ਦਿੱਲੀ ਦੀ ਫੈਕਟਰੀ 'ਚ ਅੱਗ ਲੱਗਣ ਨਾਲ 43 ਮੌਤਾਂ, ਹਾਦਸੇ ਵੇਲੇ ਸੁੱਤੇ ਪਏ ਸਨ ਲੋਕ, ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

News18 Punjabi | News18 Punjab
Updated: December 8, 2019, 11:37 AM IST
share image
ਦਿੱਲੀ ਦੀ ਫੈਕਟਰੀ 'ਚ ਅੱਗ ਲੱਗਣ ਨਾਲ 43 ਮੌਤਾਂ, ਹਾਦਸੇ ਵੇਲੇ ਸੁੱਤੇ ਪਏ ਸਨ ਲੋਕ, ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ
ਦਿੱਲੀ ਦੀ ਫੈਕਟਰੀ 'ਚ ਅੱਗ ਲੱਗਣ ਨਾਲ 43 ਮੌਤਾਂ, ਹਾਦਸੇ ਵੇਲੇ ਸੁੱਤੇ ਪਏ ਸਨ ਲੋਕ, ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

  • Share this:
  • Facebook share img
  • Twitter share img
  • Linkedin share img
ਰਾਜਧਾਨੀ ਦਿੱਲੀ ਦੇ ਰਾਣੀ ਝਾਂਸੀ ਰੋਡ ਨੇੜੇ ਅਨਾਜ ਮੰਡੀ ਦੀ ਇਕ ਫੈਕਟਰੀ 'ਚ ਐਤਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ 'ਚ ਝੁਲਸਣ ਨਾਲ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੰਭੀਰ ਰੂਪ 'ਚ ਝੁਲਸੇ ਲੋਕਾਂ ਨੂੰ ਦਿੱਲੀ ਦੇ ਸਫ਼ਦਰਗੰਜ ਤੇ ਐੱਲਐੱਨਜੇਪੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।

ਇਸ ਹਾਦਸੇ 'ਚ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ ਹੈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਮੌਕੇ 'ਤੇ ਹਨ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਇਆ ਜਾ ਚੁੱਕਾ ਹੈ ਪਰ ਬਚਾਅ ਕਾਰਜ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਅਗਨੀਕਾਂਡ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਟਵਿੱਟਰ 'ਤੇ ਉਨ੍ਹਾਂ ਲਿਖਿਆ, 'ਬੇਹੱਦ ਦੁਖਦਾਈ ਖ਼ਬਰ। ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮ ਬਚਾਅ ਕਾਰਜ 'ਚ ਜੁਟੇ ਹਨ।

ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਫੈਕਟਰੀ 'ਚ ਲੋਕ ਸੁੱਤੇ ਹੋਏ ਸਨ। ਇਸ ਹਾਦਸੇ 'ਚ ਜ਼ਿਆਦਾਤਰ ਲੋਕਾਂ ਦੀ ਮੌਤ ਧੂੰਏਂ ਕਾਰਨ ਸਾਹ ਘੁਟਣ ਨਾਲ ਹੋਈ ਹੈ। ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਪਹੁੰਚਣ ਵਾਲੇ ਹੋਰਨਾਂ ਮਰੀਜ਼ਾਂ ਨੂੰ ਦੂਸਰੇ ਹਸਪਤਾਲ ਭੇਜਿਆ ਜਾ ਰਿਹਾ ਹੈ।ਵਾਰਡ ਦੇ ਸਾਰੇ ਡਾਕਟਰ ਅੱਗ 'ਚ ਝੁਲਸੇ ਮਰੀਜ਼ਾਂ ਦੇ ਇਲਾਜ 'ਚ ਜੁਟੇ ਹਨ। ਹਾਦਸੇ 'ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਹ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਅੱਗ ਲੱਗੀ ਉੱਥੇ ਤਿੰਨ ਮੰਜ਼ਿਲਾ ਇਕ ਹੀ ਕੰਪਨੀ 'ਚ ਸੈਂਕੜੇ ਲੋਕ ਕੰਮ ਕਰ ਰਹੇ ਸਨ। ਕੰਪਨੀ 'ਚ ਅਲੱਗ-ਅਲੱਗ ਫਲੋਰ 'ਤੇ ਤਿੰਨ ਕੰਪਨੀਆਂ ਚਲਾਈਆ ਜਾ ਰਹੀਆਂ ਸਨ। ਇਥੇ ਲੋਕ ਕੰਮ ਕਰਦੇ ਸਨ ਤੇ ਰਾਤ ਨੂੰ ਰਹਿੰਦੇ ਵੀ ਸਨ। ਜ਼ਿਆਦਾਤਰ ਲੋਕ ਘਟਨਾ ਵੇਲੇ ਸੌਂ ਰਹੇ ਸਨ।
First published: December 8, 2019, 11:29 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading