ਕੇਂਦਰ ਨੇ ਫਰੀ ਵੈਕਸੀਨ ਨਾ ਦਿੱਤੀ ਤਾਂ ਦਿੱਲੀ ਵਾਲਿਆਂ ਨੂੰ AAP ਸਰਕਾਰ ਲਗਵਾਏਗੀ ਮੁਫਤ ਟੀਕਾ

News18 Punjabi | News18 Punjab
Updated: January 13, 2021, 4:45 PM IST
share image
ਕੇਂਦਰ ਨੇ ਫਰੀ ਵੈਕਸੀਨ ਨਾ ਦਿੱਤੀ ਤਾਂ ਦਿੱਲੀ ਵਾਲਿਆਂ ਨੂੰ AAP ਸਰਕਾਰ ਲਗਵਾਏਗੀ ਮੁਫਤ ਟੀਕਾ
ਕੇਂਦਰ ਨੇ ਫਰੀ ਵੈਕਸੀਨ ਨਾ ਦਿੱਤੀ ਤਾਂ ਦਿੱਲੀ ਵਾਲਿਆਂ ਨੂੰ AAP ਸਰਕਾਰ ਲਗਵਾਏਗੀ ਮੁਫਤ ਟੀਕਾ (PTI)

  • Share this:
  • Facebook share img
  • Twitter share img
  • Linkedin share img
Corona Vaccination in Delhi: ਕੋਰੋਨਾ ਟੀਕਾਕਰਨ ਪ੍ਰੋਗਰਾਮ 16 ਜਨਵਰੀ ਤੋਂ ਦੇਸ਼ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਮੁਫਤ ਟੀਕਾਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਬੁੱਧਵਾਰ ਨੂੰ ਐਲਾਨ ਕੀਤਾ, ‘ਜੇ ਕੇਂਦਰ ਸਰਕਾਰ ਦਿੱਲੀ ਲਈ ਮੁਫਤ ਵੈਕਸੀਨ ਨਹੀਂ ਦੇਵੇਗੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਲੋਕਾਂ ਨੂੰ ਆਪਣੇ ਖਰਚੇ ‘ਤੇ ਮੁਫਤ ਟੀਕਾਕਰਨ ਕਰਵਾਏਗੀ ’।

ਅਰਵਿੰਦ ਕੇਜਰੀਵਾਲ ਨੇ ਕਿਹਾ, ‘ਮੈਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡਾ ਦੇਸ਼ ਬਹੁਤ ਗਰੀਬ ਹੈ ਅਤੇ ਇਹ ਮਹਾਂਮਾਰੀ 100 ਸਾਲਾਂ ਵਿੱਚ ਪਹਿਲੀ ਵਾਰ ਆਈ ਹੈ। ਬਹੁਤ ਸਾਰੇ ਲੋਕ ਹਨ ਜੋ ਸ਼ਾਇਦ ਇਸ ਦਾ ਖਰਚਾ ਨਹੀਂ ਚੁੱਕ ਸਕਦੇ। ਅਸੀਂ ਵੇਖ ਰਹੇ ਹਾਂ ਕਿ ਕੇਂਦਰ ਸਰਕਾਰ ਕੀ ਕਰਦੀ ਹੈ, ਜੇ ਕੇਂਦਰ ਸਰਕਾਰ ਮੁਫਤ ਟੀਕਾ ਮੁਹੱਈਆ ਨਹੀਂ ਕਰਵਾਉਂਦੀ ਤਾਂ ਅਸੀਂ ਲੋੜ ਪੈਣ 'ਤੇ ਦਿੱਲੀ ਦੇ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਵਾਂਗੇ।

ਕੇਜਰੀਵਾਲ ਨੇ ਕਿਹਾ, 'ਮੈਨੂੰ ਖੁਸ਼ੀ ਹੈ ਕਿ 16 ਜਨਵਰੀ ਨੂੰ ਦਿੱਲੀ ਵਿਚ ਟੀਕਾਕਰਨ ਸ਼ੁਰੂ ਹੋ ਜਾਵੇਗਾ। ਕੇਜਰੀਵਾਲ ਨੇ ਕਿਹਾ, ‘ਸਾਡੀ ਸਰਕਾਰ ਕੋਰੋਨਾ ਵਾਰੀਅਰਜ਼ ਨੂੰ ਉਤਸ਼ਾਹਤ ਕਰਨ ਲਈ ਇੱਕ ਯੋਜਨਾ ਵੀ ਲਿਆ ਰਹੀ ਹੈ। ਇਸ ਵਿਚ ਕੋਰੋਨਾ ਵਾਰੀਅਰਜ਼ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਿੱਤੇ ਜਾਣਗੇ।
Published by: Gurwinder Singh
First published: January 13, 2021, 4:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading