Home /News /national /

ਦਿੱਲੀ ਵਿਚ ਲੌਕਡਾਊਨ ਇਕ ਹਫਤਾ ਹੋਰ ਵਧਾਇਆ

ਦਿੱਲੀ ਵਿਚ ਲੌਕਡਾਊਨ ਇਕ ਹਫਤਾ ਹੋਰ ਵਧਾਇਆ

  • Share this:

ਦਿੱਲੀ ਵਿੱਚ ਲੌਕਡਾਊਨ ਇਕ ਹਫਤਾ ਹੋਰ ਵਧਾਇਆ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਵਿਚ ਲੌਕਡਾਊਨ 31 ਮਈ ਸਵੇਰ ਤੱਕ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕਰੋਨਾ ਵਾਇਰਸ ਦੇ ਕੇਸ ਹੋਰ ਘਟੇ ਤਾਂ 31 ਮਈ ਤੋਂ ਬਾਅਦ ਦਿੱਲੀ ਨੂੰ ਅਨਲੌਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਬਹੁਤ ਸਾਰੇ ਲੋਕਾਂ ਨਾਲ ਸਲਾਹ ਕੀਤੀ ਅਤੇ ਆਮ ਰਾਏ ਇਕ ਹੋਰ ਹਫਤੇ ਲਈ ਤਾਲਾਬੰਦੀ ਵਧਾਉਣ ਦੇ ਹੱਕ ਵਿਚ ਸੀ, ਇਸ ਲਈ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਤਾਲਾਬੰਦੀ 31 ਮਈ ਨੂੰ ਸਵੇਰੇ ਪੰਜ ਵਜੇ ਤੱਕ ਵਧਾਇਆ ਜਾਵੇ, ਹਾਲਾਂਕਿ ਅੱਜ ਕੋਰੋਨਾ ਦੀ ਇਹ ਲਹਿਰ ਕਮਜ਼ੋਰ ਦਿਖਾਈ ਦੇ ਰਹੀ ਹੈ।

ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ ਲਾਗ ਦੀ ਦਰ 2.5 ਪ੍ਰਤੀਸ਼ਤ ਹੇਠਾਂ ਆ ਗਈ ਹੈ ਅਤੇ ਇਸ ਸਮੇਂ ਦੌਰਾਨ ਦਿੱਲੀ ਵਿੱਚ ਕੋਰੋਨਾ ਦੇ 1,600 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਅਗਲੇ ਇਕ ਹਫਤੇ ਤੱਕ ਇਸੇ ਤਰ੍ਹਾਂ ਕੋਰੋਨਾ ਵਾਇਰਸ ਦੇ ਕੇਸ ਘਟਾਉਣ ਦੀ ਪ੍ਰਕਿਰਿਆ ਜਾਰੀ ਰਹੀ ਤਾਂ 31 ਮਈ ਤੋਂ ਅਸੀਂ ਅਨਲੌਕਿੰਗ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਹਾਲਾਂਕਿ ਇਸ ਪ੍ਰਕਿਰਿਆ ਨੂੰ ਹੌਲੀ ਹੌਲੀ ਲਾਗੂ ਕੀਤਾ ਜਾਵੇਗਾ।

Published by:Gurwinder Singh
First published:

Tags: Coronavirus, Lockdown