Home /News /national /

ਸ਼ਿਮਲੇ ਤੋਂ ਵੀ ਠੰਢੀ ਹੋਈ ਦਿੱਲੀ, ਫਿਰ ਵੀ ਡਟੇ ਹੋਏ ਨੇ ਕਿਸਾਨ

ਸ਼ਿਮਲੇ ਤੋਂ ਵੀ ਠੰਢੀ ਹੋਈ ਦਿੱਲੀ, ਫਿਰ ਵੀ ਡਟੇ ਹੋਏ ਨੇ ਕਿਸਾਨ

ਕਿਸਾਨ ਜਥੇਬੰਦੀਆਂ ਨੇ ਕਮੇਟੀ ਨੂੰ ਕੀਤਾ ਖਾਰਜ, ਕਿਹਾ-ਇਸ ਵਿਚ ਸਾਰੇ ਸਰਕਾਰ ਦੇ ਲੋਕ (ਸੰਕੇਤਕ ਫੋਟੋ)

ਕਿਸਾਨ ਜਥੇਬੰਦੀਆਂ ਨੇ ਕਮੇਟੀ ਨੂੰ ਕੀਤਾ ਖਾਰਜ, ਕਿਹਾ-ਇਸ ਵਿਚ ਸਾਰੇ ਸਰਕਾਰ ਦੇ ਲੋਕ (ਸੰਕੇਤਕ ਫੋਟੋ)

 • Share this:
  ਦਿੱਲੀ ਵਿਚ ਕੜਾਕੇ ਦੀ ਠੰਢ ਵਿਚ ਵੀ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਸੜਕਾਂ ਉਤੇ ਡਟੇ ਹੋੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਠੰਢੀਆਂ ਰਾਤਾਂ ਸੜਕਾਂ ਉਤੇ ਕੱਟ ਰਹੇ ਹਨ।

  ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸਭ ਤੋਂ ਠੰਡਾ ਦਿਨ ਰਿਹਾ ਅਤੇ ਸਫਦਰਜੰਗ ਵਿਚ ਘੱਟੋ ਘੱਟ ਤਾਪਮਾਨ  3.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸ਼ਹਿਰ ਵਿੱਚ ਲੋਧੀ ਰੋਡ ਆਬਜ਼ਰਵੇਟਰੀ ਵਿਖੇ 3.3 ਡਿਗਰੀ ਅਤੇ ਅਯਾਨਗਰ ਆਬਜ਼ਰਵੇਟਰੀ ਵਿਚ 3.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

  ਸ਼ਿਮਲਾ ਵਿੱਚ ਘੱਟੋ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਕੜਾਕੇ ਦੀ ਠੰਢ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਰਾਸ਼ਟਰੀ ਰਾਜਧਾਨੀ ਵਿੱਚ ਇਸ ਮੌਸਮ ਦਾ ਘੱਟੋ ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ ਰਹਿ ਗਿਆ।

  ਹਿਮਾਚਲ ਪ੍ਰਦੇਸ਼ ਦੇ ਕੇਲਾਂਗ ਦਾ ਤਾਪਮਾਨ ਮਨਫੀ 12.1 ਡਿਗਰੀ ਸੈਲਸੀਅਸ ’ਤੇ ਚਲਾ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੇਲਾਂਗ, ਕਲਪਾ, ਮਨਾਲੀ, ਸੋਲਨ, ਚੰਬਾ ਅਤੇ ਮੰਡੀ ਵਿਚ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ।
  Published by:Gurwinder Singh
  First published:

  Tags: Agricultural law, Farmers Protest

  ਅਗਲੀ ਖਬਰ