ਭਾਰਤ ਵਿੱਚ ਰੋਜ਼ਾਨਾ ਡੇਢ ਲੱਖ ਔਨਲਾਈਨ ਲੈਣ ਦੇਣ ਦਾ ਬਿਓਰਾ ਹੋ ਜਾਂਦਾ ਹੈ ਲੀਕ


Updated: February 14, 2018, 4:38 PM IST
ਭਾਰਤ ਵਿੱਚ ਰੋਜ਼ਾਨਾ ਡੇਢ ਲੱਖ ਔਨਲਾਈਨ ਲੈਣ ਦੇਣ ਦਾ ਬਿਓਰਾ ਹੋ ਜਾਂਦਾ ਹੈ ਲੀਕ

Updated: February 14, 2018, 4:38 PM IST
ਦੇਸ਼ ਭਰ ਵਿੱਚ ਰੋਜ਼ਾਨਾ ਹੋਣ ਵਾਲੇ ਕੁੱਲ 230 ਕਰੋੜ ਔਨਲਾਈਨ ਲੈਣ ਦੇਣ ਦੇ ਵਿੱਚ ਕਰੀਬ ਡੇਢ ਲੱਖ ਦਾ ਬਿਓਰਾ ਲੀਕ ਹੋ ਜਾਂਦਾ ਹੈ।


ਅਧਿਕਾਰਿਕ ਸੂਤਰਾਂ ਨੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਗੁਲਸ਼ਨ ਰਾਏ ਦੇ ਇਕ ਰਿਪ੍ਰੇਜ਼ੇਂਟੇਸ਼ਨ ਦੇ ਹਵਾਲੇ ਤੋ ਕਿਹਾ ਗਿਆ ਕਿ ਦੇਸ਼ ਵਿੱਚ ਰੋਜਾਨਾ ਕਰੀਬ 230 ਕਰੋੜ ਦਾ ਈ-ਲੈਣ ਦੇਣ ਹੁੰਦਾ ਹੈ ਅਤੇ ਇਸ ਵਿੱਚੋ ਡੇਢ ਲੱਖ ਦਾ ਡਾਟਾ ਲੀਕ ਹੋ ਜਾਂਦਾ ਹੈ।ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਦੀ ਪ੍ਰਧਾਨਗੀ ਵਿੱਚ ਹੋਈ ਰਾਜਾਂ ਦੇ ਸੂਚਨਾ ਤਕਨਾਲੋਜੀ ਮੰਤਰੀਆਂ ਦੇ ਸੰਮੇਲਨ ਵਿੱਚ ਰਾਏ ਨੇ ਇਹ ਰਿਪ੍ਰੇਜ਼ੇਂਟੇਸ਼ਨ ਦਿੱਤਾ।


 ਸੂਤਰਾਂ ਨੇ ਦੱਸਿਆ ਕਿ ਰਾਏ ਨੇ ਡਾਟਾ ਲੀਕ ਹੋਣ ਦਾ ਮੁੱਖ ਕਾਰਨ ਫਿਸ਼ਿੰਗ ਹਮਲੇ,ਆਈ ਪੀ ਐਡਰੈੱਸ ਨਾਲ ਛੇੜਛਾੜ ਕਰਨ ਨੂੰ ਦੱਸਿਆ ਹੈ।


ਦੱਸ ਦਈਏ ਕਿ ਜਿੱਥੇ ਮੋਦੀ ਸਰਕਾਰ ਹਰ ਚੀਜ਼ ਇਲੈਕਟ੍ਰਾਨਿਕ ਅਤੇ ਔਨਲਾਈਨ ਲੈਣ ਦੇਣ ਉੱਪਰ ਜ਼ੋਰ ਦੇ ਰਹੀ ਹੈ ਉਸਨੂੰ ਦੇਖਦੇ ਹੋਏ ਇਹ ਕਾਫ਼ੀ ਚਿੰਤਾਜਨਕ ਹੈ।ਨੋਟਬੰਦੀ ਤੋ ਬਾਅਦ ਦੇਸ਼ ਵਿੱਚ ਔਨਲਾਈਨ ਲੈਣ ਦੇਣ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।


ਸਰਕਾਰ ਕਾਲੇ ਧਨ ਦੇ ਰੋਕ ਲਗਾਉਣ ਦੇ ਮੱਦੇਨਜ਼ਰ ਵੀ ਲਗਾਤਾਰ ਔਨਲਾਈਨ ਲੈਣ ਦੇਣ ਨੂੰ ਵਧਾਓ ਦੇ ਰਹੀ ਹੈ।ਇਸਦੇ ਕਾਰਨ ਹੀ ਅਧਾਰ ਨੂੰ ਹਰ ਜਗ੍ਹਾ ਤੇ ਜਰੂਰੀ ਕੀਤਾ ਜਾ ਰਿਹਾ ਹੈ।ਲੇਕਿਨ ਅਧਾਰ ਨੂੰ ਲੈਕੇ ਵੀ ਲਗਾਤਾਰ ਡਾਟਾ ਲੀਕ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।
First published: February 14, 2018
ਹੋਰ ਪੜ੍ਹੋ
ਅਗਲੀ ਖ਼ਬਰ