Haryana News: ਹਰਿਆਣਾ ਦੇ ਰੇਵਾੜੀ ਤੋਂ ਇੱਕ ਮੰਦਭਾਗੀ ਖਬਰ ਆ ਰਹੀ ਹੈ ਜਿੱਥੇ 4 ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੀ ਨਰਸ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਦੱਸਣਯੋਗ ਹੈ ਕਿ 11 ਮਾਰਚ ਨੂੰ ਬੁਖਾਰ ਕਾਰਨ ਬੱਚੀ ਨੂੰ ਰੇਵਾੜੀ ਦੇ ਕਮਲਾ ਨਰਸਿੰਗ ਹੋਮ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬੁਲਾਉਣ ਤੇ ਨਹੀਂ ਆਈ ਨਰਸ
ਪ੍ਰਾਪਤ ਜਾਣਕਾਰੀ ਅਨੁਸਾਰ ਛੋਟੀ ਬੱਚੀ ਨੂੰ ਤੇਜ਼ ਬੁਖਾਰ ਹੋਣ ਕਾਰਨ ਉਸ ਨੂੰ ਮਾਡਲ ਟਾਊਨ 'ਚ ਬਣੇ ਕਮਲਾ ਨਰਸਿੰਗ ਹੋਮ ਵਿੱਚ ਚੈਕਅਪ ਕਰਵਾਉਣ ਲਈ ਲੈ ਕੇ ਗਏ ਸਨ ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਬੱਚੀ ਨੂੰ ਨਿਮੋਨੀਆ ਹੋਣ ਕਾਰਨ ਦਾਖਲ ਕਰ ਲਿਆ। ਅੱਜ ਸਵੇਰੇ ਜਦੋਂ ਬੱਚੀ ਦੀ ਸਿਹਤ ਵਿਗੜਣ ਲੱਗੀ ਤਾਂ ਬੱਚੀ ਦੇ ਮਾਮੇ ਨੇ ਨਰਸ ਨੂੰ ਬੁਲਾਇਆ ਅਤੇ ਬੱਚੀ ਦੀ ਜਾਂਚ ਕਰਨ ਲਈ ਕਿਹਾ। ਨਰਸ ਨੇ ਕਿਹਾ ਕਿ ਬੱਚੀ ਸੋਂ ਰਹੀ ਹੈ ਅਤੇ ਉਸ ਨੂੰ ਨਾ ਜਗਾਉਣ ਲਈ ਕਿਹਾ। ਇਸ ਤੋਂ ਕੁਝ ਦੇਰ ਬਾਅਦ ਬੱਚੀ ਦੇ ਮਾਮੇ ਨੇ ਇੱਕ ਬਾਰ ਫਿਰ ਨਰਸ ਨੂੰ ਬੁਲਾਇਆ, ਨਰਸ ਫਿਰ ਵੀ ਨਾ ਆਈ।
ਕੁਝ ਦੇਰ ਬਾਅਦ ਨਰਸ ਨੂੰ ਫਿਰ 3-4 ਵਾਰ ਬੁਲਾਇਆ ਗਿਆ ਪਰ ਜਦੋਂ ਨਰਸ ਨਾ ਆਈ ਤਾਂ ਬੱਚੀ ਦੇ ਮਾਮੇ ਨੇ ਝਿੜਕ ਕੇ ਉਸ ਨੂੰ ਬੁਲਾਇਆ ਅਤੇ ਬੱਚੀ ਨੂੰ ਦੇਖਣ ਲਈ ਕਿਹਾ। ਜਦੋਂ ਨਰਸ ਬੱਚੀ ਨੂੰ ਦੇਖਣ ਆਈ ਤਾਂ ਬੱਚੀ ਨੂੰ ਤੁਰੰਤ ICU 'ਚ ਸ਼ਿਫਟ ਕੀਤਾ ਗਿਆ। ICU ਵਿੱਚ ਉਸ ਨੂੰ ਆਕਸੀਜ਼ਨ ਦਿੱਤੀ ਗਈ ਪਰ ਬੱਚੀ ਨਾ ਬਚ ਸਕੀ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨਰਸ ਤੇ ਲੱਗੇ ਲਾਪਰਵਾਹੀ ਦੇ ਦੋਸ਼
ਬੱਚੀ ਦੇ ਮਾਮੇ ਦਾ ਕਹਿਣਾ ਹੈ ਕਿ ਜੇਕਰ ਨਰਸ ਸਮੇਂ ਤੇ ਉਸ ਦੀ ਗੱਲ ਸੁਣ ਲੈਂਦੀ ਅਤੇ ਬੱਚੀ ਨੂੰ ਦੇਖ ਲੈਂਦੀ ਤਾਂ ਅਜਿਹਾ ਨਾ ਹੁੰਦਾ। ਮਾਮੇ ਨੇ ਨਰਸ ਤੇ ਲਾਪਰਵਾਹੀ ਦੇ ਲਗਾਏ ਦੋਸ਼। ਇਸ ਦੇ ਨਾਲ ਹੀ ਦੱਸ ਦਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਨਰਸ ਦੀ ਅਣਗਹਿਲੀ ਕਾਰਨ ਬੱਚੀ ਦੀ ਮੌਤ ਹੋਈ ਹੈ। ਰਿਸ਼ਤੇਦਾਰਾਂ ਦੀ ਸ਼ਿਕਾਇਤ ਲੈ ਲਈ ਗਈ ਹੈ ਅਤੇ ਬੋਰਡ ਰਾਹੀਂ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਅਗਲੇਰੀ ਜਾਂਚ ਵਿੱਚ ਜੋ ਵੀ ਸਾਹਮਣੇ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਕਮਲਾ ਨਰਸਿੰਗ ਹੋਮ ਦੇ ਡਾਕਟਰ ਨੇ ਕਿਹਾ...
ਕਮਲਾ ਨਰਸਿੰਗ ਹੋਮ ਦੇ ਡਾਕਟਰ ਗੌਤਮ ਯਾਦਵ ਦਾ ਕਹਿਣਾ ਹੈ ਕਿ ਦੀਕਸ਼ਾ ਨਾਂ ਦੀ 5 ਮਹੀਨੇ ਦੀ ਬੱਚੀ ਨੂੰ ਨਿਮੋਨੀਆ ਦੀ ਸ਼ਿਕਾਇਤ ਨਾਲ ਦਾਖਲ ਕਰਵਾਇਆ ਗਿਆ ਸੀ ਪਰ ਉਸ ਨੂੰ ਵੀ H3N2 ਫਲੂ ਸੀ। ਪਰ ਸਾਨੂੰ ਬੱਚੀ ਦੇ ਠੀਕ ਹੋਣ ਦੀ ਉਮੀਦ ਸੀ। ਅੱਜ ਸਵੇਰੇ ਬੱਚੀ ਗੂੜ੍ਹੀ ਨੀਂਦ ਵਿੱਚ ਸੀ ਅਤੇ ਉਸ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।