• Home
  • »
  • News
  • »
  • national
  • »
  • DELHI COURT ON TUESDAY AWARDED LIFE TERM TO CONVICT BRAJESH THAKUR IN CONNECTION WITH THE SEXUAL ASSAULT OF OVER 40 GIRLS AT A SHELTER HOME

40 ਨਾਬਾਲਗ ਬੱਚੀਆਂ ਨਾਲ ਜ਼ਬਰਜਨਾਹ ਕਰਨ ਵਾਲੇ ਮੁਲਜ਼ਮ ਬ੍ਰਜੇਸ਼ ਠਾਕੁਰ ਨੂੰ ਉਮਰਕੈਦ

ਬਿਹਾਰ ’ਚ ਮੁਜ਼ੱਫਰਪੁਰ ਸ਼ੇਲਟਰ ਹੋਮ ਮਾਮਲੇ ਚ 40 ਨਾਬਾਲਗ ਕੁੜੀਆਂ ਤੇ ਲੜਕੀਆਂ ਨਾਲ  ਬਲਾਤਕਾਰ ਕਰਨ ਦੇ ਮਾਮਲੇ ’ਚ ਬ੍ਰਜੇਸ਼ ਠਾਕੁਰ ਸਮੇਤ 12 ਲੋਕਾਂ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ।

40 ਨਾਬਾਲਗ ਬੱਚੀਆਂ ਨਾਲ ਜ਼ਬਰਜਨਾਹ ਕਰਨ ਵਾਲੇ ਮੁਲਜ਼ਮ ਬ੍ਰਜੇਸ਼ ਠਾਕੁਰ ਨੂੰ ਉਮਰਕੈਦ( image-Brajesh Thakur)

40 ਨਾਬਾਲਗ ਬੱਚੀਆਂ ਨਾਲ ਜ਼ਬਰਜਨਾਹ ਕਰਨ ਵਾਲੇ ਮੁਲਜ਼ਮ ਬ੍ਰਜੇਸ਼ ਠਾਕੁਰ ਨੂੰ ਉਮਰਕੈਦ( image-Brajesh Thakur)

  • Share this:
    ਬਿਹਾਰ ’ਚ ਮੁਜ਼ੱਫਰਪੁਰ ਸ਼ੇਲਟਰ ਹੋਮ ਮਾਮਲੇ ਚ 40 ਨਾਬਾਲਗ ਕੁੜੀਆਂ ਤੇ ਲੜਕੀਆਂ ਨਾਲ  ਬਲਾਤਕਾਰ ਕਰਨ ਦੇ ਮਾਮਲੇ ’ਚ ਬ੍ਰਜੇਸ਼ ਠਾਕੁਰ ਸਮੇਤ 12 ਲੋਕਾਂ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ। ਸਜਾ ਦੇ ਨਾਲ ਨਾਲ ਕੋਰਟ ਨੇ ਮੁਲਜ਼ਮਾਂ ’ਤੇ 32.2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦਿੱਲੀ ਦੀ ਸਾਕੇਤ ਕੋਰਟ ਨੇ ਬ੍ਰਜੇਸ਼ ਠਾਕੁਰ ਨੂੰ ਸਜ਼ਾ ਸੁਣਾਈ ਹੈ।

    ਇਹ ਸੀ ਸਾਰਾ ਮਾਮਲਾ


    ਮੁਜ਼ੱਫਰਪੁਰ ਸ਼ੇਲਟਰ ਹੋਮ ਮਾਮਲੇ ’ਚ 40 ਨਾਬਾਲਗ ਬੱਚੀਆਂ ਤੇ ਲੜਕੀਆਂ ਨਾਲ ਜਬਰਜਨਾਹ ਤੇ ਜਿਨਸੀ ਸ਼ੋਸ਼ਣ ਹੋਣ ਦਾ ਰੂਹ ਕੰਬਾਉ ਮਾਮਲਾ ਸਾਹਮਣੇ ਆਇਆ ਸੀ। ਇਲਜ਼ਾਮ ਇਹ ਸੀ ਕਿ ਜਿਸ ਸ਼ੇਲਟਰ ਹੋਮ ਚ ਬੱਚੀਆ ਨੂੰ ਰੱਖਿਆ ਗਿਆ ਸੀ ਉਹ ਸ਼ੇਲਟਰ ਹੋਮ ਬ੍ਰਜੇਸ਼ ਠਾਕੁਰ ਦਾ ਸੀ ਪੂਰੇ ਕੇਸ ਦੇ ਖੁਲਾਸੇ ਹੋਣ ਤੋਂ ਬਾਅਦ 34 ਬੱਚੀਆਂ ਦੇ ਨਾਲ ਜਿਨਸੀ ਸੋਸ਼ਣ ਦੇ ਹੋਣ ਦੀ ਪੁਸ਼ਟੀ ਹੋਈ ਸੀ। ਮਾਮਲੇ ਦੀ ਜਾਂਚ ਕਰਨ ਸਮੇਂ ਪੀੜਤ ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਸ਼ੀਲੀ ਦਵਾ ਦੇਣ ਦੇ ਨਾਲ-ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਤੇ ਉਨ੍ਹਾਂ ਨਾਲ ਜਬਰਨ ਜਿਨਸੀ ਸੋਸ਼ਣ ਕੀਤਾ ਜਾਂਦਾ ਸੀ।
    First published: