ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਣ ਦੀ ਖ਼ਬਰ ਹੈ। ਇਸ ਜਹਾਜ਼ ਵਿਚ 218 ਯਾਤਰੀ ਸਵਾਰ ਸਨ।
ਤਕਨੀਕੀ ਨੁਕਸ ਕਾਰਨ ਇਹ ਐਮਰਜੈਂਸੀ ਲੈਂਡਿੰਗ ਸੁਰੱਖਿਅਤ ਢੰਗ ਨਾਲ ਕਰਵਾਈ ਗਈ। ਇਸ ਜਹਾਜ਼ ਨੇ ਪੈਰਿਸ ਜਾਣ ਲਈ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੋਂ ਉਡਾਣ ਭਰੀ ਸੀ।
ਸੀਆਈਐਸਐਫ ਦੇ ਸੂਤਰਾਂ ਅਨੁਸਾਰ ਸਾਰੇ ਯਾਤਰੀ ਅਤੇ ਜਹਾਜ਼ ਸੁਰੱਖਿਅਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਏਅਰਪੋਰਟ 'ਡਾਇਲ' ਦਿੱਲੀ ਹਸਪਤਾਲ ਵੱਲੋਂ ਫਾਇਰ ਵਿਭਾਗ ਨੂੰ ਅਲਰਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਲਈ ਹਵਾਈ ਅੱਡੇ 'ਤੇ ਪੂਰੇ ਪ੍ਰਬੰਧ ਕੀਤੇ ਗਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Airport, Amritsar airport