Home /News /national /

ਦਿੱਲੀ 'ਚ ਪ੍ਰਦੂਸ਼ਣ ਕੰਟਰੋਲ ਨੂੰ ਲੈ ਕੇ ਵਧੀ ਸਖ਼ਤੀ, ਹੋ ਸਕਦਾ ਹੈ 10 ਹਜ਼ਾਰ ਰੁਪਏ ਜ਼ੁਰਮਾਨਾ ਤੇ 6 ਮਹੀਨੇ ਦੀ ਜੇਲ੍ਹ

ਦਿੱਲੀ 'ਚ ਪ੍ਰਦੂਸ਼ਣ ਕੰਟਰੋਲ ਨੂੰ ਲੈ ਕੇ ਵਧੀ ਸਖ਼ਤੀ, ਹੋ ਸਕਦਾ ਹੈ 10 ਹਜ਼ਾਰ ਰੁਪਏ ਜ਼ੁਰਮਾਨਾ ਤੇ 6 ਮਹੀਨੇ ਦੀ ਜੇਲ੍ਹ

ਸ ਦੇਈਏ ਕਿ ਵਾਤਾਵਰਨ ਵਿਭਾਗ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ "ਰੈੱਡ ਲਾਈਟ ਆਨ ਕਾਰ ਬੰਦ" (Red Light On Car Off) ਨਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਸ ਦੇਈਏ ਕਿ ਵਾਤਾਵਰਨ ਵਿਭਾਗ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ "ਰੈੱਡ ਲਾਈਟ ਆਨ ਕਾਰ ਬੰਦ" (Red Light On Car Off) ਨਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ।

10,000 ਰੁਪਏ ਦੇ ਜ਼ੁਰਮਾਨੇ ਤੋਂ ਇਲਾਵਾ 6 ਮਹੀਨੇ ਦੀ ਜੇਲ੍ਹ ਵੀ ਹੋ ਸਕਦੀ ਹੈ। ਇਹ ਜਾਣਕਾਰੀ ਟਰਾਂਸਪੋਰਟ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ। ਟਰਾਂਸਪੋਰਟ ਵਿਭਾਗ ਦਾ ਮੰਨਣਾ ਹੈ ਕਿ ਲਗਾਤਾਰ ਸਖ਼ਤੀ ਤੋਂ ਬਾਅਦ ਲੋਕ ਪ੍ਰਦੂਸ਼ਣ ਸਰਟੀਫ਼ਿਕੇਟ ਲੈਣ ਲਈ ਗੰਭੀਰਤਾ ਦਿਖਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਦਿੱਲੀ ਦਾ ਪ੍ਰਦੂਸ਼ਣ ਘੱਟ ਹੋਵੇਗਾ।

ਹੋਰ ਪੜ੍ਹੋ ...
  • Share this:

10000 Fine In Delhi for Pollution: ਸਰਕਾਰਾਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੇ ਕਦਮ ਉਠਾਉਂਦੀਆਂ ਹਨ ਅਤੇ ਕਈ ਤਰ੍ਹਾਂ ਦੇ ਜਾਗਰੂਕਤਾ ਅਭਿਆਨ ਚਲਾਉਂਦੀਆਂ ਹਨ। ਭਾਰਤ ਵਿੱਚ ਵੀ ਪ੍ਰਦੂਸ਼ਣ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾਂਦੀ ਹੈ। ਇਸ ਲਈ ਦਿੱਲੀ ਸਭ ਤੋਂ ਵੱਧ ਬਦਨਾਮ ਹੈ। ਹੁਣ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਨਿਯਮਾਂ ਵਿੱਚ ਸਖਤੀ ਕੀਤੀ ਹੈ। ਇਸ ਵਾਰ ਜੇਕਰ ਤੁਹਾਡੇ ਕੋਲ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਹੈ ਤਾਂ ਤੁਹਾਨੂੰ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ।

ਦੱਸ ਦੇਈਏ ਕਿ ਜੇਕਰ ਤੁਹਾਡੇ ਕੋਲ ਪ੍ਰਮਾਣਿਕ ​​ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਹੀਂ ਹੈ, ਉਨ੍ਹਾਂ ਨੂੰ ਚਲਾਨ ਦੇ ਨਾਲ-ਨਾਲ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਹੁਣ ਟਰਾਂਸਪੋਰਟ ਵਿਭਾਗ ਉਨ੍ਹਾਂ ਲੋਕਾਂ ਨੂੰ ਵੀ ਨੋਟਿਸ ਭੇਜਣ ਦੀ ਤਿਆਰੀ ਕਰ ਰਿਹਾ ਹੈ, ਜਿਨ੍ਹਾਂ ਦੀ ਗੱਡੀ ਦਾ ਪੀਯੂਸੀ ਚੈੱਕ ਨਹੀਂ ਕੀਤਾ ਗਿਆ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਾਤਾਵਰਨ ਵਿਭਾਗ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ "ਰੈੱਡ ਲਾਈਟ ਆਨ ਕਾਰ ਬੰਦ" (Red Light On Car Off) ਨਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਨੇ ਵੀ ਹੁਣ ਤੋਂ ਕਮਰ ਕੱਸ ਲਈ ਹੈ ਅਤੇ ਪੂਰੀ ਦਿੱਲੀ ਵਿੱਚ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ 17 ਲੱਖ ਤੋਂ ਵੱਧ ਗੱਡੀਆਂ ਦਾ ਪ੍ਰਦੂਸ਼ਣ ਚੈੱਕ ਨਹੀਂ ਕਰਵਾਇਆ ਹੈ ਕਿਉਂਕਿ ਇਹਨਾਂ ਦੀ ਵੈਧਤਾ ਖ਼ਤਮ ਹੋ ਗਈ ਹੈ ਜਾਂ ਇਹਨਾਂ ਦੀ ਮੁੜ ਜਾਂਚ ਨਹੀਂ ਕਰਵਾਈ ਗਈ। ਇਸ ਕਾਰਨ ਦਿੱਲੀ ਵਿੱਚ ਵਾਹਨਾਂ ਦਾ ਪ੍ਰਦੂਸ਼ਣ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਤੋਂ ਬਾਅਦ ਹੁਣ ਟਰਾਂਸਪੋਰਟ ਵਿਭਾਗ ਨੇ ਅਜਿਹੇ ਡਰਾਈਵਰਾਂ ਖਿਲਾਫ ਸਖਤ ਰਵਈਆ ਅਖਤਿਆਰ ਕਰ ਲਿਆ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ।

10,000 ਰੁਪਏ ਦੇ ਜ਼ੁਰਮਾਨੇ ਤੋਂ ਇਲਾਵਾ 6 ਮਹੀਨੇ ਦੀ ਜੇਲ੍ਹ ਵੀ ਹੋ ਸਕਦੀ ਹੈ। ਇਹ ਜਾਣਕਾਰੀ ਟਰਾਂਸਪੋਰਟ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ। ਟਰਾਂਸਪੋਰਟ ਵਿਭਾਗ ਦਾ ਮੰਨਣਾ ਹੈ ਕਿ ਲਗਾਤਾਰ ਸਖ਼ਤੀ ਤੋਂ ਬਾਅਦ ਲੋਕ ਪ੍ਰਦੂਸ਼ਣ ਸਰਟੀਫ਼ਿਕੇਟ ਲੈਣ ਲਈ ਗੰਭੀਰਤਾ ਦਿਖਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਦਿੱਲੀ ਦਾ ਪ੍ਰਦੂਸ਼ਣ ਘੱਟ ਹੋਵੇਗਾ।

Published by:Krishan Sharma
First published:

Tags: Aam Aadmi Party, Air pollution, Arvind Kejriwal, Delhi Pollution, Pollution