• Home
 • »
 • News
 • »
 • national
 • »
 • DELHI CRIME STUDENT ATTACKS TEACHER WITH IRON ROD FOR NOT MAKING NOISE SERIOUSLY INJURED GH KS

ਰੌਲਾ ਨਾ ਪਾਉਣ ਲਈ ਕਹਿਣ 'ਤੇ ਵਿਦਿਆਰਥੀ ਨੇ ਅਧਿਆਪਕ 'ਤੇ 'ਲੋਹੇ ਦੀ ਰਾਡ' ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ

ਰਿਪੋਰਟ ਅਨੁਸਾਰ ਜਦੋਂ ਅਧਿਆਪਕ ਨੇ ਕਲਾਸ 'ਚ ਵਿਦਿਆਰਥੀਆਂ ਨੂੰ ਰੌਲਾ ਪਾਉਂਦੇ ਵੇਖਿਆ ਤਾਂ ਮੁੰਡੇ ਨੂੰ 'ਸਹੀ ਢੰਗ ਨਾਲ ਬੈਠਣ' ਅਤੇ ਰੌਲਾ ਨਾ ਪਾਉਣ ਲਈ ਕਿਹਾ ਸੀ। ਇਸ ਨਾਲ ਉਹ ਮੁੰਡਾ ਗੁੱਸੇ ਵਿਚ ਆ ਗਿਆ, ਜਿਸ ਨੇ ਜਮਾਤ ਖ਼ਤਮ ਹੋਣ ਤੋਂ ਬਾਅਦ ਅਧਿਆਪਕ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।

 • Share this:
  ਨਵੀਂ ਦਿੱਲੀ: ਦਿੱਲੀ (Delhi) ਦੇ ਇੱਕ ਸਕੂਲ 'ਚ ਅਧਿਆਪਕ ਉਪਰ ਵਿਦਿਆਰਥੀ ਵੱਲੋਂ ਹਮਲਾ (Attack on Teacher) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਰਨਹੋਲਾ ਖੇਤਰ 'ਚ ਸਥਿਤ ਸਕੂਲ 'ਚ ਪੜਦੇ ਇਸ ਵਿਦਿਆਰਥੀ ਨੂੰ ਅਧਿਆਪਕ ਨੇ ਸਿਰਫ਼ ਸਹੀ ਢੰਗ ਨਾਲ ਬੈਠਣ ਲਈ ਕਿਹਾ ਸੀ। ਨਤੀਜੇ ਵੱਜੋਂ 11 ਜਮਾਤ ਦੇ ਵਿਦਿਆਰਥੀ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਅਧਿਆਪਕ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਰਾਠੀ ਹਸਪਤਾਲ ਦਾਖ਼ਲ ਕਰਵਾਇਆ ਗਿਆ।

  ਪੁਲਿਸ ਨੇ ਹਮਲਾ ਕਰਨਾ ਕਰਨ ਵਾਲੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰਕੇ ਲੋਹੇ ਦੀ ਰਾਡ ਵੀ ਬਰਾਮਦ ਕਰ ਲਈ ਹੈ। ਬਾਹਰੀ ਦਿੱਲੀ ਦੇ ਰਨਹੋਲਾ ਦੇ ਬਾਪਰੌਲਾ 'ਚ ਮੁੰਡਿਆਂ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਵਾਪਰੀ ਘਟਨਾ ਸ਼ਨਿਚਰਵਾਰ ਦੀ ਹੈ।

  ਇੰਡੀਆ ਟੁਡੇ ਦੀ ਰਿਪੋਰਟ ਅਨੁਸਾਰ ਜਦੋਂ ਅਧਿਆਪਕ ਨੇ ਕਲਾਸ 'ਚ ਵਿਦਿਆਰਥੀਆਂ ਨੂੰ ਰੌਲਾ ਪਾਉਂਦੇ ਵੇਖਿਆ ਤਾਂ ਮੁੰਡੇ ਨੂੰ 'ਸਹੀ ਢੰਗ ਨਾਲ ਬੈਠਣ' ਅਤੇ ਰੌਲਾ ਨਾ ਪਾਉਣ ਲਈ ਕਿਹਾ ਸੀ। ਇਸ ਨਾਲ ਉਹ ਮੁੰਡਾ ਗੁੱਸੇ ਵਿਚ ਆ ਗਿਆ, ਜਿਸ ਨੇ ਜਮਾਤ ਖ਼ਤਮ ਹੋਣ ਤੋਂ ਬਾਅਦ ਅਧਿਆਪਕ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਅਧਿਆਪਕ ਦੇ ਕਾਫੀ ਗੰਭੀਰ ਸੱਟਾਂ ਵੱਜੀਆਂ।

  ਰਨਹੋਲਾ ਥਾਣੇ ਦੇ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਨੂੰ ਸਕੂਲ ਪ੍ਰਬੰਧਨ ਅਤੇ ਅਧਿਆਪਕ ਦੀ ਸ਼ਿਕਾਇਤ 'ਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਦੇ ਖਿਲਾਫ ਭਾਰਤੀ ਦੰਡਾਵਲੀ (IPC ) ਦੀ ਧਾਰਾ 308 ਤਹਿਤ ਕੇਸ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

  ਜ਼ਿਕਰਯੋਗ ਹੈ ਕਿ ਅਕਤੂਬਰ 2018 ਵਿੱਚ, ਦਿੱਲੀ ਦੇ ਸਾਕੇਤ ਖੇਤਰ ਵਿੱਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਜਿੱਥੇ 8ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਇੱਕ ਸਰਕਾਰੀ ਸਕੂਲ ਵਿੱਚ ਲੋਹੇ ਦੀ ਰਾਡ ਨਾਲ ਆਪਣੇ ਅਧਿਆਪਕ 'ਤੇ ਹਮਲਾ ਕੀਤਾ ਸੀ।
  Published by:Krishan Sharma
  First published: