• Home
  • »
  • News
  • »
  • national
  • »
  • DEHRADUN PUSHKAR SINGH DHAMI ANNOUNCED AS THE LEADER OF UTTARAKHAND BJP LEGISLATURE PARTY RAJNATH SINGH MEENAKSHI LEKHI

ਉੱਤਰਾਖੰਡ: ਪੁਸ਼ਕਰ ਸਿੰਘ ਧਾਮੀ ਬਣੇ ਵਿਧਾਇਕ ਦਲ ਦੇ ਆਗੂ, ਮੁੜ ਸੰਭਾਲਣਗੇ ਮੁੱਖ ਮੰਤਰੀ ਦੀ ਕੁਰਸੀ

ਉੱਤਰਾਖੰਡ: ਪੁਸ਼ਕਰ ਧਾਮੀ ਬਣੇ ਵਿਧਾਇਕ ਦਲ ਦੇ ਆਗੂ,ਮੁੜ ਸੰਭਾਲਣਗੇ ਮੁੱਖ ਮੰਤਰੀ ਦੀ ਕੁਰਸੀ

  • Share this:
    ਉੱਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਚੱਲ ਰਹੀ ਕਵਾਇਦ ਖ਼ਤਮ ਹੋ ਗਈ ਹੈ। ਪੁਸ਼ਕਰ ਸਿੰਘ ਧਾਮੀ (Pushkar Singh Dhami)  ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।

    ਇਸ ਨਾਲ ਉਨ੍ਹਾਂ ਦੇ ਮੁੜ ਮੁੱਖ ਮੰਤਰੀ ਬਣਨ ਦਾ ਰਾਹ ਸਾਫ ਹੋ ਗਿਆ ਹੈ। ਇਸ ਐਲਾਨ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਸ਼ਾਮਲ ਹੋਣ ਲਈ ਦੇਹਰਾਦੂਨ ਪਹੁੰਚੇ ਆਬਜ਼ਰਵਰ ਰਾਜਨਾਥ ਸਿੰਘ ਅਤੇ ਕੋ-ਆਬਜ਼ਰਵਰ ਮੀਨਾਕਸ਼ੀ ਲੇਖੀ ਨੇ ਕੀਤਾ ਹੈ।

    ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰਾਖੰਡ ਲਈ ਭਾਜਪਾ ਦੇ ਕੇਂਦਰੀ ਅਬਜ਼ਰਵਰ ਨੇ ਕਿਹਾ ਕਿ ਪੁਸ਼ਕਰ ਸਿੰਘ ਧਾਮੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਿੱਚ ਉੱਤਰਾਖੰਡ ਦਾ ਬਿਹਤਰ ਵਿਕਾਸ ਹੋਵੇਗਾ।

    ਦੱਸ ਦਈਏ ਕਿ ਖਟੀਮਾ ਤੋਂ ਹਾਰ ਦੇ ਬਾਵਜੂਦ ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਨ। ਉੱਤਰਾਖੰਡ ਵਿਧਾਨ ਸਭਾ ਚੋਣਾਂ 2022 ਵਿੱਚ ਭਾਜਪਾ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਇਸ ਵਾਰ ਭਾਜਪਾ ਨੇ 47 ਸੀਟਾਂ ਜਿੱਤੀਆਂ ਹਨ ਅਤੇ ਰਾਜ ਦੇ ਗਠਨ ਤੋਂ ਬਾਅਦ ਉਹ ਲਗਾਤਾਰ ਦੂਜੀ ਵਾਰ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ।

    ਇਹ ਸਪੱਸ਼ਟ ਹੈ ਕਿ ਭਾਜਪਾ ਨੇ ਰਾਜ ਵਿੱਚ ਹਰ ਪੰਜ ਸਾਲਾਂ ਬਾਅਦ ਸੱਤਾ ਬਦਲਣ ਦੀ ਮਿੱਥ ਨੂੰ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਹਰੀਸ਼ ਰਾਵਤ ਦੀ ਅਗਵਾਈ 'ਚ 19 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਬਸਪਾ ਨੇ ਦੋ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ ਹਨ।
    Published by:Gurwinder Singh
    First published: