Home /News /national /

ਸਿੱਖ ਔਰਤ ਨੂੰ ਕੜਾ ਪਾਉਣ ਦੇ ਚਲਦਿਆਂ ਪ੍ਰੀਖਿਆ ਦੇਣ ਤੋਂ ਰੋਕਿਆ, ਦਿੱਲੀ ਹਾਈਕੋਰਟ ਨੇ DSSSB ਨੂੰ ਪਾਈ ਝਾੜ

ਸਿੱਖ ਔਰਤ ਨੂੰ ਕੜਾ ਪਾਉਣ ਦੇ ਚਲਦਿਆਂ ਪ੍ਰੀਖਿਆ ਦੇਣ ਤੋਂ ਰੋਕਿਆ, ਦਿੱਲੀ ਹਾਈਕੋਰਟ ਨੇ DSSSB ਨੂੰ ਪਾਈ ਝਾੜ

Sikhism: ਦਿੱਲੀ ਵਿੱਚ ਇੱਕ ਸਿੱਖ ਮਹਿਲਾ ਉਮੀਦਵਾਰ ਨੂੰ ਮੁਕਾਬਲੇ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਨੇ ਕੜਾ ਪਾਇਆ ਹੋਇਆ ਸੀ। ਔਰਤ ਮੁਤਾਬਕ ਉਹ ਐਡਮਿਟ ਕਾਰਡ 'ਚ ਦੱਸੇ ਸਮੇਂ ਮੁਤਾਬਕ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਪਹੁੰਚ ਗਈ ਸੀ, ਪਰ ਉਸ ਨੂੰ ਕੜਾ ਉਤਾਰ ਕੇ ਹੀ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਦਿੱਤੀ ਗਈ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: Sikhism: ਦਿੱਲੀ ਵਿੱਚ ਇੱਕ ਸਿੱਖ ਮਹਿਲਾ ਉਮੀਦਵਾਰ ਨੂੰ ਮੁਕਾਬਲੇ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਨੇ ਕੜਾ ਪਾਇਆ ਹੋਇਆ ਸੀ। ਔਰਤ ਮੁਤਾਬਕ ਉਹ ਐਡਮਿਟ ਕਾਰਡ 'ਚ ਦੱਸੇ ਸਮੇਂ ਮੁਤਾਬਕ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਪਹੁੰਚ ਗਈ ਸੀ, ਪਰ ਉਸ ਨੂੰ ਕੜਾ ਉਤਾਰ ਕੇ ਹੀ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਦਿੱਤੀ ਗਈ।

ਮਹਿਲਾ ਨੇ ਹੁਣ ਇਸ ਮਾਮਲੇ 'ਚ ਦਿੱਲੀ ਹਾਈਕੋਰਟ (Delhi High Court) ਦਾ ਦਰਵਾਜ਼ਾ ਖੜਕਾਇਆ ਹੈ। ਮਹਿਲਾ ਨੇ ਪੀਜੀਟੀ-ਇਕਨਾਮਿਕਸ (ਮਹਿਲਾ) ਦੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਨਾ ਦੇਣ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਮਹਿਲਾ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਕਾਰਵਾਈ ਦਾ ਸਿਰਫ਼ ਇਸ ਆਧਾਰ 'ਤੇ ਬਚਾਅ ਨਹੀਂ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਕੜਾ ਜਾਂ ਕਿਰਪਾਨ ਵਾਲੇ ਉਮੀਦਵਾਰ ਨੂੰ ਰਿਪੋਰਟਿੰਗ ਸਮੇਂ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ 'ਤੇ ਪਹੁੰਚਣਾ ਹੋਵੇਗਾ।

ਪਟੀਸ਼ਨਕਰਤਾ ਦੇ ਅਨੁਸਾਰ, ਡੀਐਸਐਸਐਸਬੀ ਨੇ ਇਹ ਨੋਟੀਫਿਕੇਸ਼ਨ ਇਮਤਿਹਾਨ ਕਰਵਾਏ ਜਾਣ ਤੋਂ ਦੋ ਦਿਨ ਬਾਅਦ ਜਾਰੀ ਕੀਤਾ ਸੀ।

ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਪੱਲੀ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (DSSSB), ਜੋ ਕਿ ਵੱਡੀ ਗਿਣਤੀ ਸਿੱਖ ਉਮੀਦਵਾਰਾਂ ਨਾਲ ਨਿਯਮਿਤ ਤੌਰ 'ਤੇ ਪ੍ਰੀਖਿਆਵਾਂ ਕਰਵਾਉਂਦਾ ਹੈ, ਨੇ ਉਮੀਦਵਾਰਾਂ ਨੂੰ ਸਮੇਂ ਸਿਰ ਸੂਚਿਤ ਨਹੀਂ ਕੀਤਾ।

ਅਦਾਲਤ ਨੇ ਡੀਐਸਐਸਐਸਬੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸੰਸਥਾ ਵੱਲੋਂ ਉਚਿਤ ਸਮੇਂ ’ਤੇ ਸੂਚਨਾ ਦਿੱਤੀ ਜਾਵੇ, ਤਾਂ ਜੋ ਪ੍ਰੀਖਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Published by:Krishan Sharma
First published:

Tags: Delhi High Court, High court, SGPC, Sikh, Sikhism