Home /News /national /

VIDEO: AAP ਵਿਧਾਇਕ ਨੂੰ ਭਜਾ-ਭਜਾ ਕੇ ਕੁੱਟਿਆ, ਵਰਕਰਾਂ ਨਾਲ ਮੀਟਿੰਗ ਦੌਰਾਨ ਹੋਈ ਬਹਿਸ

VIDEO: AAP ਵਿਧਾਇਕ ਨੂੰ ਭਜਾ-ਭਜਾ ਕੇ ਕੁੱਟਿਆ, ਵਰਕਰਾਂ ਨਾਲ ਮੀਟਿੰਗ ਦੌਰਾਨ ਹੋਈ ਬਹਿਸ

VIDEO: AAP ਵਿਧਾਇਕ ਨੂੰ ਭਜਾ-ਭਜਾ ਕੇ ਕੁੱਟਿਆ, ਵਰਕਰਾਂ ਨਾਲ ਮੀਟਿੰਗ ਦੌਰਾਨ ਹੋਈ ਬਹਿਸ (Photo-Video Grab)

VIDEO: AAP ਵਿਧਾਇਕ ਨੂੰ ਭਜਾ-ਭਜਾ ਕੇ ਕੁੱਟਿਆ, ਵਰਕਰਾਂ ਨਾਲ ਮੀਟਿੰਗ ਦੌਰਾਨ ਹੋਈ ਬਹਿਸ (Photo-Video Grab)

ਪੀੜਤ ਵਿਧਾਇਕ ਨੇ ਛਾਵਲਾ ਥਾਣੇ ਵਿਚ ਕੁੱਟਮਾਰ ਦੀ ਸ਼ਿਕਾਇਤ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 'ਆਪ' ਵਿਧਾਇਕ ਗੁਲਾਬ ਸਿੰਘ ਯਾਦਵ ਨਾਲ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ। ਲੋਕ ਭੱਜਦੇ ਵਿਧਾਇਕ ਨੂੰ ਪਿੱਛੋਂ ਲਗਾਤਾਰ ਕੁੱਟ ਰਹੇ ਹਨ।

ਹੋਰ ਪੜ੍ਹੋ ...
  • Share this:

    ਦਿੱਲੀ ਦੇ ਮਟਿਆਲਾ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 'ਆਪ' ਵਿਧਾਇਕ ਤਾਜਪੁਰ 'ਚ ਵਰਕਰਾਂ ਨਾਲ ਮੀਟਿੰਗ ਕਰਨ ਆਏ ਸਨ, ਜਿੱਥੇ ਉਨ੍ਹਾਂ ਉਤੇ ਪੈਸੇ ਲੈ ਕੇ ਟਿਕਟ ਦੇਣ ਦਾ ਕਥਿਤ ਦੋਸ਼ ਲਾਉਂਦੇ ਹੋਏ ਕੁੱਟਮਾਰ ਕੀਤੀ ਗਈ।

    ਪੀੜਤ ਵਿਧਾਇਕ ਨੇ ਛਾਵਲਾ ਥਾਣੇ ਵਿਚ ਕੁੱਟਮਾਰ ਦੀ ਸ਼ਿਕਾਇਤ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 'ਆਪ' ਵਿਧਾਇਕ ਗੁਲਾਬ ਸਿੰਘ ਯਾਦਵ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ।

    ਹਾਲਾਂਕਿ ਅਜੇ ਤੱਕ ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਆਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਵਿਧਾਇਕ ਗੁਲਾਬ ਸਿੰਘ ਯਾਦਵ ਪਾਰਟੀ ਦਫ਼ਤਰ 'ਚ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ।

    ਇਸ ਦੌਰਾਨ ਅਚਾਨਕ ਵਿਧਾਇਕ ਨਾਲ ਵਰਕਰਾਂ ਦੀ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਗੁੱਸੇ 'ਚ ਵਰਕਰ ਵਿਧਾਇਕ ਗੁਲਾਬ ਸਿੰਘ ਨਾਲ ਧੱਕਾ-ਮੁੱਕੀ ਕਰਦੇ ਨਜ਼ਰ ਆ ਰਹੇ ਹਨ।

    ਝਗੜਾ ਵਧਦਾ ਦੇਖ ਗੁਲਾਬ ਸਿੰਘ ਮੌਕੇ ਤੋਂ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਪਰ ਉੱਥੇ ਮੌਜੂਦ ਲੋਕਾਂ ਨੇ ਵਿਧਾਇਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਲੋਕ ਭੱਜਦੇ ਵਿਧਾਇਕ ਨੂੰ ਪਿੱਛੋਂ ਲਗਾਤਾਰ ਕੁੱਟ ਰਹੇ ਹਨ।

    Published by:Gurwinder Singh
    First published:

    Tags: Aam Aadmi Party, AAP, AAP Punjab, Arvind Kejriwal, Viral news, Viral video