Home /News /national /

ਨਕਸਲੀਆਂ ਨੇ ਉਡਾਇਆ ਭਾਜਪਾ ਵਿਧਾਇਕ ਦਾ ਕਾਫਲਾ, ਵਿਧਾਇਕ ਸਣੇ 5 ਸੁਰੱਖਿਆ ਕਰਮੀਆਂ ਦੀ ਮੌਤ

ਨਕਸਲੀਆਂ ਨੇ ਉਡਾਇਆ ਭਾਜਪਾ ਵਿਧਾਇਕ ਦਾ ਕਾਫਲਾ, ਵਿਧਾਇਕ ਸਣੇ 5 ਸੁਰੱਖਿਆ ਕਰਮੀਆਂ ਦੀ ਮੌਤ

  • Share this:

    ਨਕਸਲੀਆਂ ਨੇ ਛੱਤੀਸਗੜ੍ਹ ਦੇ ਜ਼ਿਲ੍ਹਾ ਦੰਤੇਵਾੜਾ ਵਿਚ ਬੀਜੇਪੀ ਵਿਧਾਇਕ ਭੀਮਾ ਮੰਡਾਵੀ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਵਿਧਾਇਕ ਭੀਮਾ ਮੰਡਾਵੀ ਤੇ ਉਨ੍ਹਾਂ ਦੇ ਨਾਲ-ਨਾਲ ਪੰਜ ਸੀਆਰਪੀਐਫ ਜਵਾਨ ਵੀ ਸ਼ਹੀਦ ਹੋ ਗਏ। ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਹਾਲੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਦੱਸ ਦੇਈਏ ਇਸ ਇਲਾਕੇ ਵਿਚ ਜਦੋਂ ਵੀ ਕੋਈ ਵਿਧਾਇਕ ਜਾਂ ਸਿਆਸੀ ਹਸਤੀ ਲੰਘਦੀ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਲਈ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਜਾਂਦੇ ਹਨ।


    ਵਿਧਾਇਕ ਦੀ ਸੁਰੱਖਿਆ ਵਿਚ ਲੱਗੀ ਐਸਕਾਰਟ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੰਜੇ ਜਵਾਨ ਇਸੇ ਗੱਡੀ ਵਿੱਚ ਬੈਠੇ ਸਨ। ਸੀਆਰਪੀਐਫ ਦੇ ਵਾਧੂ ਬਲ ਨੂੰ ਵੀ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਦੱਸ ਦੇਈਏ ਦੰਤੇਵਾੜਾ ਵਿੱਚ 11 ਅਪਰੈਲ ਨੂੰ ਪਹਿਲੇ ਗੇੜ ਵਿੱਚ ਹੀ ਵੋਟਾਂ ਪੈਣੀਆਂ ਸੀ।

    First published:

    Tags: Attack, BJP, Chhattisgarh, Dantewada, Naxal