Home /News /national /

ਲੁਟੇਰੇ SBI ਦਾ 40 ਲੱਖ ਰੁਪਏ ਨਾਲ ਭਰਿਆ ਪੂਰਾ ATM ਹੀ ਪੁੱਟ ਕੇ ਲੈ ਗਏ

ਲੁਟੇਰੇ SBI ਦਾ 40 ਲੱਖ ਰੁਪਏ ਨਾਲ ਭਰਿਆ ਪੂਰਾ ATM ਹੀ ਪੁੱਟ ਕੇ ਲੈ ਗਏ

ਲੁਟੇਰੇ SBI ਦਾ 40 ਲੱਖ ਰੁਪਏ ਨਾਲ ਭਰਿਆ ਪੂਰਾ  ATM ਹੀ ਪੁੱਟ ਕੇ ਲੈ ਗਏ

ਲੁਟੇਰੇ SBI ਦਾ 40 ਲੱਖ ਰੁਪਏ ਨਾਲ ਭਰਿਆ ਪੂਰਾ ATM ਹੀ ਪੁੱਟ ਕੇ ਲੈ ਗਏ

ਏਟੀਐਮ ਵਿਚ 40 ਲੱਖ ਰੁਪਏ ਦੱਸੇ ਜਾ ਰਹੇ ਹਨ। ਲੁਟੇਰਿਆਂ ਦਾ ਸੁਰਾਗ ਲਗਾਉਣ ਲਈ ਪੁਲਿਸ ਨੇ ਦੌਸਾ ਜ਼ਿਲੇ ਦੇ ਨਾਲ ਲੱਗਦੇ ਅਲਵਰ, ਭਰਤਪੁਰ, ਕਰੌਲੀ, ਸਵਾਈ ਮਾਧੋਪੁਰ ਅਤੇ ਜੈਪੁਰ 'ਚ ਵੀ ਨਾਕਾਬੰਦੀ ਕੀਤੀ ਹੋਈ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਏਟੀਐਮ ਲੁੱਟਣ ਦੀ ਘਟਨਾ ਨੇ ਪੁਲਿਸ ਮਹਿਕਮੇ ਵਿੱਚ ਹੜਕੰਪ ਮਚਾ ਦਿੱਤਾ ਹੈ। ਲੁੱਟ ਦੀ ਵਾਰਦਾਤ ਬਾਂਦੀਕੁਈ ਇਲਾਕੇ ਵਿੱਚ ਹੋਈ।

ਹੋਰ ਪੜ੍ਹੋ ...
  • Share this:

ਰਾਜਸਥਾਨ ਵਿੱਚ ਇਨ੍ਹੀਂ ਦਿਨੀਂ ਸਰਗਰਮ ਏਟੀਐਮ ਲੁਟੇਰਿਆਂ (ATM Robbers) ਨੇ ਇਸ ਵਾਰ ਦੌਸਾ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇੱਥੇ ਮੰਗਲਵਾਰ ਸਵੇਰੇ ਲੁਟੇਰੇ ਇਕ SBI ਦਾ ਪੂਰਾ ATM ਪੁੱਟ ਕੇ ਲੈ ਗਏ।

ਏਟੀਐਮ ਵਿਚ 40 ਲੱਖ ਰੁਪਏ ਦੱਸੇ ਜਾ ਰਹੇ ਹਨ। ਲੁਟੇਰਿਆਂ ਦਾ ਸੁਰਾਗ ਲਗਾਉਣ ਲਈ ਪੁਲਿਸ ਨੇ ਦੌਸਾ ਜ਼ਿਲੇ ਦੇ ਨਾਲ ਲੱਗਦੇ ਅਲਵਰ, ਭਰਤਪੁਰ, ਕਰੌਲੀ, ਸਵਾਈ ਮਾਧੋਪੁਰ ਅਤੇ ਜੈਪੁਰ 'ਚ ਵੀ ਨਾਕਾਬੰਦੀ ਕੀਤੀ ਹੋਈ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਏਟੀਐਮ ਲੁੱਟਣ ਦੀ ਘਟਨਾ ਨੇ ਪੁਲਿਸ ਮਹਿਕਮੇ ਵਿੱਚ ਹੜਕੰਪ ਮਚਾ ਦਿੱਤਾ ਹੈ। ਲੁੱਟ ਦੀ ਵਾਰਦਾਤ ਬਾਂਦੀਕੁਈ ਇਲਾਕੇ ਵਿੱਚ ਹੋਈ।

ਦੌਸਾ ਦੇ ਵਧੀਕ ਪੁਲਿਸ ਸੁਪਰਡੈਂਟ ਲਾਲਚੰਦ ਕਾਇਲ ਨੇ ਦੱਸਿਆ ਕਿ ਕੁਝ ਬਦਮਾਸ਼ ਸਵੇਰੇ 4 ਵਜੇ ਦੇ ਕਰੀਬ ਇੱਕ ਪਿਕਅੱਪ 'ਚ ਬਾਂਦੀਕੁਈ ਸ਼ਹਿਰ ਪਹੁੰਚੇ। ਉੱਥੇ ਉਨ੍ਹਾਂ ਨੇ ਐਸਬੀਆਈ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ। ਬਦਮਾਸ਼ਾਂ ਨੇ ਏਟੀਐਮ ਨੂੰ ਰੱਸੀ ਨਾਲ ਬੰਨ੍ਹ ਕੇ ਪਿਕਅੱਪ ਨਾਲ ਜੋੜ ਦਿੱਤਾ ਤੇ ਪੁੱਟ ਕੇ ਫਰਾਰ ਹੋ ਗਏ।

ਲੋਕਾਂ ਨੇ ਵਿਰੋਧ ਕੀਤਾ ਤਾਂ ਗੋਲੀ ਮਾਰਨ ਦੀ ਧਮਕੀ ਦਿੱਤੀ

ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੇ ਏ.ਟੀ.ਐਮ ਦੇ ਪੁੱਟੇ ਜਾਣ ਦੀ ਆਵਾਜ਼ ਸੁਣੀ ਤਾਂ ਉਹ ਬਾਹਰ ਆ ਗਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ 'ਤੇ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।

ਬਾਅਦ 'ਚ ਬਦਮਾਸ਼ ਏ.ਟੀ.ਐਮ ਨੂੰ ਪਿਕਅੱਪ 'ਚ ਪਾ ਕੇ ਫਰਾਰ ਹੋ ਗਏ। ਚਸ਼ਮਦੀਦਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਮੌਕੇ ਦਾ ਮੁਆਇਨਾ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਾਅਦ ਵਿੱਚ ਦੌਸਾ ਅਤੇ ਇਸ ਦੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਨਾਕਾਬੰਦੀ ਕਰ ਦਿੱਤੀ ਗਈ।

Published by:Gurwinder Singh
First published:

Tags: ATM, ATM loot, Robbery