Home /News /national /

ਮੂਸੇਵਾਲਾ ਕਤਲ ਕਾਂਡ: ਅੰਕਿਤ ਤੇ ਸਚਿਨ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਮੂਸੇਵਾਲਾ ਕਤਲ ਕਾਂਡ: ਅੰਕਿਤ ਤੇ ਸਚਿਨ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਮੂਸੇਵਾਲਾ ਕਤਲ ਕਾਂਡ: ਅੰਕਿਤ ਤੇ ਸਚਿਨ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ (ਫਾਇਲ ਫੋਟੋ)

ਮੂਸੇਵਾਲਾ ਕਤਲ ਕਾਂਡ: ਅੰਕਿਤ ਤੇ ਸਚਿਨ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ (ਫਾਇਲ ਫੋਟੋ)

 • Share this:
  ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਮੁਲਜ਼ਮਾਂ ਅੰਕਿਤ ਸਿਰਸਾ ਅਤੇ ਸਚਿਨ ਭਿਵਾਨੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦਾ ਇਲਜ਼ਾਮ ਹੈ ਕਿ ਇਹ ਦੋਵੇਂ ਸ਼ਹਿਰ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ।

  ਇਸ ਲਈ ਦੋਵਾਂ ਨੇ ਪੂਰੀ ਪਲਾਨਿੰਗ ਵੀ ਕੀਤੀ ਸੀ। ਖਾਸ ਗੱਲ ਇਹ ਹੈ ਕਿ ਦੋਵੇਂ ਕਥਿਤ ਤੌਰ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਚ ਵੀ ਸ਼ਾਮਲ ਹਨ।

  ਐਚ.ਜੀ. ਐੱਸ. ਧਾਲੀਵਾਲ ਸਪੈਸ਼ਲ ਸੀਪੀ ਦਿੱਲੀ ਪੁਲਿਸ ਦੇ ਅਨੁਸਾਰ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ ਕਪਿਲ ਪੰਡਿਤ ਨੇ ਘਟਨਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਸੀ। ਉਨ੍ਹਾਂ ਅਨੁਸਾਰ ਸਪੈਸ਼ਲ ਸੈੱਲ ਦੀ ਕੋਸ਼ਿਸ਼ ਅਸਲ ਸ਼ੂਟਰਾਂ ਨੂੰ ਫੜਨ ਦੀ ਹੈ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ 'ਤੇ ਗੋਲੀਆਂ ਚਲਾਈਆਂ ਸਨ। ਇਸ ਕੜੀ ਵਿੱਚ, ਅਸੀਂ ਸ਼ੂਟਰ ਅੰਕਿਤ ਸਿਰਸਾ ਅਤੇ ਸਚਿਨ ਭਿਵਾਨੀ ਨੂੰ ਦੇਰ ਰਾਤ ਕਰੀਬ 11 ਵਜੇ ISBT ਤੋਂ ਗ੍ਰਿਫਤਾਰ ਕੀਤਾ। ਅੰਕਿਤ ਨੇ ਨਜ਼ਦੀਕੀ ਤੋਂ ਫਾਇਰਿੰਗ ਕੀਤੀ ਸੀ।

  ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਅੰਕਿਤ ਸਿਰਸਾ ਉਹੀ ਸ਼ੂਟਰ ਹੈ ਜਿਸ ਨੇ ਸਿੱਧੂ ਨੂੰ ਨੇੜਿਓਂ ਗੋਲੀ ਮਾਰੀ ਸੀ ਅਤੇ ਉਹ ਪ੍ਰਿਅਵਰਤਾ ਫੌਜੀ ਨਾਲ ਕਾਰ ਵਿੱਚ ਸੀ। ਜਿੱਥੋਂ ਫੌਜੀ ਅਤੇ ਅੰਕਿਤ ਇਕੱਠੇ ਭੱਜੇ ਸਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ, ਕਿਉਂਕਿ ਸਿੱਧੂ ਮੂਸੇਵਾਲਾ ਕਤਲ 'ਚ 6 ਸ਼ੂਟਰ ਸਾਹਮਣੇ ਆਏ ਹਨ।
  Published by:Gurwinder Singh
  First published:

  Tags: Sidhu Moose Wala, Sidhu Moosewala

  ਅਗਲੀ ਖਬਰ