ਦਿੱਲੀ ਕਿਸਾਨ ਅੰਦੋਲਨ : ਤਿੰਨ ਹੋਰ ਕਿਸਾਨਾਂ ਨੇ ਤੋੜਿਆ ਦਮ

ਮ੍ਰਿਤਕ ਕਿਸਾਨ ਰਾਮ ਸਿੰਘ ਤੇ ਗੁਰਬਚਨ ਸਿੰਘ ਦੀ ਤਸਵੀਰ।
ਹੁਣ ਤਿੰਨ ਕਿਸਾਨਾਂ ਦੀ ਮੌਤ ਦੀ ਖ਼ਬਰ ਆਈ ਹੈ, ਜਿੰਨਾਂ ਵਿੱਚੋਂ ਦੋ ਪੰਜਾਬ ਤੇ ਇੱਕ ਮੱਧ ਪ੍ਰਦੇਸ਼ ਦਾ ਹੈ।
- news18-Punjabi
- Last Updated: January 4, 2021, 1:44 PM IST
ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਕਿਸਾਨ ਅੰਦੋਲਨ ਨਾਲ ਜੁੜ ਕੇ ਲਗਾਤਾਰ ਕਿਸਾਨਾਂ ਦੀ ਮੌਤ ਹੋ ਰਹੀ ਹੈ। ਹੁਣ ਤਿੰਨ ਕਿਸਾਨਾਂ ਦੀ ਮੌਤ ਦੀ ਖ਼ਬਰ ਆਈ ਹੈ, ਜਿੰਨਾਂ ਵਿੱਚੋਂ ਦੋ ਪੰਜਾਬ ਤੇ ਇੱਕ ਮੱਧ ਪ੍ਰਦੇਸ਼ ਦਾ ਹੈ। ਸੰਗਰੂਰ ਜ਼ਿਲ੍ਹਾ ਦਾ ਕਿਸਾਨ ਗੁਰਚਰਨ ਸਿੰਘ ਪਿੰਡ ਬਖੂਬਪੀਰ ਦੀ ਦਿੱਲੀ ਪ੍ਰਦਰਸ਼ਨ ਤੋਂ ਸਿਹਤ ਠੀਕ ਨਾ ਹੋਣ ਕਾਰਨ ਕੱਲ ਹੀ ਵਾਪਸ ਆਇਆ ਸੀ ਕਿ ਬੀਤੀ ਰਾਤ ਉਸਦੀ ਮੌਤ ਹੋ ਗਈ। ਇਸ ਤਰ੍ਹਾਂ ਭਵਾਨੀਗੜ੍ਹ ਦਾ ਦੂਜਾ ਕਿਸਾਨ ਰਾਮ ਸਿੰਘ ਦੀ ਦਿੱਲੀ ਮੋਰਚੇ ਤੇ ਜਾਂਦੇ ਸਮੇਂ ਅਚਾਨਕ ਹੀ ਮੌਤ ਹੋ ਗਈ।
ਤੀਜੇ ਘਟਨਾ ਵਿੱਚ ਮੱਧ ਪ੍ਰਦੇਸ਼ ਦੇ ਰਹਿਣ ਵਾਲੇ 65 ਸਾਲਾ ਕਿਸਾਨ ਆਗੂ ਸੁਰਿੰਦਰ ਸਿੱਧੂ ਨੇ ਪਲਵਲ 'ਚ ਦਮ ਤੋੜਿਆ ਹੈ। ਦਿੱਲੀ-ਆਗਰਾ ਹਾਈਵੇ 'ਤੇ ਧਰਨੇ ਦੌਰਾਨ ਉਹ ਨਿਮੋਨੀਆ ਦੇ ਸ਼ਿਕਾਰ ਹੋਇਆ। ਠੰਡ ਕਾਰਨ ਉਹ 14 ਦਸੰਬਰ ਤੋਂ ਹਸਪਤਾਲ 'ਚ ਭਰਤੀ ਸੀ।
ਤੀਜੇ ਘਟਨਾ ਵਿੱਚ ਮੱਧ ਪ੍ਰਦੇਸ਼ ਦੇ ਰਹਿਣ ਵਾਲੇ 65 ਸਾਲਾ ਕਿਸਾਨ ਆਗੂ ਸੁਰਿੰਦਰ ਸਿੱਧੂ ਨੇ ਪਲਵਲ 'ਚ ਦਮ ਤੋੜਿਆ ਹੈ। ਦਿੱਲੀ-ਆਗਰਾ ਹਾਈਵੇ 'ਤੇ ਧਰਨੇ ਦੌਰਾਨ ਉਹ ਨਿਮੋਨੀਆ ਦੇ ਸ਼ਿਕਾਰ ਹੋਇਆ। ਠੰਡ ਕਾਰਨ ਉਹ 14 ਦਸੰਬਰ ਤੋਂ ਹਸਪਤਾਲ 'ਚ ਭਰਤੀ ਸੀ।