Home /News /national /

Delhi Court: ਸੱਸ ਸਹੁਰੇ ਵੱਲੋਂ ਨੂੰਹ ਨੂੰ ਤਾਅਨੇ ਮਾਰਨਾ ਜੁ਼ਲਮ ਦੀ ਸ਼੍ਰੇਣੀ 'ਚ ਨਹੀਂ, ਦਾਜ ਹੱਤਿਆ ਮਾਮਲੇ ਵਿਚੋਂ ਮੁਲਜ਼ਮ ਬਰੀ

Delhi Court: ਸੱਸ ਸਹੁਰੇ ਵੱਲੋਂ ਨੂੰਹ ਨੂੰ ਤਾਅਨੇ ਮਾਰਨਾ ਜੁ਼ਲਮ ਦੀ ਸ਼੍ਰੇਣੀ 'ਚ ਨਹੀਂ, ਦਾਜ ਹੱਤਿਆ ਮਾਮਲੇ ਵਿਚੋਂ ਮੁਲਜ਼ਮ ਬਰੀ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

Delhi High Court: ਅਦਾਲਤ ਨੇ ਇਹ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਰਿਵਾਰ ਦੇ ਤਾਣੇ-ਬਾਣੇ ਵਿਚ ਤਾਅਨੇ ਮਾਰਨ ਦੀਆਂ ਆਮ ਹਰਕਤਾਂ ਬੇਰਹਿਮੀ ਨਹੀਂ ਬਣ ਜਾਂਦੀਆਂ। ਦਰਅਸਲ ਦੋਸ਼ੀਆਂ 'ਤੇ ਪੀੜਤਾ ਨੂੰ ਖੁਦਕੁਸ਼ੀ (Daughter in Law Suicide case) ਲਈ ਉਕਸਾਉਣ ਦਾ ਦੋਸ਼ ਸੀ।

  • Share this:

    ਨਵੀਂ ਦਿੱਲੀ: Delhi High Court: ਦਿੱਲੀ ਦੀ ਇੱਕ ਅਦਾਲਤ ਨੇ ਇੱਕ ਪਤੀ ਅਤੇ ਉਸਦੇ ਮਾਤਾ-ਪਿਤਾ ਨੂੰ ਕਥਿਤ ਤੌਰ 'ਤੇ ਦਾਜ (Dowry) ਦੀ ਮੰਗ ਨੂੰ ਲੈ ਕੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਮਾਰਨ ਅਤੇ ਉਸਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਰਿਵਾਰ ਦੇ ਤਾਣੇ-ਬਾਣੇ ਵਿਚ ਤਾਅਨੇ ਮਾਰਨ ਦੀਆਂ ਆਮ ਹਰਕਤਾਂ ਬੇਰਹਿਮੀ ਨਹੀਂ ਬਣ ਜਾਂਦੀਆਂ। ਦਰਅਸਲ ਦੋਸ਼ੀਆਂ 'ਤੇ ਪੀੜਤਾ ਨੂੰ ਖੁਦਕੁਸ਼ੀ (Daughter in Law Suicide case) ਲਈ ਉਕਸਾਉਣ ਦਾ ਦੋਸ਼ ਸੀ। ਅਦਾਲਤ ਨੇ ਕਿਹਾ ਕਿ ਇਹ ਸਾਬਤ ਨਹੀਂ ਕੀਤਾ ਜਾ ਸਕਦਾ ਹੈ ਕਿ ਮ੍ਰਿਤਕ ਨੂੰ ਬੇਰਹਿਮੀ ਜਾਂ ਪ੍ਰੇਸ਼ਾਨ ਕੀਤਾ ਗਿਆ ਸੀ। ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਦੋਸ਼ੀ ਨੇ ਪੀੜਤਾ ਨੂੰ ਖੁਦਕੁਸ਼ੀ ਲਈ ਉਕਸਾਇਆ ਹੋਵੇ।

    ਅਦਾਲਤ ਨੇ ਕਿਹਾ ਕਿ ਮ੍ਰਿਤਕ ਦੀ ਮਾਂ ਦੀ ਗਵਾਹੀ ਇਹ ਨਹੀਂ ਦਰਸਾਉਂਦੀ ਹੈ ਕਿ ਮ੍ਰਿਤਕ ਨੂੰ ਤਾਅਨੇ ਮਾਰਨ ਤੋਂ ਇਲਾਵਾ ਹੋਰ ਕੋਈ ਜ਼ੁਲਮ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਪਰਿਵਾਰ ਦੇ ਤਾਣੇ-ਬਾਣੇ ਵਿਚ ਤਾਅਨੇ ਮਾਰਨ ਦੀਆਂ ਆਮ ਕਾਰਵਾਈਆਂ ਬੇਰਹਿਮੀ ਨਹੀਂ ਹਨ। ਬੇਰਹਿਮੀ ਦਾ ਅਰਥ ਹੈ ਆਈਪੀਸੀ ਦੀ ਧਾਰਾ 498-ਏ ਦੇ ਤਹਿਤ ਔਰਤ ਜਾਂ ਉਸਦੇ ਮਾਤਾ-ਪਿਤਾ ਨੂੰ ਜਾਇਦਾਦ ਦੀ ਕਿਸੇ ਵੀ ਗੈਰ-ਕਾਨੂੰਨੀ ਮੰਗ ਨੂੰ ਪੂਰਾ ਕਰਨ ਲਈ ਮਜ਼ਬੂਰ ਕਰਨ ਦੇ ਉਦੇਸ਼ ਨਾਲ ਪਰੇਸ਼ਾਨ ਕਰਨਾ।

    ਦੱਸ ਦੇਈਏ ਕਿ ਵਿਆਹ ਦੇ 15 ਮਹੀਨਿਆਂ ਦੇ ਅੰਦਰ ਹੀ ਇੱਕ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਮ੍ਰਿਤਕਾ ਦੇ ਮਾਪਿਆਂ ਨੇ ਦੋਸ਼ ਲਾਇਆ ਸੀ ਕਿ ਪਤੀ ਅਤੇ ਸਹੁਰਾ ਪਰਿਵਾਰ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਪਤੀ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਵੀ ਦੋਸ਼ ਹੈ।

    ਵਧੀਕ ਸੈਸ਼ਨ ਜੱਜ ਨੀਰਜ ਗੌੜ ਨੇ ਦੇਖਿਆ ਕਿ ਇਸਤਗਾਸਾ ਇਹ ਸਾਬਤ ਕਰਨ ਵਿੱਚ ਅਸਫਲ ਰਿਹਾ ਕਿ ਮ੍ਰਿਤਕ ਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨਾਲ ਬੇਰਹਿਮੀ ਜਾਂ ਤੰਗ ਪ੍ਰੇਸ਼ਾਨ ਕੀਤਾ ਗਿਆ ਸੀ ਜਾਂ ਦਾਜ ਦੀ ਮੰਗ ਕੀਤੀ ਗਈ ਸੀ। ਜੱਜ ਨੇ 27 ਅਗਸਤ ਨੂੰ ਦਿੱਤੇ ਹੁਕਮ ਵਿਚ ਕਿਹਾ ਕਿ ਰਿਕਾਰਡ ਵਿਚ ਮੌਜੂਦ ਸਬੂਤ ਇਹ ਨਹੀਂ ਦਰਸਾਉਂਦੇ ਹਨ ਕਿ ਮ੍ਰਿਤਕ ਨਾਲ ਆਈਪੀਸੀ ਦੀ ਧਾਰਾ 498ਏ ਦੇ ਤਹਿਤ ਜ਼ੁਲਮ ਕੀਤਾ ਗਿਆ ਸੀ।

    Published by:Krishan Sharma
    First published:

    Tags: Crime against women, Delhi High Court, Delhi Police, Dowry, Suicide