ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਇੱਕ ਹਾਈ ਪ੍ਰੋਫਾਈਲ ਡਰਾਮਾ (High voltage drama) ਸਾਹਮਣੇ ਆਇਆ। ਇਥੇ ਇਕ ਨੌਜਵਾਨ ਦੀ ਪਤਨੀ ਨੂੰ ਕੋਈ ਹੋਰ ਭਜਾ ਕੇ ਲੈ ਗਿਆ। ਇਸ ਤੋਂ ਦੁਖੀ ਨੌਜਵਾਨ ਟਾਵਰ ਉਤੇ ਚੜ੍ਹ ਗਿਆ ਅਤੇ ਖੁਦਕੁਸ਼ੀ ਕਰਨ ਦੀ ਚਿਤਾਵਨੀ ਦੇਣ ਲੱਗਾ।
ਨੌਜਵਾਨ ਦੇ ਟਾਵਰ 'ਤੇ ਚੜ੍ਹਨ ਦੀ ਸੂਚਨਾ ਮਿਲਣ ਉਤੇ ਲੋਕਾਂ ਦਾ ਇਕੱਠ ਹੋ ਗਿਆ। ਹੰਗਾਮਾ ਵਧਣ ਤੋਂ ਬਾਅਦ ਮੰਤਰੀ ਮਮਤਾ ਭੂਪੇਸ਼ ਵੀ ਉੱਥੇ ਪਹੁੰਚ ਗਈ। ਮੰਤਰੀ ਦੀ ਸੂਚਨਾ ਉਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ।
ਨੌਜਵਾਨ ਨੇ ਕਰੀਬ ਇਕ ਘੰਟਾ ਡਰਾਮਾ ਕੀਤਾ। ਬਾਅਦ ਵਿਚ ਸਮਝਾਉਣ ਤੋਂ ਬਾਅਦ ਉਸ ਨੂੰ ਹੇਠਾਂ ਉਤਾਰਿਆ ਗਿਆ। ਮੰਤਰੀ ਨੇ ਪੁਲਿਸ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਪੀੜਤ ਦੀ ਪਤਨੀ ਨੂੰ ਜਲਦੀ ਤੋਂ ਜਲਦੀ ਬਰਾਮਦ ਕੀਤਾ ਜਾਵੇ।
ਜਾਣਕਾਰੀ ਮੁਤਾਬਕ ਮਾਮਲਾ ਦੌਸਾ ਜ਼ਿਲ੍ਹੇ ਦੇ ਸਿਕਰਾਏ ਕਸਬੇ ਦਾ ਹੈ। ਉੱਥੇ ਸੋਮਵਾਰ ਨੂੰ ਇਕ ਨੌਜਵਾਨ ਟਾਵਰ 'ਤੇ ਚੜ੍ਹ ਗਿਆ। ਨੌਜਵਾਨ ਦਾ ਨਾਂ ਜਿਤੇਸ਼ ਮੀਨਾ ਦੱਸਿਆ ਜਾ ਰਿਹਾ ਹੈ। ਦੁਪਹਿਰ ਵੇਲੇ ਉਹ ਇੱਕ ਟਾਵਰ 'ਤੇ ਚੜ੍ਹਿਆ।
ਟਾਵਰ 'ਤੇ ਚੜ੍ਹੇ ਜਿਤੇਸ਼ ਮੀਨਾ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ।
ਨੌਜਵਾਨ ਨੇ ਦੱਸਿਆ ਕਿ ਇਕ ਵਿਅਕਤੀ ਉਸ ਦੀ ਪਤਨੀ ਨੂੰ ਵਰਗਲਾ ਕੇ ਲੈ ਗਿਆ। ਉਹ ਦੋਵੇਂ ਮੁਲਜ਼ਮ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰਵਾਉਣ ਲਈ ਮਾਨਪੁਰ ਥਾਣੇ ਗਿਆ ਸੀ। ਪਰ ਪੁਲਿਸ ਨੇ ਅਗਵਾ ਦੀ ਬਜਾਏ ਲਾਪਤਾ ਦਾ ਪਰਚਾ ਦਰਜ ਕਰ ਲਿਆ। ਉਸ ਤੋਂ ਬਾਅਦ ਵੀ ਉਸ ਦੀ ਪਤਨੀ ਅਜੇ ਤੱਕ ਬਰਾਮਦ ਨਹੀਂ ਹੋਈ।
ਇਸ ਦੌਰਾਨ ਉਸ ਨੇ ਪੁਲਿਸ ’ਤੇ ਗੰਭੀਰ ਦੋਸ਼ ਲਾਏ। ਨੇੜੇ ਹੀ ਇਕ ਪ੍ਰੋਗਰਾਮ ਚੱਲ ਰਿਹਾ ਸੀ। ਮੰਤਰੀ ਮਮਤਾ ਭੂਪੇਸ਼ ਵੀ ਇਸ 'ਚ ਸ਼ਾਮਲ ਸਨ। ਹੰਗਾਮੇ ਦੀ ਸੂਚਨਾ 'ਤੇ ਮੰਤਰੀ ਮਮਤਾ ਭੁਪੇਸ਼ ਖੁਦ ਮੌਕੇ ਉਤੇ ਪਹੁੰਚੀ। ਉਸ ਨੇ ਜਿਤੇਸ਼ ਮੀਨਾ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਸ ਨੂੰ ਸਮਝਾਇਆ ਅਤੇ ਟਾਵਰ ਤੋਂ ਹੇਠਾਂ ਉਤਰਨ ਲਈ ਕਿਹਾ। ਕਾਫੀ ਕੋਸ਼ਿਸ਼ ਤੋਂ ਬਾਅਦ ਨੌਜਵਾਨ ਟਾਵਰ ਤੋਂ ਹੇਠਾਂ ਆਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news