AIIMS ਕਰਮੀ ਦੀ ਕੁੱਟਮਾਰ ਮਾਮਲੇ ਵਿਚ AAP MLA ਸੋਮਨਾਥ ਭਾਰਤੀ ਦੋਸ਼ੀ ਕਰਾਰ, 4 ਬਰੀ

AIIMS ਕਰਮੀ ਦੀ ਕੁੱਟਮਾਰ ਮਾਮਲੇ ਵਿਚ AAP MLA ਸੋਮਨਾਥ ਭਾਰਤੀ ਦੋਸ਼ੀ, 4 ਬਰੀ (ਫੋਟੋ-ANI)
- news18-Punjabi
- Last Updated: January 23, 2021, 11:55 AM IST
ਦਿੱਲੀ ਦੀ ਇਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਆਲ ਇੰਡੀਆ ਇੰਸਟੀਚਿਊਟ ਐਫ ਮੈਡੀਕਲ ਸਾਇੰਸਜ਼ (AIIMS) ਦੇ ਸੁਰੱਖਿਆ ਕਰਮਚਾਰੀ ’ਤੇ ਹਮਲੇ ਦੇ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਅੱਜ 2016 ਦੇ ਇਸ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ। ਸੋਮਨਾਥ ਭਾਰਤੀ 'ਤੇ ਏਮਜ਼ ਦੇ ਸੁਰੱਖਿਆ ਕਰਮਚਾਰੀ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਅਦਾਲਤ ਨੇ ਇਸੇ ਕੇਸ ਦੇ ਚਾਰ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
ਚਾਰ ਸਾਲ ਪਹਿਲਾਂ ਦੇ ਇਸ ਕੇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਸੋਮਨਾਥ ਭਾਰਤੀ ਦਿੱਲੀ ਦੇ ਪਹਿਲੇ ਅਜਿਹੇ ਮੰਤਰੀ ਹਨ, ਜਿਨ੍ਹਾਂ ਨੂੰ ਅਦਾਲਤ ਦੁਆਰਾ ਸਜ਼ਾ ਸੁਣਾਈ ਜਾਏਗੀ। ਸੋਮਨਾਥ ਭਾਰਤੀ 'ਤੇ ਸਾਲ 2016 ਵਿਚ ਇਸ ਕੇਸ ਵਿਚ ਮੁਲਾਜ਼ਮ ਦੀ ਕੁੱਟਮਾਰ ਕਰਨ ਤੇ ਸਰਕਾਰੀ ਜਾਇਦਾਦ ਉੱਤੇ ਨੂੰ ਨੁਕਸਾਨ ਦੇ ਦੋਸ਼ ਲਗਾਏ ਗਏ ਸਨ, ਜਿਸ ਵਿਚ ਹੁਣ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਇਸ ਕੇਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਵੀ ਹੋਈ, ਜਿਸ ਵਿਚ ਅਦਾਲਤ ਨੇ ਸ਼ਨੀਵਾਰ ਨੂੰ ਫੈਸਲਾ ਦੇਣ ਦੀ ਗੱਲ ਕਹੀ ਸੀ।
ਦੱਸ ਦਈਏ ਕਿ ਸੋਮਨਾਥ ਭਾਰਤੀ ਨੂੰ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਟਿੱਪਣੀ ਕਰਨ ਲਈ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ਨੂੰ ਕਈ ਦਿਨ ਅਤੇ ਰਾਤਾਂ ਹਿਰਾਸਤ ਵਿਚ ਬਿਤਾਉਣੇ ਪਏ। ਹਾਲਾਂਕਿ, ਬਾਅਦ ਵਿੱਚ ਸੋਮਨਾਥ ਭਾਰਤੀ ਨੂੰ ਸ਼ਰਤ ਉਤੇ ਜ਼ਮਾਨਤ ਦੇ ਦਿੱਤੀ ਗਈ ਸੀ। ਸੋਮਨਾਥ ਭਾਰਤੀ 'ਤੇ ਅਮੇਠੀ ਅਤੇ ਰਾਏਬਰੇਲੀ ਵਿਚ ਦੋ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿਚੋਂ ਇਕ ਦੀ ਸੁਣਵਾਈ ਹੋਈ।