ਜੇਲ੍ਹ 'ਚ ਦੀਪ ਸਿੱਧੂ ਬਿਲਕੁਲ ਠੀਕ ਹੈ, ਫੋਨ 'ਤੇ ਹੋਈ ਗੱਲਬਾਤ-ਮਨਜਿੰਦਰ ਸਿੰਘ ਸਿਰਸਾ

ਲਾਲ ਕਿਲਾ ਮਾਮਲੇ ਵਿਚ ਦੀਪ ਸਿੱਧੂ ਤੇ ਹੋਰਾਂ ਖਿਲਾਫ ਚਾਰਜਸ਼ੀਟ ਦਾਖਲ (photo courtesy: Twitter@mssirsa)

 • Share this:
  ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 'ਬਹੁਤ ਸਾਰੇ ਲੋਕਾਂ ਨੇ ਮੈਨੂੰ ਦੀਪ ਸਿੱਧੂ ਬਾਰੇ ਹਾਲਚਾਲ ਪੁੱਛਣ ਲਈ ਫੋਨ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰਨਾ ਚਾਹੁੰਦਾ ਹਾਂ ਕਿ ਜਿਸ ਦਿਨ ਉਸ ਨੂੰ ਰਿਮਾਂਡ ਦਿੱਤਾ ਗਿਆ ਸੀ, ਮੈਂ ਉਸ ਨਾਲ ਇੱਕ ਟੈਲੀਫੋਨਿਕ ਗੱਲਬਾਤ ਕੀਤੀ ਸੀ। ਉਹ ਬਿਲਕੁਲ ਠੀਕ ਹੈ, ਸਿਹਤ ਪੱਖੋਂ ਵੀ। ਮੈਂ ਉਸਨੂੰ ਵਿਸ਼ਵਾਸ ਦਿਵਾਇਆ ਹੈ ਕਿ ਡੀਐਸਜੀਐਮਸੀ ਸਾਰੀ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆਵੇ।'
  ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਪੰਜਾਬੀ ਅਦਾਕਾਰ ਤੇ ਗਾਇਕ ਦੀਪ ਸਿੱਧੂ ਨੇ  ਤਿਹਾੜ ਜੇਲ ਵਿੱਚ ਸੁਰੱਖਿਆ ਦੀ ਮੰਗ ਲਈ ਅਦਾਲਤ ਵਿੱਚ ਲਗਾਈ ਅਰਜ਼ੀ ਅਰਜ਼ੀ ਵਾਪਸ ਲੈ ਲਈ ਹੈ, ਕਿਉਂਕਿ ਉਸ ਨੂੰ ਜੇਲ੍ਹ ਵਿਚਲੇ ਵੱਖਰੇ ਸੈੱਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

  ਦੱਸ ਦੇਈਏ ਕਿ ਬੀਤੀ 23 ਫ਼ਰਵਰੀ ਨੂੰ ਅਦਾਲਤ ਨੇ ਮੁਲਜ਼ਮ ਦੀਪ ਸਿੱਧੂ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਬੀਤੀ 26 ਜਨਵਰੀ ਨੂੰ ਅੰਦੋਲਨਕਾਰੀ ਕਿਸਾਨ ਜਦੋਂ ਟ੍ਰੈਕਟਰ ਰੈਲੀ ਕੱਢ ਰਹੇ ਸਨ, ਤਦ ਰੋਸ ਪ੍ਰਦਰਸ਼ਨਕਾਰੀਆਂ ਦਾ ਇੱਕ ਵਰਗ ਲਾਲ ਕਿਲੇ ਅੰਦਰ ਦਾਖ਼ਲ ਹੋ ਗਿਆ ਸੀ ਤੇ ਉੱਥੇ ਕੁੱਝ ਲੋਕਾਂ ਨੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਦਿੱਲੀ ਪੁਲਿਸ ਨੇ ਉੱਥੇ ਵਾਪਰੀ ਹਿੰਸਾ ਲਈ ਦੀਪ ਸਿੱਧੂ ਨੂੰ ਮੁੱਖ ਸਾਜ਼ਿਸ਼ਘਾੜਾ ਕਰਾਰ ਦਿੱਤਾ ਸੀ। ਉਸ ਉੱਤੇ ਦਿੱਲੀ ਪੁਲਿਸ ਦੇ ਜਵਾਨਾਂ ਉੱਤੇ ਕਾਤਲਾਨਾ ਹਮਲੇ ਦੀ ਕੋਸ਼ਿਸ਼, ਦੰਗਾ ਫੈਲਾਉਣ ਤੇ ਅਜਿਹੇ ਹੋਰ ਸੰਗੀਨ ਇਲਜ਼ਾਮ ਲਾਏ ਗਏ ਹਨ।
  Published by:Sukhwinder Singh
  First published:
  Advertisement
  Advertisement