Home /News /national /

ਪ੍ਰੇਮੀ ਨੂੰ ਘਰ ਬੁਲਾਇਆ, ਅਚਾਨਕ ਆ ਗਿਆ ਪਤੀ ਤਾਂ ਚੋਰ ਦੱਸ ਕੇ ਪੁਲਿਸ ਹਵਾਲੇ ਕੀਤਾ...

ਪ੍ਰੇਮੀ ਨੂੰ ਘਰ ਬੁਲਾਇਆ, ਅਚਾਨਕ ਆ ਗਿਆ ਪਤੀ ਤਾਂ ਚੋਰ ਦੱਸ ਕੇ ਪੁਲਿਸ ਹਵਾਲੇ ਕੀਤਾ...

ਪ੍ਰੇਮੀ ਨੂੰ ਘਰ ਬੁਲਾਇਆ, ਅਚਾਨਕ ਆ ਗਿਆ ਪਤੀ ਤਾਂ ਚੋਰ ਦੱਸ ਕੇ ਪੁਲਿਸ ਹਵਾਲੇ ਕੀਤਾ... (ਸੰਕੇਤਕ ਫੋਟੋ)

ਪ੍ਰੇਮੀ ਨੂੰ ਘਰ ਬੁਲਾਇਆ, ਅਚਾਨਕ ਆ ਗਿਆ ਪਤੀ ਤਾਂ ਚੋਰ ਦੱਸ ਕੇ ਪੁਲਿਸ ਹਵਾਲੇ ਕੀਤਾ... (ਸੰਕੇਤਕ ਫੋਟੋ)

ਗੁੱਸੇ ਵਿਚ ਆਇਆ ਪਤੀ, ਨੌਜਵਾਨ ਦੀ ਕੁੱਟਮਾਰ ਕਰਦੇ ਹੋਏ ਜਵਾਲਾਪੁਰ ਥਾਣੇ ਲੈ ਗਿਆ ਅਤੇ ਪੁਲਿਸ ਤੋਂ ਉਸ ਨੂੰ ਚੋਰ ਦੱਸਦੇ ਹੋਏ ਕਾਰਵਾਈ ਦੀ ਮੰਗ ਕਰਨ ਲੱਗੇ ਪਰ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਨੌਜਵਾਨ ਨੇ ਸੱਚਾਈ ਦਾ ਖੁਲਾਸਾ ਕੀਤਾ।

  • Share this:

ਉਤਰਾਖੰਡ ਦੇ ਹਰਿਦੁਆਰ ਵਿਚ ਇਕ ਨੌਜਵਾਨ ਨੂੰ ਵਿਆਹੁਤਾ ਔਰਤ ਨਾਲ ਇਸ਼ਕ ਲੜਾਉਣਾ ਮਹਿੰਗਾ ਪੈ ਗਿਆ। ਜਦੋਂ ਇਹ ਨੌਜਵਾਨ ਮਹਿਲਾ ਨੂੰ ਉਸ ਦੇ ਘਰ ਮਿਲਣ ਪਹੁੰਚਿਆ ਤਾਂ ਔਰਤ ਦਾ ਪਤੀ ਅਚਾਨਕ ਪਹੁੰਚ ਗਿਆ। ਆਪਣੀ ਪੋਲ ਖੁੱਲ੍ਹਣ ਦੇ ਡਰੋਂ ਔਰਤ ਨੇ ਆਪਣੇ ਪ੍ਰੇਮੀ ਨੂੰ ਚੋਰ ਦੱਸ ਦਿੱਤਾ। ਇਹ ਸੁਣ ਕੇ ਮਹਿਲਾ ਦੇ ਪਤੀ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ।

ਮਾਮਲਾ ਹਰਿਦੁਆਰ ਦੇ ਜਵਾਲਾਪੁਰ ਕੋਤਵਾਲੀ ਇਲਾਕੇ ਦਾ ਹੈ। ਜਿੱਥੇ ਇਕ 25 ਸਾਲਾ ਵਿਆਹੁਤਾ ਔਰਤ ਦੀ ਸੋਸ਼ਲ ਮੀਡੀਆ ਉਤੇ ਇਕ ਨੌਜਵਾਨ ਨਾਲ ਦੋਸਤੀ ਹੋ ਗਈ ਅਤੇ ਮਿਲਣੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੰਗਲਵਾਰ ਨੂੰ ਜਦੋਂ ਔਰਤ ਦਾ ਪਤੀ ਘਰ ਨਹੀਂ ਸੀ ਤਾਂ ਔਰਤ ਨੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਘਰ ਬੁਲਾਇਆ।

ਜਦੋਂ ਔਰਤ ਦਾ ਪਤੀ ਅਚਾਨਕ ਘਰ ਪਹੁੰਚਿਆ ਤਾਂ ਔਰਤ ਨੇ ਝੂਠ ਬੋਲਦਿਆਂ ਪ੍ਰੇਮੀ ਨੂੰ ਚੋਰ ਦੱਸਿਆ ਅਤੇ ਦੋਸ਼ ਲਾਇਆ ਕਿ ਉਹ ਚੋਰੀ ਦੀ ਨੀਅਤ ਨਾਲ ਘਰ ਵਿਚ ਦਾਖਲ ਹੋਇਆ ਸੀ ਅਤੇ ਉਸ ਨੂੰ ਬੰਧਕ ਬਣਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸੁਣ ਕੇ ਪਤੀ ਗੁੱਸੇ 'ਚ ਆ ਗਿਆ ਅਤੇ ਨੌਜਵਾਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਗੁੱਸੇ ਵਿਚ ਆਇਆ ਪਤੀ, ਨੌਜਵਾਨ ਦੀ ਕੁੱਟਮਾਰ ਕਰਦੇ ਹੋਏ ਜਵਾਲਾਪੁਰ ਥਾਣੇ ਲੈ ਗਿਆ ਅਤੇ ਪੁਲਿਸ ਤੋਂ ਉਸ ਨੂੰ ਚੋਰ ਦੱਸਦੇ ਹੋਏ ਕਾਰਵਾਈ ਦੀ ਮੰਗ ਕਰਨ ਲੱਗੇ ਪਰ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਨੌਜਵਾਨ ਨੇ ਸੱਚਾਈ ਦਾ ਖੁਲਾਸਾ ਕੀਤਾ।

ਨੌਜਵਾਨ ਨੇ ਦੱਸਿਆ ਕਿ ਉਸ ਦੀ ਔਰਤ ਨਾਲ ਦੋਸਤੀ ਚੱਲ ਰਹੀ ਹੈ। ਇੰਨਾ ਹੀ ਨਹੀਂ ਨੌਜਵਾਨ ਨੇ ਮਹਿਲਾ ਅਤੇ ਉਸ ਦੇ ਵਿਚਕਾਰ ਹੋਈ ਚੈਟ ਵੀ ਪੁਲਿਸ ਨੂੰ ਦਿਖਾਈ। ਜਿਵੇਂ ਹੀ ਸੱਚਾਈ ਸਾਹਮਣੇ ਆਈ, ਗੁੱਸੇ ਵਿਚ ਆਏ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਉਹ ਨਿਰਾਸ਼ ਹੋ ਕੇ ਘਰ ਪਰਤਿਆ। ਜਵਾਲਾਪੁਰ ਕੋਤਵਾਲੀ ਇੰਚਾਰਜ ਆਰਕੇ ਸਕਲਾਨੀ ਨੇ ਦੱਸਿਆ ਕਿ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਨੌਜਵਾਨਾਂ ਦਾ ਚਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਵਿੱਖ ਵਿੱਚ ਅਜਿਹਾ ਨਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

Published by:Gurwinder Singh
First published:

Tags: Crime news, Crimes against women