Home /News /national /

'ਸਾਈਕਲ ਗਰਲ' ਜੋਤੀ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

'ਸਾਈਕਲ ਗਰਲ' ਜੋਤੀ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

  • Share this:

'ਸਾਈਕਲ ਗਰਲ' ਦੇ ਨਾਮ ਨਾਲ ਮਸ਼ਹੂਰ ਬਿਹਾਰ ਦੀ ਬੇਟੀ ਜੋਤੀ (Bihar Cycle Girl Jyoti) ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਜੋਤੀ ਦੇ ਪਿਤਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਬਿਹਾਰ ਦੇ ਦਰਭੰਗਾ ਜ਼ਿਲੇ ਦੇ ਸਿੰਹਵਾੜਾ ਬਲਾਕ ਦੇ ਸਿਰਹੁੱਲੀ ਪਿੰਡ ਦੀ 13 ਸਾਲਾ ਜੋਤੀ ਪਿਛਲੇ ਸਾਲ ਤਾਲਾਬੰਦੀ ਦੌਰਾਨ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ ਉਤੇ ਬਿਠਾ ਕੇ ਗੁਰੂਗ੍ਰਾਮ ਤੋਂ 8 ਦਿਨਾਂ ਵਿਚ 1300 ਕਿਲੋਮੀਟਰ ਦਾ ਸਫਰ ਤੈਅ ਕਰਕੇ ਦਰਭੰਗ ਪਹੁੰਚਣ ਪਿੱਛੋਂ ਸੁਰਖੀਆਂ 'ਚ ਆਈ ਸੀ।

ਜਾਣਕਾਰੀ ਅਨੁਸਾਰ ਜੋਤੀ ਪਾਸਵਾਨ ਦੇ ਪਿਤਾ ਮੋਹਨ ਪਾਸਵਾਨ ਦੇ ਚਾਚੇ ਦੀ 10 ਦਿਨ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੇ ਸ਼ਰਧਾ ਕ੍ਰਮ ਦੇ ਭੋਜ ਲਈ ਸਮਾਜ ਦੇ ਲੋਕਾਂ ਨਾਲ ਮੋਹਨ ਪਾਸਵਾਨ ਨੇ ਮੀਟਿੰਗ ਕੀਤੀ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੋਹਨ ਪਾਸਵਾਨ ਜਿਵੇਂ ਹੀ ਖੜ੍ਹੇ ਹੋਏ, ਇਕਦਮ ਡਿੱਗ ਗਏ ਤੇ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਮੋਹਨ ਪਾਸਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪਿਤਾ ਦੀ ਮੌਤ ਤੋਂ ਬਾਅਦ ਜੋਤੀ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜੋਤੀ ਦੀ ਬੇਮਿਸਾਲ ਹਿੰਮਤ ਦੀ ਭਾਰਤ ਅਤੇ ਵਿਦੇਸ਼ਾਂ ਵਿੱਚ ਚਰਚਾ ਹੋਈ ਸੀ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਟਰੰਪ ਦੀ ਧੀ ਨੇ ਵੀ ਜੋਤੀ ਦੀ ਪ੍ਰਸ਼ੰਸਾ ਸੀ। ਜੋਤੀ ਦੇ ਪਿਤਾ ਮੋਹਨ ਪਾਸਵਾਨ ਗੁਰੂਗ੍ਰਾਮ ਵਿੱਚ ਆਟੋ ਚਲਾ ਕੇ ਪਰਿਵਾਰਕ ਪਾਲਣ ਪੋਸ਼ਣ ਕਰਦੇ ਸਨ, ਪਰ ਜਨਵਰੀ 2020 ਵਿੱਚ ਹੋਏ ਇੱਕ ਹਾਦਸੇ ਕਾਰਨ ਉਸ ਦੀ ਲੱਤ ਉਤੇ ਸੱਟ ਲੱਗੀ।

ਹਾਦਸੇ ਦੀ ਖ਼ਬਰ ਸੁਣਦਿਆਂ ਹੀ ਜੋਤੀ ਆਪਣੇ ਪਿਤਾ ਕੋਲ ਦੇਖਭਾਲ ਲਈ ਗਈ। ਇਸ ਦੌਰਾਨ ਸਾਰੇ ਦੇਸ਼ ਵਿਚ ਤਾਲਾਬੰਦੀ ਹੋ ਗਈ ਅਤੇ ਉਸ ਦੇ ਅੱਗੇ ਖਾਣ ਪੀਣ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ, ਜਿਸ ਤੋਂ ਬਾਅਦ ਜੋਤੀ 400 ਰੁਪਏ ਵਿਚ ਸਾਈਕਲ ਖਰੀਦਣ ਤੋਂ ਬਾਅਦ ਆਪਣੇ ਪਿਤਾ ਨਾਲ ਗੁਰੂਗ੍ਰਾਮ ਤੋਂ ਦਰਭੰਗ ਵਾਪਸ ਪਰਤੀ।

Published by:Gurwinder Singh
First published:

Tags: Coronavirus, Lockdown