Home /News /national /

ਪਾਕਿਸਤਾਨ 'ਚ ਬਣੀ ਰੂਹ ਅਫਜ਼ਾ ਦੀ ਵਿਕਰੀ ਬੰਦ ਕਰਨ ਦੇ ਹੁਕਮ, ਹਾਈ ਕੋਰਟ ਨੇ ਐਮਾਜ਼ਾਨ ਨੂੰ ਕਿਹਾ- ਇਸ ਉਤਪਾਦ ਨੂੰ ਸੂਚੀ ਤੋਂ ਹਟਾਓ

ਪਾਕਿਸਤਾਨ 'ਚ ਬਣੀ ਰੂਹ ਅਫਜ਼ਾ ਦੀ ਵਿਕਰੀ ਬੰਦ ਕਰਨ ਦੇ ਹੁਕਮ, ਹਾਈ ਕੋਰਟ ਨੇ ਐਮਾਜ਼ਾਨ ਨੂੰ ਕਿਹਾ- ਇਸ ਉਤਪਾਦ ਨੂੰ ਸੂਚੀ ਤੋਂ ਹਟਾਓ

ਰੂਹ ਅਫਜ਼ਾ ਦੀ ਵਿਕਰੀ ਬੰਦ ਕਰਨ ਦੇ ਹੁਕਮ, ਹਾਈ ਕੋਰਟ ਨੇ ਐਮਾਜ਼ਾਨ ਨੂੰ ਕਿਹਾ- ਇਸ ਉਤਪਾਦ ਨੂੰ ਸੂਚੀ ਤੋਂ ਹਟਾਓ (ਸੰਕੇਤਕ ਫੋਟੋ)

ਰੂਹ ਅਫਜ਼ਾ ਦੀ ਵਿਕਰੀ ਬੰਦ ਕਰਨ ਦੇ ਹੁਕਮ, ਹਾਈ ਕੋਰਟ ਨੇ ਐਮਾਜ਼ਾਨ ਨੂੰ ਕਿਹਾ- ਇਸ ਉਤਪਾਦ ਨੂੰ ਸੂਚੀ ਤੋਂ ਹਟਾਓ (ਸੰਕੇਤਕ ਫੋਟੋ)

ਦਿੱਲੀ ਹਾਈ ਕੋਰਟ (Delhi High Court) ਨੇ ਈ-ਕਾਮਰਸ ਕੰਪਨੀ ਐਮਾਜ਼ਾਨ (Amazon India) ਨੂੰ ਭਾਰਤ 'ਚ ਵਿਕਣ ਵਾਲੀਆਂ ਵਸਤਾਂ ਦੀ ਸੂਚੀ 'ਚੋਂ ਪਾਕਿਸਤਾਨ ਦੀ ਬਣੀ ਰੂਹ ਅਫਜ਼ਾ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ।

 • Share this:

  ਦਿੱਲੀ ਹਾਈ ਕੋਰਟ (Delhi High Court) ਨੇ ਈ-ਕਾਮਰਸ ਕੰਪਨੀ ਐਮਾਜ਼ਾਨ (Amazon India) ਨੂੰ ਭਾਰਤ 'ਚ ਵਿਕਣ ਵਾਲੀਆਂ ਵਸਤਾਂ ਦੀ ਸੂਚੀ 'ਚੋਂ ਪਾਕਿਸਤਾਨ ਦੀ ਬਣੀ ਰੂਹ ਅਫਜ਼ਾ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ।

  ਅਦਾਲਤ ਨੇ ਐਮਾਜ਼ਾਨ ਨੂੰ ਹੁਕਮ ਦਿੱਤਾ ਹੈ ਕਿ ਉਹ 48 ਘੰਟਿਆਂ ਦੇ ਅੰਦਰ ਨਾ ਸਿਰਫ ਰੂਹ ਅਫਜ਼ਾ ਨੂੰ ਆਪਣੀ ਸੂਚੀ ਤੋਂ ਹਟਾਏ, ਸਗੋਂ ਚਾਰ ਹਫ਼ਤਿਆਂ ਅੰਦਰ ਹਲਫ਼ਨਾਮਾ ਵੀ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਈ-ਕਾਮਰਸ ਕੰਪਨੀ ਨੇ ਆਪਣੀ ਪ੍ਰਚੂਨ ਵਸਤੂਆਂ ਦੀ ਸੂਚੀ ਵਿੱਚ ਰੂਹ ਅਫਜ਼ਾ ਨਾਮ ਦੇ ਉਤਪਾਦ ਨੂੰ ਸ਼ਾਮਲ ਕੀਤਾ ਹੈ।

  ਦੱਸ ਦਈਏ ਕਿ ਐਮਾਜ਼ਾਨ ਇੰਡੀਆ (Amazon India) ਵੱਲੋਂ ਹਮਦਰਦ ਗਰੁੱਪ ਤੋਂ ਉਤਪਾਦਤ ਨਾ ਹੋਣ ਵਾਲੇ ਰੂਹ ਅਫਜ਼ਾ ਪ੍ਰੋਡਕਟ ਨੂੰ ਲਿਸਟਡ ਕੀਤਾ ਹੈ। ਇਸ ਸਬੰਧ ਵਿਚ ਹਮਦਰਦ ਨੈਸ਼ਨਲ ਫਾਊਂਡੇਸ਼ਨ (ਇੰਡੀਆ) ਅਤੇ ਹਮਦਰਦ ਦਾਵਾਖਾਨਾ ਨੇ ਦੋ ਕੰਪਨੀਆਂ ਐਮਾਜ਼ਾਨ ਇੰਡੀਆ ਲਿਮਟਿਡ ਅਤੇ ਮੈਸਰਜ਼ ਗੋਲਡਨ ਲੀਫ ਦੇ ਖਿਲਾਫ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਹ ਮੁਕੱਦਮਾ ਇਸ ਉਤਪਾਦ ਅਤੇ 'ਰੂਹ ਅਫਜ਼ਾ' ਦੇ ਟ੍ਰੇਡਮਾਰਕ ਨਾਲ ਸਬੰਧਤ ਹੈ।

  ਇੰਡੀਅਨ ਐਕਸਪ੍ਰੈਸ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਅਦਾਲਤ ਦੇ ਸਾਹਮਣੇ ਇਹ ਦਾਅਵਾ ਕੀਤਾ ਗਿਆ ਹੈ ਕਿ ਜਿਸ ਰੂਹ ਅਫਜ਼ਾ ਉਤਪਾਦ ਨੂੰ ਐਮਾਜ਼ਾਨ ਵੇਚ ਰਿਹਾ ਹੈ, ਉਹ 'ਹਮਦਰਦ ਲੈਬਾਰਟਰੀਜ਼ (ਵਕਫ), ਪਾਕਿਸਤਾਨ' ਦੁਆਰਾ ਨਿਰਮਿਤ ਕੀਤਾ ਜਾ ਰਿਹਾ ਹੈ। ਇਸ ਪੂਰੇ ਮਾਮਲੇ 'ਚ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਐਮਾਜ਼ਾਨ ਸੇਲਰਸ ਨੂੰ ਚਾਰ ਹਫ਼ਤਿਆਂ ਦੇ ਅੰਦਰ ਹਲਫ਼ਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ 'ਤੇ ਅਦਾਲਤ 'ਚ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਵੇਗੀ।

  Published by:Gurwinder Singh
  First published:

  Tags: Amazon, Delhi High Court