Home /News /national /

Delhi-NCR ਵਿਚ ਸਾਹ ਲੈਣ ਹੋਇਆ ਮੁਸ਼ਕਲ, ਕਈ ਇਲਾਕਿਆਂ ਵਿਚ AQI 350 ਤੋਂ ਪਾਰ

Delhi-NCR ਵਿਚ ਸਾਹ ਲੈਣ ਹੋਇਆ ਮੁਸ਼ਕਲ, ਕਈ ਇਲਾਕਿਆਂ ਵਿਚ AQI 350 ਤੋਂ ਪਾਰ

Delhi-NCR ਵਿਚ ਸਾਹ ਲੈਣ ਹੋਇਆ ਮੁਸ਼ਕਲ, ਕਈ ਇਲਾਕਿਆਂ ਵਿਚ AQI 350 ਤੋਂ ਪਾਰ (ਸੰਕੇਤਕ ਫੋਟੋ)

Delhi-NCR ਵਿਚ ਸਾਹ ਲੈਣ ਹੋਇਆ ਮੁਸ਼ਕਲ, ਕਈ ਇਲਾਕਿਆਂ ਵਿਚ AQI 350 ਤੋਂ ਪਾਰ (ਸੰਕੇਤਕ ਫੋਟੋ)

 • Share this:
  ਦੇਸ਼ ਦੀ ਰਾਜਧਾਨੀ ਦਿੱਲੀ 'ਚ ਸਰਦੀਆਂ ਦੇ ਮੌਸਮ ਦੀ ਆਮਦ ਦੇ ਨਾਲ ਹੀ ਧੁੰਦ ਵਧਣ ਦੀਆਂ ਖਬਰਾਂ ਵਿਚਾਲੇ ਹਵਾ ਪ੍ਰਦੂਸ਼ਣ ਦੇ ਡਰਾਉਣੇ ਅੰਕੜੇ ਸਾਹਮਣੇ ਆ ਰਹੇ ਹਨ।

  ਰਾਜਧਾਨੀ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਕਾਰਨ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਕਾਰਨ ਹਵਾ ਲਗਾਤਾਰ ਸੱਤਵੇਂ ਦਿਨ ਵੀ ਜ਼ਹਿਰੀਲੀ ਬਣੀ ਰਹੀ। ਇਸ ਦੌਰਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਪਹੁੰਚ ਗਈ ਹੈ।

  ਮੰਗਲਵਾਰ ਸਵੇਰੇ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਇਸ ਦੌਰਾਨ ਸੋਨੀਆ ਵਿਹਾਰ ਵਿਚ AQI 300 ਅਤੇ ਸ਼੍ਰੀਨਿਵਾਸਪੁਰੀ ਵਿੱਚ 265 ਦਰਜ ਕੀਤਾ ਗਿਆ।

  ਇੰਨਾ ਹੀ ਨਹੀਂ ਦਿੱਲੀ ਦੇ 27 ਨਿਗਰਾਨੀ ਕੇਂਦਰਾਂ 'ਤੇ ਹਵਾ ਦੀ ਗੁਣਵੱਤਾ ਵੀ ਖਰਾਬ ਸ਼੍ਰੇਣੀ 'ਚ ਦਰਜ ਕੀਤੀ ਗਈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਇੰਦਰਾਪੁਰਮ ਵਿਚ AQI 352 ਅਤੇ ਸੰਜੇ ਨਗਰ ਵਿੱਚ 242 ਦਰਜ ਕੀਤਾ ਗਿਆ ਹੈ। ਜਦੋਂ ਕਿ ਨੋਇਡਾ ਦੇ ਸੈਕਟਰ 116 ਵਿੱਚ 250 ਅਤੇ ਗ੍ਰੇਟਰ ਨੋਇਡਾ ਵਿੱਚ ਵੀ AQI 240 ਦਰਜ ਕੀਤਾ ਗਿਆ ਹੈ।
  Published by:Gurwinder Singh
  First published:

  Tags: Air pollution

  ਅਗਲੀ ਖਬਰ