ਨਵੀਂ ਦਿੱਲੀ: Tamil Nadu Crime News: ਤਾਮਿਲਨਾਡੂ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਝੋਲਾਛਾਪ ਡਾਕਟਰ ਨੇ ਨਾਬਾਲਗ ਲੜਕੀ ਨੂੰ ਗਰਭਪਾਤ ਦੀਆਂ ਗੋਲੀਆਂ ਦਿੱਤੀਆਂ, ਜਿਸ ਦਾ ਸੇਵਨ ਕਰਨ ਨਾਲ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਨਾਬਾਲਗ ਦੀ ਉਮਰ 15 ਸਾਲ ਹੈ। ਇਹ ਘਟਨਾ ਸੂਬੇ ਦੇ ਤਿਰੂਵੰਨਾਮਲਾਈ ਜ਼ਿਲ੍ਹੇ ਦੇ ਚੰਗਮ ਨੇੜੇ ਵਾਪਰੀ। ਉਸ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ, ਜਿਸ ਨੇ ਨਾਬਾਲਗ ਨੂੰ ਗਰਭਵਤੀ ਕੀਤਾ ਸੀ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਨਾਬਾਲਗ ਨੂੰ ਗਰਭਵਤੀ ਬਣਾਉਣ ਵਾਲੇ ਵਿਅਕਤੀ ਦਾ ਨਾਂਅ ਐੱਸ ਮੁਰੂਗਨ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਉਮਰ 27 ਸਾਲ ਹੈ। ਇਹ ਵਿਅਕਤੀ ਹਰ ਰੋਜ਼ ਲੜਕੀ ਨੂੰ ਸਕੂਲ ਛੱਡਦਾ ਸੀ। ਇਸ ਦੌਰਾਨ ਦੋਵਾਂ ਵਿਚਾਲੇ ਰਿਸ਼ਤਾ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਹਾਲ ਹੀ 'ਚ ਗਰਭਵਤੀ ਹੋਈ ਸੀ।
ਝੋਲਾਛਾਪ ਡਾਕਟਰ ਤੋਂ ਗਰਭਪਾਤ ਦੀ ਦਵਾਈ ਲੈ ਲਈ
ਜਦੋਂ ਮੁਰੂਗਨ ਨੂੰ ਨਾਬਾਲਗ ਦੇ ਗਰਭ ਅਵਸਥਾ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਕ ਝੋਲਾਛਾਪ ਡਾਕਟਰ ਤੋਂ ਗਰਭਪਾਤ ਦੀਆਂ ਗੋਲੀਆਂ ਲਈਆਂ। ਇਸ ਤੋਂ ਬਾਅਦ ਮੁਰੂਗਨ ਲੜਕੀ ਨੂੰ ਸਕੂਲ ਛੱਡਣ ਲਈ ਲੈ ਗਿਆ, ਜਿੱਥੇ ਰਸਤੇ ਵਿਚ ਉਸ ਨੇ ਗਰਭਪਾਤ ਦੀ ਗੋਲੀ ਦੇ ਦਿੱਤੀ। ਗੋਲੀ ਖਾਣ ਤੋਂ ਬਾਅਦ ਜਦੋਂ ਮੁਰੂਗਨ ਅਤੇ ਲੜਕੀ ਸਕੂਲ ਲਈ ਗਏ ਤਾਂ ਕੁਝ ਦੂਰੀ 'ਤੇ ਚੱਲਣ ਤੋਂ ਬਾਅਦ ਲੜਕੀ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ।
ਮੁਰੂਗਨ ਜਲਦੀ ਨਾਲ ਬੱਚੀ ਨੂੰ ਹਸਪਤਾਲ ਲੈ ਗਿਆ। ਹਸਪਤਾਲ ਦੇ ਡਾਕਟਰਾਂ ਨੇ ਬੱਚੀ ਨੂੰ ਦੇਖਿਆ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਾਬਾਲਗ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਤਿਰੂਵੰਨਮਲਾਈ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਗਰਭਪਾਤ ਦੀ ਗੋਲੀ ਦੇਣ ਵਾਲੇ ਝੋਲਾਛਾਪ ਡਾਕਟਰ ਦੀ ਵੀ ਭਾਲ ਕਰ ਰਹੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news, Tamil Nadu, Tamilnadu