• Home
 • »
 • News
 • »
 • national
 • »
 • DAUSA WOMAN CAME ON FRONT TRAIN TO COMMIT SUICIDE WITH 5 CHILDREN 4 DIED

ਮਹਿਲਾ ਨੇ 5 ਬੱਚਿਆਂ ਸਣੇ ਟਰੇਨ ਅੱਗੇ ਮਾਰੀ ਛਾਲ, ਮਾਂ ਸਣੇ 4 ਦੀ ਮੌਤ, 2 ਬੱਚੀਆਂ ਹੱਥ ਛੁਡਾ ਕੇ ਭੱਜੀਆਂ

ਮਹਿਲਾ ਨੇ 5 ਬੱਚਿਆਂ ਸਣੇ ਟਰੇਨ ਅੱਗੇ ਮਾਰੀ ਛਾਲ, ਮਾਂ ਸਣੇ 4 ਦੀ ਮੌਤ, 2 ਬੱਚੀਆਂ ਹੱਥ ਛੁਡਾ ਕੇ ਭੱਜੀਆਂ

 • Share this:
  ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਅੱਜ ਸਮੂਹਿਕ ਖੁਦਕੁਸ਼ੀ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੌਸਾ ਜ਼ਿਲੇ ਦੇ ਮੰਡਾਵਰ ਵਿਚ ਅੱਜ ਇਕ ਔਰਤ ਆਪਣੇ 5 ਬੱਚਿਆਂ ਨਾਲ ਰੇਲਗੱਡੀ ਦੇ ਸਾਹਮਣੇ ਖੜ੍ਹੀ ਹੋ ਗਈ। ਟਰੇਨ ਨੂੰ ਸਾਹਮਣੇ ਤੋਂ ਆਉਂਦੇ ਵੇਖ ਔਰਤ ਦੀਆਂ ਦੋ ਧੀਆਂ ਆਪਣੇ ਹੱਥ ਛੁਡਾ ਭੱਜ ਗਈਆਂ, ਪਰ ਔਰਤ ਆਪਣੇ ਤਿੰਨ ਬੱਚਿਆਂ ਨਾਲ ਟਰੈਕ 'ਤੇ ਖੜ੍ਹੀ ਹੈ। ਇਸ ਕਾਰਨ ਤਿੰਨ ਬੱਚਿਆਂ ਅਤੇ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।

  ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਪੁਲਿਸ ਵੱਲੋਂ ਕੀਤੀ ਮੁਢਲੀ ਜਾਂਚ ਵਿਚ ਇਹ ਮਾਮਲਾ ਘਰੇਲੂ ਕਲੇਸ਼ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਰੇਲਵੇ ਟ੍ਰੈਕ ਤੋਂ ਚੁੱਕ ਕੇ ਸਥਾਨਕ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।

  ਜਾਣਕਾਰੀ ਅਨੁਸਾਰ ਬੱਚਿਆਂ ਨਾਲ ਸਮੂਹਿਕ ਖੁਦਕੁਸ਼ੀ ਕਰਨ ਵਾਲੀ ਔਰਤ ਵਿਨੀਤਾ, ਬਾਵੜੀ ਖੇੜਾ ਪਿੰਡ ਦੀ ਰਹਿਣ ਵਾਲੀ ਸੀ। ਵਿਨੀਤਾ ਦੀਆਂ 4 ਧੀਆਂ ਸਨ। 4 ਬੇਟੀਆਂ ਤੋਂ ਬਾਅਦ ਉਸ ਦਾ ਇੱਕ ਬੇਟਾ ਹੋਇਆ ਸੀ। ਵਿਨੀਤਾ ਅਤੇ ਉਸ ਦੀ ਧੀ ਰਾਧਿਕਾ, ਅਵਨੀ ਅਤੇ ਬੇਟੇ ਪਾਇਲ ਦੀ ਮੌਤ ਹੋ ਗਈ। ਔਰਤ ਦੀਆਂ ਦੋ ਵੱਡੀਆਂ ਧੀਆਂ ਵੀ ਮੌਕੇ ‘ਤੇ ਮੌਜੂਦ ਸਨ। ਪਰ ਜਿਵੇਂ ਹੀ ਟਰੇਨ ਦਿਖਾਈ ਦਿੱਤੀ, ਦੋਵੇਂ ਬੇਟੀਆਂ ਆਪਣੀ ਮਾਂ ਤੋਂ ਹੱਥ ਛੁਡਾ ਕੇ ਭੱਜ ਗਈਆਂ।

  ਮ੍ਰਿਤਕ ਦਾ ਪਤੀ ਹੇਮਰਾਜ ਮੀਨਾ ਮੌਕੇ ਤੋਂ ਥੋੜੀ ਦੂਰੀ 'ਤੇ ਆਗਰਾ ਫਾਟਕ 'ਤੇ ਗੇਟਮੈਨ ਦਾ ਕੰਮ ਕਰਦਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਖੇਮਰਾਜ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇਹਾਂ ਦਾ ਪੋਸਟ ਮਾਰਟਮ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸਮੂਹਕ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਔਰਤ ਦੇ ਪਤੀ ਖੇਮਰਾਜ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
  Published by:Gurwinder Singh
  First published: