰ ਮਜ਼ਦੂਰ ਦਿੱਲੀ-ਗਾਜੀਪੁਰ ਸਰਹੱਦ ਤੋਂ ਪੈਦਲ ਹੀ ਉੱਤਰ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਪਣੇ ਘਰਾਂ ਨੂੰ ਚਲੇ ਪਏ ਹਨ। ਇਨ੍ਹਾਂ ਵਿਚ ਇਕ ਔਰਤ ਨੇ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਬਚੇ ਹਨ ਕਿਉਂਕਿ ਸਾਨੂੰ ਇੱਥੇ ਕੋਈ ਕੰਮ ਨਹੀਂ ਮਿਲ ਰਿਹਾ। ਅਸੀਂ ਕੀ ਖਾਵਾਂਗੇ ਜੇ ਅਸੀਂ ਸ਼ਹਿਰ ਨਹੀਂ ਛੱਡਦੇ, ਤਾਂ ਅਸੀਂ ਭੁੱਖ ਨਾਲ ਮਰ ਜਾਵਾਂਗੇ।



 #IndiaGives ਮੁਹਿੰਮ ਦੀ ਸ਼ੁਰੂਆਤ

ਦੇਸ਼ ਇਸ ਵੇਲੇ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ 21 ਦਿਨਾਂ ਲਈ ਲਾਕਡਾਊਨ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਲੋਕਾਂ ਦੇ ਸਾਹਮਣੇ ਖੁਰਾਕੀ ਸੰਕਟ ਖੜਾ ਹੋ ਗਿਆ ਹੈ, ਜਿਹੜੇ ਆਪਣਾ ਰੋਜ਼ਾਨਾ ਕਮਾਉਂਦੇ ਸਨ। ਅਜਿਹੇ ਲੋਕਾਂ ਨੂੰ ਭੋਜਨ ਅਤੇ ਸਹਾਇਤਾ ਪ੍ਰਦਾਨ ਕਰਨ ਲਈ, ਨੈਟਵਰਕ 18 ਨੇ #IndiaGives ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਡੀ.ਐਲ.ਐਫ. 3, ਗੁੜਗਾਉਂ ਵਿੱਚ ‘ਜਨਤਾ ਰਸੋਈ’ ਦੇ ਨਾਮ ਨਾਲ ਸ਼ੁਰੂ ਕੀਤੀ ਗਈ ਹੈ। ਇਹ ਸੇਵਾ ਅੰਬਿਕਾ ਕਪੂਰ ਦੁਆਰਾ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਗੁੜਗਾਓਂ ਦੇ ਦਿਹਾੜੀਦਾਰ ਮਜ਼ਦੂਰਾਂ ਨੂੰ ਹਰ ਰੋਜ਼ ਭੋਜਨ ਦਿੱਤਾ ਜਾ ਰਿਹਾ ਹੈ। ਜਦੋਂ ਕਿ ਜਨਤਾ ਰਸੋਈ ਰਾਹੀਂ ਪਹਿਲੇ ਦਿਨ 150 ਲੋਕਾਂ ਨੂੰ ਖਾਣਾ ਖੁਆਇਆ ਗਿਆ ਸੀ, ਅਗਲੇ ਹੀ ਦਿਨ 300 ਲੋਕਾਂ ਨੂੰ ਭੋਜਨ ਦਿੱਤਾ ਗਿਆ। ਵੈਸੇ, ਇਕ ਦਿਨ ਵਿਚ 3000 ਵਿਅਕਤੀਆਂ ਦੀ ਖਿਚੜੀ ਜਨਤਾ ਰਸੋਈ ਵਿਚ ਤਿਆਰ ਕੀਤੀ ਜਾ ਸਕਦੀ ਹੈ ਅਤੇ ਜਲਦੀ ਹੀ ਜਨਤਾ ਰਸੋਈ ਵਿਚ 3000 ਪੈਕੇਟ ਖਿਚੜੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

 
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ