ਦਲਿਤ ਬਜ਼ੁਰਗ ਔਰਤ ‘ਤੇ ਕੋਰੋਸਿਨ ਪਾ ਕੇ ਜਿੰਦਾ ਸਾੜਿਆ, ਇਹ ਸੀ ਪੂਰਾ ਮਾਮਲਾ 

ਸਿਲੋਡ ਤਹਿਸੀਲ ਦੇ ਅੰਧਾਰੀ ਪਿੰਡ ’ਚ ਵਾਪਰੀ ਹੈ। ਜਿੱਥੇ 50 ਸਾਲਾ ਦੀ ਦਲਿਤ ਮਹਿਲਾ ਨੂੰ ਇਕ ਵਿਅਕਤੀ ਨੇ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਕਾਰਨ ਉਹ 95 ਫੀਸਦ ਸੜ ਗਈ

ਦਲਿਤ ਮਹਿਲਾ ‘ਤੇ ਕੋਰੋਸਿਨ ਪਾ ਕੇ ਜਿੰਦਾ ਸਾੜਿਆ, ਇਹ ਸੀ ਪੂਰਾ ਮਾਮਲਾ

ਦਲਿਤ ਮਹਿਲਾ ‘ਤੇ ਕੋਰੋਸਿਨ ਪਾ ਕੇ ਜਿੰਦਾ ਸਾੜਿਆ, ਇਹ ਸੀ ਪੂਰਾ ਮਾਮਲਾ

 • Share this:
  ਮਹਾਰਾਸ਼ਟਰ ਦੇ ਔਰਗਾਂਬਾਦ ਜਿਲ੍ਹੇ ’ਚ ਇਕ ਮਹਿਲਾ ਨੇ ਜਦੋ ਇਕ ਵਿਅਕਤੀ ਨੂੰ ਆਪਣੇ ਘਰ ’ਚ ਵੜ੍ਹਨ ਤੋਂ ਰੋਕਿਆ ਤਾਂ ਗੁੱਸੇ ਚ ਵਿਅਕਤੀ ਨੇ ਮਹਿਲਾ ਨੂੰ ਜਿੰਦਾ ਸਾੜ ਦਿੱਤਾ। ਇਹ ਘਟਨਾ ਸਿਲੋਡ ਤਹਿਸੀਲ ਦੇ ਅੰਧਾਰੀ ਪਿੰਡ ’ਚ ਵਾਪਰੀ ਹੈ। ਜਿੱਥੇ 50 ਸਾਲਾ ਦੀ ਦਲਿਤ ਮਹਿਲਾ ਨੂੰ ਇਕ ਵਿਅਕਤੀ ਨੇ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਕਾਰਨ ਉਹ 95 ਫੀਸਦ ਸੜ ਗਈ। ਮਹਿਲਾ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ

  ਮਹਿਲਾ ਰਹਿੰਦੀ ਸੀ ਘਰ ਇਕੱਲੀ

  ਪੁਲਿਸ ਨੇ ਇਸ ਮਾਮਲੇ ਦੀ ਜਾਂਚ ’ਚ ਦੱਸਿਆ ਕਿ ਪੀੜਤ ਮਹਿਲਾ ਵਿਆਹੀ ਹੋਈ ਹੈ ਅਤੇ ਉਸਦੀ ਦੋ ਕੁੜੀਆਂ ਹਨ ਉਹ ਆਪਣੇ ਘਰ ਚ ਇੱਕਲੀ ਰਹਿੰਦੀ ਹੈ। ਮੁਲਜ਼ਮ ਸੰਤੋਸ਼ ਮੋਹਿਤੇ ਵੀ ਇਸੇ ਪਿੰਡ ’ਚ ਰਹਿੰਦਾ ਹੈ। ਉਸਨੇ ਜ਼ਬਰਨ ਘਰ ’ਚ ਵੜ੍ਹਨ ਦੀ ਕੋਸ਼ਿਸ਼ ਕੀਤੀ ਸੀ ਇਸਦੇ ਪਿੱਛੇ ਕੀ ਕਾਰਨ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਨੇ ਇਹ ਵੀ ਦੱਸਿਆ ਕਿ ਜਦੋ  ਮਹਿਲਾ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ  ਮੁਲਜ਼ਮ ਨੇ ਉਸਤੇ ਕੇਰੋਸਿਨ ਸੁੱਟ ਦਿੱਤਾ ਤੇ ਅੱਗ ਲਗਾ ਦਿੱਤੀ ਜਿਸ ਕਾਰਨ ਪੀੜਤ ਮਹਿਲਾ ਸੜ ਗਈ।

  ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਦਾ ਦਰਵਾਜਾ ਲਗਾ ਦਿੱਤਾ ਤੇ ਫਰਾਰ ਹੋ ਗਿਆ। ਜਿਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

   
  First published: