ਰਾਸ਼ਟਰਪਤੀ ਨੇ ਨਿਰਭਯਾ ਦੇ ਦੋਸ਼ੀ ਵਿਨੇ ਦੀ ਰਹਿਮ ਅਪੀਲ ਖਾਰਜ ਕੀਤੀ

News18 Punjabi | News18 Punjab
Updated: February 1, 2020, 11:10 AM IST
share image
ਰਾਸ਼ਟਰਪਤੀ ਨੇ ਨਿਰਭਯਾ ਦੇ ਦੋਸ਼ੀ ਵਿਨੇ ਦੀ ਰਹਿਮ ਅਪੀਲ ਖਾਰਜ ਕੀਤੀ
ਰਾਸ਼ਟਰਪਤੀ ਨੇ ਨਿਰਭਯਾ ਦੇ ਦੋਸ਼ੀ ਵਿਨੇ ਦੀ ਰਹਿਮ ਅਪੀਲ ਖਾਰਜ ਕੀਤੀ,

  • Share this:
  • Facebook share img
  • Twitter share img
  • Linkedin share img
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਰਭਯਾ ਮਾਮਲੇ ਵਿੱਚ ਦੋਸ਼ੀ ਵਿਨੈ ਸ਼ਰਮਾ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਨਿਊਜ਼ ਏਜੰਸੀ ਏ ਐਨ ਆਈ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਨਿਰਭਯਾ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਮੁਕੇਸ਼ ਸਿੰਘ ਤੋਂ ਬਾਅਦ ਵਿਨੈ ਸ਼ਰਮਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਰਹਿਮ ਦੀ ਅਪੀਲ ਭੇਜੀ ਸੀ। ਦੋਸ਼ੀ ਦੇ ਵਕੀਲ ਏਪੀ ਸਿੰਘ ਨੇ ਰਹਿਮ ਦੀ ਅਪੀਲ ਪਾਈ ਜਾਣ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪਹਿਲਾਂ ਹੀ ਇਕ ਮੁਲਜ਼ਮ ਵਿਨੈ ਦੀ ਕਿਊਰੇਟਿਵ ਪਟੀਸ਼ਨ ਨੂੰ ਰੱਦ ਕਰ ਚੁੱਕੇ ਹਨ।



ਰਾਸ਼ਟਰਪਤੀ ਨੇ 17 ਜਨਵਰੀ ਨੂੰ ਮੁਕੇਸ਼ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਸ ਫੈਸਲੇ ਦੀ ਨਿਆਂਇਕ ਸਮੀਖਿਆ ਸੰਬੰਧੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਰਹਿਮ ਦੀ ਅਪੀਲ ਨੂੰ ਪਹਿਲਾਂ ਹੀ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦੇ ਡੈਥ ਵਾਰੰਟ ਦੇ ਅਨੁਸਾਰ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਲਟਕਣਾ ਤੈਅ ਕੀਤਾ ਗਿਆ ਹੈ।

 
First published: February 1, 2020, 11:10 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading