Home /News /national /

PFI ਦੇ ਚੇਅਰਮੈਨ ਦੀ ਜ਼ਮਾਨਤ ਮਾਮਲਾ; ਦਿੱਲੀ HC ਨੇ NIA ਨੂੰ ਜਾਰੀ ਕੀਤਾ ਨੋਟਿਸ, 2 ਹਫਤੇ 'ਚ ਮੰਗਿਆ ਜਵਾਬ

PFI ਦੇ ਚੇਅਰਮੈਨ ਦੀ ਜ਼ਮਾਨਤ ਮਾਮਲਾ; ਦਿੱਲੀ HC ਨੇ NIA ਨੂੰ ਜਾਰੀ ਕੀਤਾ ਨੋਟਿਸ, 2 ਹਫਤੇ 'ਚ ਮੰਗਿਆ ਜਵਾਬ

ਹਾਈਕੋਰਟ ਨੇ ਨੋਟਿਸ ਜਾਰੀ ਕਰਦੇ ਹੋਏ ਐਨਆਈਏ ਤੋਂ 2 ਹਫਤਿਆਂ ਵਿੱਚ ਜਵਾਬ ਮੰਗਿਆ ਹੈ।

ਹਾਈਕੋਰਟ ਨੇ ਨੋਟਿਸ ਜਾਰੀ ਕਰਦੇ ਹੋਏ ਐਨਆਈਏ ਤੋਂ 2 ਹਫਤਿਆਂ ਵਿੱਚ ਜਵਾਬ ਮੰਗਿਆ ਹੈ।

Delhi HC Notice To NIA: ਦਿੱਲੀ ਹਾਈਕੋਰਟ ਨੇ ਪੀਐਫਆਈ ਜਥੇਬੰਦੀ ਦੇ ਚੇਅਰਮੈਨ ਓਐਮਏ ਸਲਾਮ ਸਲਾਮ ਦੀ ਜ਼ਮਾਨਤ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (NIA) ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਨੋਟਿਸ ਜਾਰੀ ਕਰਦੇ ਹੋਏ ਐਨਆਈਏ ਤੋਂ 2 ਹਫਤਿਆਂ ਵਿੱਚ ਜਵਾਬ ਮੰਗਿਆ ਹੈ।

  • Share this:

Delhi HC Notice To NIA: ਦਿੱਲੀ ਹਾਈਕੋਰਟ ਨੇ ਪੀਐਫਆਈ ਜਥੇਬੰਦੀ ਦੇ ਚੇਅਰਮੈਨ ਓਐਮਏ ਸਲਾਮ ਸਲਾਮ ਦੀ ਜ਼ਮਾਨਤ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (NIA) ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਨੋਟਿਸ ਜਾਰੀ ਕਰਦੇ ਹੋਏ ਐਨਆਈਏ ਤੋਂ 2 ਹਫਤਿਆਂ ਵਿੱਚ ਜਵਾਬ ਮੰਗਿਆ ਹੈ। ਹਾਈਕੋਰਟ ਮਾਮਲੇ ਦੀ ਅਗਲੀ ਸੁਣਾਈ ਹੁਣ 11 ਜੁਲਾਈ ਨੂੰ ਕਰੇਗੀ।

ਦੱਸ ਦੇਈਏ ਕਿ ਪਿਛਲੇ ਦਿਨੀ ਦੇਸ਼ ਭਰ ਵਿੱਚ ਐਨਆਈਏ ਵੱਲੋਂ ਅੱਤਵਾਦੀ ਫੰਡਿਗ, ਟ੍ਰੇਨਿੰਗ ਕੈਂਪ ਲਗਾਉਣ ਅਤੇ ਸੰਗਠਨ ਵਿੱਚ ਲੋਕਾਂ ਨੂੰ ਸ਼ਮੂਲੀਅਤ ਕਰਨ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ, ਜਿਸ ਵਿੱਚ ਸਭ ਤੋਂ ਵੱਧ 22 ਲੋਕਾਂ ਨੂੰ ਕੇਰਵਾਲ ਵਿਚੋਂ ਗ੍ਰਿ਼ਤਾਰ ਕੀਤਾ ਗਿਆ ਸੀ। ਇਸਤੋਂ ਇਲਾਵਾ ਮਹਾਰਾਸ਼ਟਰ ਅਤੇ ਕਰਨਾਟਕਾ ਤੋਂ 20-20 ਲੋਕਾਂ ਨੂੰ, ਜਦਕਿ ਤਾਮਿਲਨਾਡੂ ਤੋਂ 10, ਅਸਾਮ ਤੋਂ 9, ਉਤਰ ਪ੍ਰਦੇਸ਼ ਤੋਂ 8, ਆਂਧਰਾ ਪ੍ਰਦੇਸ਼ ਤੋਂ 5, ਮੱਧ ਪ੍ਰਦੇਸ਼ ਤੋਂ 4, ਪੁਡੂਚੇਰੀ ਅਤੇ ਦਿੱਲੀ ਤੋਂ 3-3 ਅਤੇ ਰਾਜਸਥਾਨ ਤੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਕੇਂਦਰੀ ਜਾਂਚ ਏਜੰਸੀ ਨੇ ਪੀਐਫਆਈ ਦੇ ਚੇਅਰਮੈਨ ਸਲਾਮ ਅਤੇ ਦਿੱਲੀ ਦੇ ਪ੍ਰਧਾਨ ਪਰਵੇਜ਼ ਅਹਿਮਦ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰੀ ਉਪਰੰਤ ਪੀਐਫਆਈ ਦੇ ਚੇਅਰਮੈਨ ਨੇ ਜ਼ਮਾਨਤ ਨੂੰ ਲੈ ਕੇ ਦਿੱਲੀ ਹਾਈਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਸੀ, ਜਿਸ 'ਤੇ ਮੰਗਲਵਾਰ ਸੁਣਵਾਈ ਦੌਰਾਨ ਐਨਆਈਏ ਨੂੰ ਨੋਟਿਸ ਜਾਰੀ ਹੋਇਆ। ਇਸਦੇ ਨਾਲ ਹੀ ਹਾਈਕੋਰਟ ਨੇ ਜਾਂਚ ਏਜੰਸੀ ਤੋਂ ਇਸ ਮਾਮਲੇ ਵਿੱਚ 2 ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ।

Published by:Krishan Sharma
First published:

Tags: Delhi High Court, National news, NIA, PFI, Terror