ਦਿੱਲੀ 'ਚ ਮੰਗਲਵਾਰ ਰਾਤ ਨੂੰ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਾਤ 9.30 ਵਜੇ ਆਏ ਭੂਚਾਲ ਦੀ ਤੀਬਰਤਾ 2.5 ਸੀ। ਭੂਚਾਲ ਦਾ ਕੇਂਦਰ ਨਵੀਂ ਦਿੱਲੀ ਤੋਂ ਅੱਠ ਕਿਲੋਮੀਟਰ ਪੱਛਮ ਵੱਲ ਸੀ। ਭੂਚਾਲ ਦਾ ਕੇਂਦਰ ਸਤ੍ਹਾ ਤੋਂ ਪੰਜ ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਦੇ ਝਟਕੇ ਹਲਕੇ ਸਨ, ਇਸ ਲਈ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਦਿੱਲੀ ਐਨਸੀਆਰ ਦੇ ਖੇਤਰ ਭੂਚਾਲ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸੇ ਮਹੀਨੇ ਦਿੱਲੀ ਐਨਸੀਆਰ ਦੇ ਖੇਤਰਾਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਨੇਪਾਲ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦੇ ਇਹ ਝਟਕੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ। 9 ਨਵੰਬਰ ਨੂੰ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.3 ਮਾਪੀ ਗਈ ਸੀ। ਨੇਪਾਲ ਵਿੱਚ ਵੀ ਇਸ ਭੂਚਾਲ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਝਟਕੇ ਦਿੱਲੀ ਐਨਸੀਆਰ ਵਿੱਚ ਵੀ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ 12 ਨਵੰਬਰ ਨੂੰ ਨੇਪਾਲ 'ਚ ਭੂਚਾਲ ਆਇਆ ਸੀ, ਜਿਸ ਦੀ ਤੀਬਰਤਾ 5.4 ਦਰਜ ਕੀਤੀ ਗਈ ਸੀ। ਦਿੱਲੀ ਐਨਸੀਆਰ ਦੇ ਖੇਤਰ ਵਿੱਚ ਇੱਕ ਮਹੀਨੇ ਦੌਰਾਨ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ ਹਨ।
Earthquake in Delhi.Meanwhile Delhi People:#delhiearthquake #earthquake pic.twitter.com/69Nll5kEDC
— Patel Meet (@mn_google) November 12, 2022
ਖੈਰ ਭੂਚਾਲ ਨਾਲ ਦਿੱਲੀ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਡਰ ਨੂੰ ਵੀ ਹਾਸੇ ਵਿੱਚ ਬਦਲਣ ਲਈ ਲੋਕਾਂ ਨੇ ਇਸ ਉੱਤੇ ਮੀਮ ਬਣਾ ਕੇ ਸ਼ੇਅਰ ਕੀਤੇ ਹਨ। ਤੇ ਇਸ ਉੱਤੇ ਲੋਕ ਵੀ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। @nam_bholgyamein ਟਵਿਟਰ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਇੱਕ ਫੋਟੋ ਵਿੱਚ ਰਾਮਾਇਣ ਦੇ ਇੱਕ ਪਾਤਰ ਦਾ ਡਾਈਲਾਗ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਭੂਚਾਲ ਨੂੰ ਵਿਅੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ "ਨਿਰਲੱਜ ਤੂੰ ਫਿਰ ਆ ਗਿਐਂ।"
Delhi people nowadays#earthquake pic.twitter.com/90xh6QW1eo
— Trisha (@Sochtee_hai) November 12, 2022
ਇਸ ਤੋਂ ਇਲਾਵਾ @_Dptweets7 ਵੱਲੋਂ ਇੱਕੀ ਟੀਲੀ ਸੀਰੀਅਲ ਦੇ ਬਾਲ ਕਲਾਕਾਰ ਦੇ ਸੁਸਤਾਉਂਦੇ ਹੋਏ ਦੀ ਫੋਟੋ ਸ਼ੇਅਰ ਕਰਦੇ ਹੋਏ ਕੈਸ਼ਨ ਕੀਤਾ ਕਿ ਹੁਣ ਤਾਂ ਦਿੱਲੀ ਵਾਲਿਆਂ ਨੂੰ ਇਸ ਦੀ ਆਦਤ ਜਿਹੀ ਪੈ ਗਈ ਹੈ। @Rohit_ke_memes ਨੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਇੱਕ ਸ਼ੈਂਪੂ ਦੀ ਐਡ ਵਿੱਚੋਂ ਡਾਈਲਾਗ ਸ਼ੇਅਰ ਕੀਤਾ ਜਿੱਸ ਵਿੱਚ ਭੂਚਾਲ ਨੂੰ ਵਿਅੰਗ ਕੀਤਾ ਗਿਆ ਕਿ "ਆਤਾ ਹੈ, ਜਾਤਾ ਹੈ, ਫਿਰ ਵਾਪਿਸ ਆ ਜਾਤਾ ਹੈ।"@iAryan_Sharma ਨੇ ਮੀਮ ਸ਼ੇਅਰ ਕਰਦੇ ਹੋਏ ਕੈਪਸ਼ਨ ਕੀਤਾ ਕਿ ਦਿੱਲੀ ਦੇ ਲੋਕ ਤਾਂ ਫਿਲਮ ਗੈਂਗਸ ਆਫ ਵਾਸੇਪੁਰ ਦੇ ਸਰਦਾਰ ਖਾਨ ਵਾਂਗ ਹੋ ਗਏ ਹਨ, ਕਿਉਂਕਿ ਸਰਦਾਰ ਖਾਨ ਦਾ ਇੱਕ ਡਾਈਲਾਗ ਸੀ "ਕਿਆ ਕਰੇਂ, ਸਾਲਾ ਜੀਏਂ ਕਿ ਨਾ ਜੀਏਂ"।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Earthquake, Memes, National news