Home /News /national /

‘ਬਦ’ ਤੋਂ ‘ਬਦਤਰ’ ਹੋਈ ਦਿੱਲੀ ਦੀ ਹਵਾ, ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚ ਪਹਿਲੇ ਸਥਾਨ ‘ਤੇ

‘ਬਦ’ ਤੋਂ ‘ਬਦਤਰ’ ਹੋਈ ਦਿੱਲੀ ਦੀ ਹਵਾ, ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚ ਪਹਿਲੇ ਸਥਾਨ ‘ਤੇ

ਦਿੱਲੀ ਦੇ ਸਕੂਲ ਫਿਰ ਤੋਂ ਬੰਦ ਕਰਨ ਦੇ ਹੁਕਮ, ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਸਕੂਲ

ਦਿੱਲੀ ਦੇ ਸਕੂਲ ਫਿਰ ਤੋਂ ਬੰਦ ਕਰਨ ਦੇ ਹੁਕਮ, ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਸਕੂਲ

ਏ.ਕਿਊ.ਆਈ. ‘ਚ ਦਿੱਲੀ ;ਚ ਪ੍ਰਦੂਸ਼ਣ ਦਾ ਪੱਧਰ 556 ਰਿਕਾਰਡ ਕੀਤਾ ਗਿਆ ਹੈ, ਜੋ ਕਿ ਪੂਰੇ ਦੇਸ਼ ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੈ। ਜੀ ਹਾਂ, ਹਾਲ ਹੀ ਵਿੱਚ ਸਵਿਟਜ਼ਰਲੈਂਡ ਦੇ ਕਲਾਈਮੇਟ ਗਰੁੱਪ ਆਈ.ਕਿਊ. ਏਅਰ ਨੇ ਇੱਕ ਸੂਚੀ ਜਾਰੀ ਕੀਤੀ ਹੈ, ਇਸ ਸੂਚੀ ਵਿੱਚ ਦੁਨੀਆ ਦੇ 10 ਸਭ ਤੋਂ ਖ਼ਰਾਬ ਹਵਾ ਯਾਨਿ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਨੂੰ ਸ਼ੁਮਾਰ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਸਭ ਤੋਂ ਪਹਿਲਾਂ ਸਥਾਨ ਦਿੱਲੀ ਦਾ ਹੈ।

ਹੋਰ ਪੜ੍ਹੋ ...
 • Share this:

  ਪੂਰੀ ਦੁਨੀਆ ‘ਚ ਕਲਾਈਮੇਟ ਚੇਂਜ (Climate Change) ਕਰਕੇ ਵਾਤਾਵਰਣ (Environment) ਦਿਨੋਂ ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ। ਇਸੇ ਮੁੱਦੇ ‘ਤੇ ਪੂਰੀ ਦੁਨੀਆ ‘ਚ ਚਰਚਾ ਚੱਲ ਰਹੀ ਹੈ ਕਿ ਆਖ਼ਰ ਕਿਸ ਤਰ੍ਹਾਂ ਵਾਤਾਵਰਣ ਨੂੰ ਬਚਾਇਆ ਜਾਵੇ। ਕਿਉਂਕਿ ਵਾਤਾਵਰਣ ਦਾ ਖ਼ਰਾਬ ਹੋਣਾ ਧਰਤੀ (earth) ਤੇ ਧਰਤੀ ਵਾਸੀਆਂ ਲਈ ਬੇਹੱਦ ਖ਼ਤਰਨਾਕ ਹੈ। ਅਜਿਹੇ ਨਾਜ਼ੁਕ ਹਾਲਾਤ ਵਿੱਚ ਪੰਜਾਬ ਹਰਿਆਣਾ ਵਿੱਚ ਕਿਸਾਨ ਹਾਲੇ ਵੀ ਝੋਨੇ ਦੀ ਪਰਾਲੀ ਸਾੜ (stubble burning) ਰਹੇ ਹਨ। ਕੇਂਦਰ ਤੇ ਸੂਬਾ ਸਰਕਾਰਾਂ ਦੇ ਮੁੁਹਿੰਮ ਚਲਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਬਾਵਜੂਦ ਹਾਲੇ ਵੀ ਕੁੱਝ ਕਿਸਾਨ ਪਰਾਲੀ ਸਾੜ ਰਹੇ ਹਨ, ਜਿਸ ਕਾਰਨ ਪੰਜਾਬ ਤੇ ਹਰਿਆਣਾ ਦੀ ਹਵਾ ਖ਼ਰਾਬ ਹੋ ਰਹੀ ਹੈ। ਇਸ ਦਾ ਅਸਰ ਦਿੱਲੀ ਤੱਕ ਪਹੁੰਚਦਾ ਹੈ।

  ਦਰਅਸਲ ਪੰਜਾਬ ਤੇ ਹਰਿਆਣਾ ‘ਚ ਪਰਾਲੀ ਨੇ ਦਿੱਲੀ ਦੀ ਹਵਾ ਨੂੰ ਖ਼ਰਾਬ ਕੀਤਾ। ਬਾਕੀ ਕਸਰ ਦੀਵਾਲੀ ਦੇ ਪਟਾਕਿਆਂ ਨਾਲ ਪੂਰੀ ਹੋ ਗਈ। ਇਨ੍ਹਾਂ ਸਭ ਨੇ ਮਿਲ ਕੇ ਦਿੱਲੀ ਦੀ ਹਵਾ ਨੂੰ ਜ਼ਹਿਰੀਲਾ ਬਣਾ ਦਿੱਤਾ। ਏ.ਕਿਊ.ਆਈ. (Air Quality Index AQI) ‘ਚ ਦਿੱਲੀ ;ਚ ਪ੍ਰਦੂਸ਼ਣ ਦਾ ਪੱਧਰ 556 ਰਿਕਾਰਡ ਕੀਤਾ ਗਿਆ ਹੈ, ਜੋ ਕਿ ਪੂਰੇ ਦੇਸ਼ ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੈ। ਜੀ ਹਾਂ, ਹਾਲ ਹੀ ਵਿੱਚ ਸਵਿਟਜ਼ਰਲੈਂਡ ਦੇ ਕਲਾਈਮੇਟ ਗਰੁੱਪ ਆਈ.ਕਿਊ. ਏਅਰ ਨੇ ਇੱਕ ਸੂਚੀ ਜਾਰੀ ਕੀਤੀ ਹੈ, ਇਸ ਸੂਚੀ ਵਿੱਚ ਦੁਨੀਆ ਦੇ 10 ਸਭ ਤੋਂ ਖ਼ਰਾਬ ਹਵਾ ਯਾਨਿ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਨੂੰ ਸ਼ੁਮਾਰ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਸਭ ਤੋਂ ਪਹਿਲਾਂ ਸਥਾਨ ਦਿੱਲੀ ਦਾ ਹੈ।

  ਤੁਹਾਨੂੰ ਦੱਸ ਦਈਏ ਕਿ ਇਸ ਸੂਚੀ ਵਿੱਚ ਸਿਰਫ਼ ਦਿੱਲੀ ਹੀ ਨਹੀਂ, ਬਲਕਿ ਭਾਰਤ ਦੇ ਦੋ ਹੋਰ ਸ਼ਹਿਰ ਸ਼ਾਮਲ ਹਨ। ਇਸ ਸੂਚੀ ਵਿੱਚ ਦਿੱਲੀ, ਕੋਲਕਾਤਾ ਦੇ ਮੁੰਬਈ ਦੇ ਨਾਂਅ ਸ਼ਾਮਲ ਹਨ। ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚ ਇਸ ਸਮੇਂ ਪੂਰੇ ਦੇਸ਼ ਵਿੱਚੋਂ ਸਭ ਤੋਂ ਖ਼ਰਾਬ ਹਵਾ ਹੈ। ਦੇਖੋ ਸੂਚੀ ‘ਚ ਹੋਰ ਕਿਹੜੇ ਕਿਹੜੇ ਸ਼ਹਿਰ ਹਨ ਸ਼ਾਮਲ:

  ਸ਼ਹਿਰ- ਏ.ਕਿਊ.ਆਈ.

  ਦਿੱਲੀ- 556

  ਲਾਹੌਰ (ਪਾਕਿਸਤਾਨ)- 354

  ਸੋਫ਼ੀਆ (ਬੁਲਗਾਰੀਆ)- 177

  ਜਾਗਰੇਬ (ਕਰੋਏਸ਼ੀਆ)- 173

  ਮੁੰਬਈ- 169

  ਬੈਲਗ੍ਰੇਡ (ਸਰਬੀਆ)- 165

  ਚੇਂਗੜੂ (ਚੀਨ)- 165

  ਸਕੌਪੇਅ (ਨੌਰਥ ਮੈਸੇਡੋਨੀਆ)- 164

  ਕ੍ਰਾਕੋ (ਪੋਲੈਂਡ)- 160

  ਕਾਬਿਲੇਗ਼ੌਰ ਹੈ ਕਿ ਏ.ਕਿਊ.ਆਈ. ਜ਼ੀਰੋ ਤੋਂ 50 ਵਿਚਾਲੇ ‘ਵਧੀਆ’, 51 ਤੋਂ 100 ਵਿਚਾਲੇ ‘ਸੰਤੋਖਜਨਕ’, 101 ਤੋਂ 200 ਦੇ ਵਿਚਾਲੇ ‘ਮੱਧਮ’, 201 ਤੋਂ 300 ਵਿਚਾਲੇ ‘ਖ਼ਰਾਬ’, 301 ਤੋਂ 400 ਦੇ ਵਿਚਾਲੇ ‘ਬੇਹੱਦ ਖ਼ਰਾਬ’ ਅਤੇ 401 ਤੋਂ 500 ਦੇ ਵਿਚਾਲੇ ‘ਗੰਭੀਰ’ ਮੰਨਿਆ ਜਾਂਦਾ ਹੈ।

  ਇੰਡੀਅਨ ਇੰਸਟੀਚਿਊਟ ਆਫ਼ ਟ੍ਰੌਪਿਕਲ ਮੀਟੀਓਰਾਲੋਜੀ ਦੇ ਡਿਸੀਜ਼ਨ ਸਿਸਟਮ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦਿੱਲੀ ਦੇ ਗੁਆਂਢੀ ਸ਼ਹਿਰਾਂ ਝੱਜਰ, ਗੁਰੂਗ੍ਰਾਮ, ਬਾਗ਼ਪਤ, ਗ਼ਾਜ਼ੀਆਬਾਦ ਅਤੇ ਸੋਨੀਪਤ ‘ਚ ਪਰਾਲੀ ਸਾੜੀ ਜਾ ਰਹੀ ਹੈ। ਜਿਸ ਦਾ ਸਿੱਧਾ ਅਸਰ ਦਿੱਲੀ ਦੀ ਹਵਾ ‘ਤੇ ਪੈ ਰਿਹਾ ਹੈ। ਦਿੱਲੀ ਦੀ ਹਵਾ ‘ਚ ਜ਼ਹਿਰ ਘੁਲਦਾ ਜਾ ਰਿਹਾ ਹੈ। ਡੀ.ਐਸ.ਐਸ. ਦੀ ਰਿਪੋਰਟ ਦੇ ਮੁਤਾਬਕ ਸ਼ੁੱਕਰਵਾਰ ਨੂੰ ਝੋਨੇ ਦੀ ਪਰਾਲੀ ਨੇ ਦਿੱਲੀ ਨੂੰ 2.5 ਪੀ.ਐਮ. ‘ਚ 15 ਫ਼ੀਸਦੀ ਦਾ ਯੋਗਦਾਨ ਦਿੱਤਾ। ਇਸ ਦੌਰਾਨ ਗੱਡੀਆਂ ਤੋਂ ਨਿਕਲੇ ਧੂੰਏ ਦਾ ਹਿੱਸਾ 25 ਹਿੱਸਾ ਤੇ ਘਰੇਲੂ ਗੈਸਾਂ ਦਾ ਯੋਗਦਾਨ 7 ਫ਼ੀਸਦੀ ਰਿਹਾ। ਇਸ ਤੋਂ ਇਲਾਵਾ ਸ਼ਹਿਰ ‘ਚ ਫ਼ੈਕਟਰੀਆਂ ਨੇ ਪ੍ਰਦੂਸ਼ਣ ‘ਚ 9-10 ਫ਼ੀਸਦੀ ਯੋਗਦਾਨ ਦਿੱਤਾ।

  ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ। ਇਸ ਦੇ ਨਾਲ ਹੀ ਸੀਪੀਸੀਬੀ ਨੇ ਸਰਕਾਰੀ ਅਤੇ ਨਿਜੀ ਦਫ਼ਤਰਾਂ ਨੂੰ ਕੌਮੀ ਰਾਜਧਾਨੀ ‘ਚ ਪ੍ਰਦੂਸ਼ਣ ਘੱਟ ਕਰਨ ਦੇ ਨਿਰਦੇਸ਼ ਦਿੱਤੇ। ਸੀਪੀਸੀਬੀ ਨੇ ਕਿਹਾ ਕਿ ਸਰਕਾਰੀ ਤੇ ਨਿੱਜੀ ਦਫ਼ਤਰਾਂ ਦੇ ਕਰਮਚਾਰੀ ਘੱਟ ਤੋਂ ਘੱਟ ਵਾਹਨਾਂ ਦੀ ਵਰਤੋਂ ਕਰਨ, ਤਾਂ ਜੋ ਪ੍ਰਦੂਸ਼ਣ ਨੂੰ ਘੱਟ ਕਰਨ ‘ਚ ਕੁੱਝ ਸਹਾਇਤਾ ਮਿਲੇ। ਕਿਉਂਕਿ ਪ੍ਰਦੂਸ਼ਣ ਵਧਾਉਣ ਲਈ ਕਾਫ਼ੀ ਹੱਦ ਤੱਕ ਗੱਡੀਆਂ ‘ਚੋਂ ਨਿਕਲਣ ਵਾਲਾ ਧੂੰਆ ਵੀ ਜ਼ਿੰਮੇਵਾਰ ਹੁੰਦਾ ਹੈ।

  Published by:Amelia Punjabi
  First published:

  Tags: Air pollution, Climate, Cracker, Delhi, Diwali, Earth, Environment, India, Kolkata, Mumbai, Stubble burning, Switzerland