BREAKING: ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਇਕ ਹਫਤੇ ਲਈ ਲੌਕਡਾਊਨ ਵਧਾਇਆ

News18 Punjabi | News18 Punjab
Updated: April 25, 2021, 12:59 PM IST
share image
BREAKING: ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਇਕ ਹਫਤੇ ਲਈ ਲੌਕਡਾਊਨ ਵਧਾਇਆ
BREAKING: ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਇਕ ਹਫਤੇ ਲਈ ਲੌਕਡਾਊਨ ਵਧਾਇਆ

  • Share this:
  • Facebook share img
  • Twitter share img
  • Linkedin share img
ਰਾਜਧਾਨੀ ਵਿਚ ਕੋਰੋਨਾ ਦੇ ਵਧ ਰਹੇ ਕਹਿਰ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਲਾਬੰਦੀ ਨੂੰ ਇੱਕ ਹਫ਼ਤੇ ਲਈ ਵਧਾਉਣ ਦਾ ਐਲਾਨ ਕੀਤਾ ਹੈ। ਸੀਐਮ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦਿੱਲੀ ਵਿੱਚ ਤਾਲਾਬੰਦੀ ਅਗਲੇ ਸੋਮਵਾਰ ਤੱਕ ਵਧਾਈ ਜਾ ਰਹੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਜਧਾਨੀ ਵਿੱਚ ਤਾਲਾਬੰਦੀ ਹਫ਼ਤੇ ਲਈ ਹੋਰ ਵਧਾਈ ਜਾਵੇਗੀ ਤੇ ਕਰੋਨਾ ਸਬੰਧੀ ਪਾਬੰਦੀਆਂ ਨੂੰ 3 ਮਈ ਸਵੇਰ ਤੱਕ ਲਾਗੂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਥਿਤੀ ਸਬੰਧੀ ਪੋਰਟਲ ਬਣਾਇਆ ਗਿਆ ਹੈ।

ਸਪਲਾਈ ਦੇ ਬਿਹਤਰ ਪ੍ਰਬੰਧਨ ਲਈ ਆਕਸੀਜਨ ਉਤਪਾਦਨ, ਸਪਲਾਈ ਤੇ ਹਸਪਤਾਲ ਤੋਂ ਮਿਲੀ ਜਾਣਕਾਰੀ ਦੇ ਅਧਾਰ ’ਤੇ ਹਰ ਦੋ ਘੰਟਿਆਂ ਵਿੱਚ ਇਸ ਨੂੰ ਅੱਪਡੇਟ ਕੀਤਾ ਜਾਵੇਗਾ।
ਰਾਜ ਦੇ ਹਸਪਤਾਲ ਅਜੇ ਵੀ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਕਾਰਾਤਮਕ ਰੇਟ ਵੀ ਇੱਥੇ ਬਹੁਤ ਜ਼ਿਆਦਾ ਵਧਿਆ ਹੈ, ਹਾਲਾਂਕਿ ਇਸ ਦੇ ਘਟਣ ਦੀ ਉਮੀਦ ਹੈ।
Published by: Gurwinder Singh
First published: April 25, 2021, 12:26 PM IST
ਹੋਰ ਪੜ੍ਹੋ
ਅਗਲੀ ਖ਼ਬਰ