• Home
 • »
 • News
 • »
 • national
 • »
 • DELHI GOVERNMENT NEEDS 5000 HEALTH ASSISTANTS ELIGIBILITY 12TH PASS KNOW DETAILS

ਦਿੱਲੀ ਸਰਕਾਰ ਨੂੰ 5000 ਸਿਹਤ ਸਹਾਇਕ ਦੀ ਲੋੜ, ਯੋਗਤਾ -12ਵੀਂ ਪਾਸ, ਜਾਣੋ ਪੂਰੀ ਜਾਣਕਾਰੀ

ਦਿੱਲੀ ਸਰਕਾਰ ਨੇ 5000 ਸਿਹਤ ਸਹਾਇਕ ਨੂੰ ਭਰਤੀ ਕਰਨ ਦੀ ਯੋਜਨਾ ਬਣਾਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਇਸਦਾ ਐਲਾਨ ਕੀਤਾ ਹੈ।

ਦਿੱਲੀ ਸਰਕਾਰ ਨੂੰ 5000 ਸਿਹਤ ਸਹਾਇਕ ਦੀ ਲੋੜ, ਯੋਗਤਾ -12ਵੀਂ ਪਾਸ, ਜਾਣੋ (pic-twitter)

ਦਿੱਲੀ ਸਰਕਾਰ ਨੂੰ 5000 ਸਿਹਤ ਸਹਾਇਕ ਦੀ ਲੋੜ, ਯੋਗਤਾ -12ਵੀਂ ਪਾਸ, ਜਾਣੋ (pic-twitter)

 • Share this:
  ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਕੋਰੋਨਾ ਦੀ ਤੀਜ਼ੀ ਲਹਿਰ ਦੇ ਮੱਦੇਨਜ਼ਰ ਸੰਭਾਵਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸਦੇ ਲਈ ਸਭ ਤੋਂ ਪਹਿਲਾਂ ਸਿਹਤ ਮਹਿਕਮੇ ਲਈ ਲੜੀਂਦਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸਦੇ ਲਈ ਦਿੱਲੀ ਸਰਕਾਰ ਨੇ 5000 ਸਿਹਤ ਸਹਾਇਕ ਨੂੰ ਭਰਤੀ ਕਰਨ ਦੀ ਯੋਜਨਾ ਬਣਾਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਇਸਦਾ ਐਲਾਨ ਕੀਤਾ ਹੈ।

  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ -19 ਦੀ ਸੰਭਾਵਿਤ ਤੀਜੀ ਲਹਿਰ ਦੇ ਸੰਬੰਧ ਵਿੱਚ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਵਿੱਚ, ਅਸੀਂ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਵੇਖੀ। ਇਸ ਦੇ ਮੱਦੇਨਜ਼ਰ, ਸਰਕਾਰ ਨੇ ਭਵਿੱਖ ਲਈ ਕੁਝ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

  ‘ਆਪ’ ਮੁਖੀ ਨੇ ਅੱਗੇ ਕਿਹਾ ਕਿ ਸਰਕਾਰ ਨੇ 5,000 ਸਿਹਤ ਸਹਾਇਕ ਪ੍ਰਾਪਤ ਕਰਨ ਦੀ ਬਹੁਤ ਹੀ ਮਹੱਤਵਪੂਰਣ ਯੋਜਨਾ ਬਣਾਈ ਹੈ। 5,000 ਨੌਜਵਾਨਾਂ ਨੂੰ 2 ਹਫਤਿਆਂ ਦੀ ਸਿਖਲਾਈ ਦਿੱਤੀ ਜਾਵੇਗੀ। ਆਈਪੀ ਯੂਨੀਵਰਸਿਟੀ ਇਹ ਸਿਖਲਾਈ ਪ੍ਰਦਾਨ ਕਰੇਗੀ। ਮੁੱਢਲੀ ਸਿਖਲਾਈ ਦਿੱਲੀ ਦੇ 9 ਵੱਡੇ ਮੈਡੀਕਲ ਸੰਸਥਾਵਾਂ ਵਿੱਚ ਦਿੱਤੀ ਜਾਏਗੀ।

  ਸੀਐਮ ਕੇਜਰੀਵਾਲ ਨੇ ਕਿਹਾ ਕਿ ਇਹ 5,000 ਸਿਹਤ ਸਹਾਇਕ ਡਾਕਟਰਾਂ ਅਤੇ ਨਰਸਾਂ ਦੇ ਸਹਾਇਕ ਵਜੋਂ ਕੰਮ ਕਰਨਗੇ। ਇਸ ਲਈ 17 ਜੂਨ ਤੋਂ ਆਨ ਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਦੀ ਸਿਖਲਾਈ 28 ਜੂਨ ਤੋਂ ਸ਼ੁਰੂ ਹੋਵੇਗੀ। ਇਸ ਲਈ 12 ਵੀਂ ਕਲਾਸ ਦੇ ਪਾਸ ਲੋਕ ਯੋਗ ਹਨ। ਇਸਦੇ ਨਾਲ, ਉਮੀਦਵਾਰ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
  Published by:Sukhwinder Singh
  First published: