ਦਿੱਲੀ ਹਾਈਕੋਰਟ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇੱਕ ਅਨੋਖਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮੁਲਜ਼ਮ ਨੂੰ ਸਜ਼ਾ ਦੇ ਤੌਰ ਤੇ ਇੱਕ ਮਹੀਨੇ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਹੈ। ਦਰਅਸਲ ਮੁਲਜ਼ਮ ਮੁਹੰਮਦ ਉਮਰ ਦਾ ਆਪਣੇ ਗੁਆਂਢੀ ਨਾਲ ਝਗੜਾ ਹੋ ਗਿਆ ਸੀ। ਮਾਮਲਾ ਹੱਥੋਪਾਈ ਤੱਕ ਜਾ ਪਹੁੰਚਿਆ। ਇਸ ਝਗੜੇ ਵਿਚ ਮੁਹੰਮਦ ਦਾ ਗੁਆਢੀਂ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮੁਹੰਮਦ ਖਿਲਾਫ਼ ਕਤਲ ਦੀ ਕੋਸ਼ਿਸ਼ ਦਾ ਪਰਚਾ ਦਰਜ ਹੋ ਗਿਆ। ਹਲਾਂਕਿ ਬਾਅਦ ਚ ਮੁਹੰਮਦ ਤੇ ਉਸਦੇ ਗੁਆਂਢੀ ਵਿਚਾਲੇ ਸਮਝੌਤਾ ਹੋ ਗਿਆ ਸੀ। ਪਰ ਅਦਾਲਤ ਨੇ ਮੁਹੰਮਦ ਨੂੰ ਇੱਕ ਮਹੀਨੇ ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਚ ਸੇਵਾ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਉਸਨੂੰ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਆ ਜਾਵੇ। ਸੇਵਾ ਪੂਰੀ ਹੋਣ ਦੇ ਬਾਅਦ ਮੁਲਜ਼ਮ ਮੁਹੰਮਦ ਨੂੰ ਗੁਰਦੁਆਰਾ ਕਮੇਟੀ ਤੋਂ ਸੇਵਾ ਕਰਨ ਦਾ ਸਰਟੀਫਿਕੇਟ ਵੀ ਲੈਣਾ ਹੋਵੇਗਾ। ਇਸ ਤੋਂ ਇਲਾਵਾ ਜੱਜ ਨੇ ਮੁਲਜ਼ਮ ਨੂੰ 1 ਲੱਖ ਦਾ ਜ਼ੁਰਮਾਨਾ ਵੀ ਕੀਤਾ ਹੈ।
ਮੁਹੰਮਦ ਉਮਰ ਦੀ ਉਮਰ ਮਹਿਜ 21 ਸਾਲ ਹੈ। ਕੋਰਟ ਅਨੁਸਾਰ ਉਸਦੀ ਸਾਰੀ ਉਮਰ ਬਾਕੀ ਹੈ, ਜਿਸਦੇ ਲਈ ਉਸਨੂੰ ਗੁੱਸੇ ਨੂੰ ਕਾਬੂ ਕਰਨਾ ਅਤੇ ਉਸਨੂੰ ਸਮਾਜ ਦੀ ਮੁੱਖ ਧਾਰਾ ਚ ਸ਼ਾਮਲ ਕਰਨ ਦੇ ਲਈ ਲੋਕਾਂ ਦੀ ਸੇਵਾ ਕਰਨੀ ਹੋਵੇਗੀ। ਫਿਲਹਾਲ ਕੋਰਟ ਦੇ ਇਸ ਫੈਸਲੇ ਨਾਲ ਨੌਜਵਾਨ ਨੂੰ ਨਾ ਨਾ ਸਿਰਫ ਗੁੱਸੇ ਤੇ ਕੰਟਰੋਲ ਕਰਨਾ ਸਿਖਾਇਆ ਬਲਕਿ ਸਮਾਜ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਕਿ ਗੁੱਸੇ ਵਿਚ ਚੁੱਕਿਆ ਕਦਮ ਪੂਰੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ।
Dsgmc ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਉਮਰ ਗੁਰੂ ਘਰ ਚ ਸੇਵਾ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi High Court