ਨਵੀਂ ਦਿੱਲੀ: ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੂੰ ਰਾਉਸ ਐਵੇਨਿਊ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਧਾਰਮਿਕ ਵਰਤ ਅਨੁਸਾਰ ਜੇਲ੍ਹ ਵਿੱਚ ਭੋਜਨ ਮੁਹੱਈਆ ਕਰਵਾਉਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਪਟੀਸ਼ਨ 'ਚ ਜੈਨ ਨੇ ਉਨ੍ਹਾਂ ਨੂੰ ਰਵਾਇਤੀ ਭੋਜਨ ਦੇਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਉਨ੍ਹਾਂ ਨੂੰ ਸਬਜ਼ੀਆਂ, ਫਲ ਅਤੇ ਮੇਵੇ ਦੇਣ।
ਪਟੀਸ਼ਨ 'ਚ 'ਆਪ' ਮੰਤਰੀ ਨੇ ਕਿਹਾ ਸੀ ਕਿ ਜੇਲ 'ਚ ਉਨ੍ਹਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸਹੀ ਭੋਜਨ ਵੀ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਬਾਅਦ ਅਦਾਲਤ ਨੇ ਤਿਹਾੜ ਜੇਲ੍ਹ ਤੋਂ ਜਵਾਬ ਮੰਗਿਆ ਸੀ।
A Delhi Court dismissed a plea moved by jailed Delhi Minister Satyendar Jain seeking directions to provide food as per his religious beliefs during his judicial custody.
(File photo) pic.twitter.com/ctuN1pImY0
— ANI (@ANI) November 26, 2022
ਸਤਿੰਦਰ ਜੈਨ ਦੀ ਪਟੀਸ਼ਨ 'ਚ ਕੀ ਕਿਹਾ ?
'ਆਪ' ਮੰਤਰੀ ਜੈਨ ਨੇ ਪਟੀਸ਼ਨ 'ਚ 'ਜੈਨ ਡਾਈਟ' ਅਤੇ ਮੰਦਰ ਜਾਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਬਿਨਾ ਮੰਦਰ ਜਾਏ ਨਿਯਮਤ ਭੋਜਨ ਨਹੀਂ ਖਾਂਦੇ। ਹਰ ਰੋਜ਼ ਪਹਿਲਾਂ ਉਹ ਮੰਦਰ ਜਾਂਦੇ ਹਨ, ਉਸ ਤੋਂ ਬਾਅਦ ਹੀ ਕੁਝ ਨਾ ਕੁਝ ਖਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਵਰਤ ਦੇ ਦੌਰਾਨ ਫਲ ਅਤੇ ਸਲਾਦ ਨੂੰ ਡਾਈਟ ਵਜੋਂ ਲੈਂਦੇ ਹਨ। ਇਸ ਕਾਰਨ ਜੇਲ੍ਹ ਵਿੱਚ ਪਕਾਇਆ ਭੋਜਨ, ਅਨਾਜ ਅਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਸੇਵਨ ਨਹੀਂ ਕੀਤਾ ਜਾ ਰਿਹਾ ਹੈ। ਪਿਛਲੇ 2 ਦਿਨਾਂ ਤੋਂ ਉਨ੍ਹਾਂ ਨੂੰ ਖੁਰਾਕ ਵਜੋਂ ਫਲ ਅਤੇ ਸਲਾਦ ਨਹੀਂ ਦਿੱਤਾ ਜਾ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, National news