ਦਿੱਲੀ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਸ਼ੁੱਕਰਵਾਰ ਨੂੰ ਮੌਤਾਂ ਦਾ ਅੰਕੜਾ ਵੱਧ ਕੇ 42 ਹੋ ਗਿਆ ਹੈ। ਦਿੱਲੀ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਿਕ ਹੁਣ ਤੱਕ ਗੁਰੂ ਤੇਗ਼ ਬਹਾਦਰ ਹਸਪਤਾਲ ਵਿਚ 38, ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿਚ ਤਿੰਨ ਲੋਕਾਂ ਦੀ, ਜਗ ਪਰਵੇਸ਼ ਚੰਦਰ ਹਸਪਤਾਲ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਹਿੰਸਾ ਵਿਚ 275 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਜਿਹਨਾਂ ਦਾ ਵੱਖਰੇ ਵੱਖਰੇ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਉੱਤਰੀ ਪੂਰਬੀ ਦਿੱਲੀ ਦੇ ਹਿੰਸਾ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਦੁਕਾਨਾਂ ਖੁੱਲਣ ਦੇ ਨਾਲ ਨਾਲ ਹਾਲਾਤ ਆਮ ਹੋ ਗਏ ਹਨ। ਆਵਾਜਾਈ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਤਕਰੀਬਨ 7000 ਹਜ਼ਾਰ ਅਰਧ-ਸੈਨਿਕ ਬਲ ਤੈਨਾਤ ਕੀਤੇ ਗਏ ਸਨ।
ਦਿੱਲੀ ਵਿਚ ਸ਼ਾਂਤੀ ਕਾਇਮ ਕਰਨ ਲਈ ਦਿੱਲੀ ਪੁਲਿਸ ਨੇ ਸੈਂਕੜਿਆਂ ਕਰਮਚਾਰੀ ਡਿਊਟੀ ਤੇ ਤੈਨਾਤ ਹਨ। ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ।
ਗੋਲਕਪੁਰੀ ਵਿਚ ਪਰਿਵਾਰ ਨੂੰ ਮਿਲਣ ਗਏ ਦੋ ਭਰਾਵਾਂ ਦੀ ਹੋਇਆ ਕਾਤਲ
ਸ਼ੁੱਕਰਵਾਰ ਨੂੰ ਯੂ ਪੀ ਦੇ ਗਾਜ਼ੀਆਬਾਦ ਤੋਂ ਗੋਕਲਪੁਰੀ ਵਿਚ ਆਪਣੇ ਪਰਿਵਾਰ ਨੂੰ ਮਿਲਣ ਲਈ ਗਏ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆ ਹਨ। ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀਆਂ ਲਾਸ਼ਾਂ ਜੀਟੀਬੀ ਹਸਪਤਾਲ ਵਿਚੋਂ ਮਿਲੀਆਂ ਹਨ ।
ਦਿੱਲੀ ਪੁਲਿਸ ਨੇ 100 ਤੋਂ ਜ਼ਿਆਦਾ ਕੇਸ ਕੀਤੇ ਦਰਜ
IPS ਅਧਿਕਾਰੀ ਐਸ ਐਨ ਸ਼੍ਰੀ ਵਾਸਤਵ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ 60 ਘੰਟਿਆਂ ਦੇ ਦੌਰਾਨ ਕੋਈ ਵੀ ਹਿੰਸਾ ਦੀ ਘਟਨਾ ਨਹੀਂ ਹੋਈ ਹੈ। ਆਮ ਆਦਮੀ ਪਾਰਟੀ ਤੇ ਲੀਡਰ ਤਾਹਿਰ ਹੂਸੈਨ ਦੇ ਬਾਰੇ ਸਵਾਲ ਪੁੱਛਣ ਤੇ ਕਮਿਸ਼ਨਰ ਨੇ ਕਿਹਾ ਕਿ ਅਸੀਂ ਹੁਣ ਤੱਕ 100 ਤੋਂ ਜ਼ਿਆਦਾ ਮਾਮਲੇ ਦਰਜ ਕਰ ਚੁੱਕੇ ਹਨ। ਹਿੰਸਾ ਦੇ ਦੋਸ਼ੀਆਂ ਨੂੰ ਸਖ਼ਤ ਸਜਾ ਮਿਲੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Violence