ਨੌਕਰੀ ਨਾ ਹੋਣ ਤੇ ਮਹਿਲਾ ਨੇ ਕੀਤਾ ਬ੍ਰੇਕਅੱਪ, ਤਾਂ ਗੁੱਸੇ 'ਚ ਨੌਜਵਾਨ ਨੇ ਮਹਿਲਾ ਦੇ ਸਿਰ 'ਤੇ ਮਾਰਿਆ ਹਥੌੜਾ


Updated: January 9, 2019, 1:06 PM IST
ਨੌਕਰੀ ਨਾ ਹੋਣ ਤੇ ਮਹਿਲਾ ਨੇ ਕੀਤਾ ਬ੍ਰੇਕਅੱਪ, ਤਾਂ ਗੁੱਸੇ 'ਚ ਨੌਜਵਾਨ ਨੇ ਮਹਿਲਾ ਦੇ ਸਿਰ 'ਤੇ ਮਾਰਿਆ ਹਥੌੜਾ
ਗੁੱਸੇ 'ਚ ਨੌਜਵਾਨ ਨੇ ਮਹਿਲਾ ਦੇ ਸਿਰ 'ਤੇ ਮਾਰਿਆ ਹਥੌੜਾ

Updated: January 9, 2019, 1:06 PM IST
ਦਿੱਲੀ ਵਿੱਚ ਇੱਕ 24 ਸਾਲਾਂ ਨੌਜਵਾਨ ਨੂੰ ਰਿਲੇਸ਼ਨਸ਼ਿਪ ਖ਼ਤਮ ਹੋਣ ਤੇ ਪ੍ਰੇਮਿਕਾ ਦੇ ਸਿਰ ਤੇ ਹਥੌੜਾ ਨਾਲ ਵਾਰ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਦੀ ਪਹਿਚਾਣ ਨਿਸ਼ਾਂਤ ਸੈਣੀ ਦੇ ਰੂਪ ਵਿੱਚ ਹੋਈ ਹੈ। ਆਰੋਪੀ ਨੌਜਵਾਨ ਦਿੱਲੀ ਦੇ ਸਰੋਜਨੀ ਨਗਰ ਦਾ ਰਹਿਣ ਵਾਲਾ ਹੈ। ਨੌਜਵਾਨ 8 ਸਾਲਾਂ ਤੋਂ ਮਹਿਲਾ ਨਾਲ ਰਿਲੇਸ਼ਨਸ਼ਿਪ ਵਿੱਚ ਸੀ।

ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਮਹਿਲਾ ਨੇ ਕਿਹਾ ਕਿ ਆਰੋਪੀ ਨੇ ਉਸਦੇ ਸਿਰ ਤੇ ਹਥੌੜੇ ਨਾਲ ਕਈ ਵਾਰ ਕੀਤੇ। ਸਾਊਥ ਵੈਸਟ ਦੇ ਡੀਸੀਪੀ ਦੇਵੇਂਦਰ ਆਰਿਆ ਦੇ ਮੁਤਾਬਕ ਮਹਿਲਾ ਨੇ ਜਦੋਂ ਰਿਸ਼ਤਾ ਖ਼ਤਮ ਕਰਨ ਦੀ ਗੱਲ ਕਹੀ ਤਾਂ ਨੌਜਵਾਨ ਨੇ ਉਸਦੇ ਸਿਰ ਤੇ ਹਥੌੜੇ ਉੱਤੇ ਹਮਲਾ ਕੀਤਾ। ਮਹਿਲਾ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਦੇ ਨਾਲ ਰਿਸ਼ਤਾ ਨੌਕਰੀ ਨਾ ਹੋਣ ਕਾਰਣ ਤੋੜਨਾ ਚਾਹੁੰਦੀ ਸੀ। ਜਦੋਂ ਉਸਨੇ ਨਿਸ਼ਾਂਤ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਮਹਿਲਾ ਤੇ ਨਾਰਾਜ਼ ਹੋ ਕੇ ਹਮਲਾ ਕਰ ਦਿੱਤਾ। ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪ੍ਰੇਮੀ ਨੇ ਉਸ ਨਾਲ ਝੂਠ ਬੋਲਿਆ ਸੀ ਕਿ ਉਹ ਮੁੰਬਈ ਵਿੱਚ ਇੱਕ ਟੀਵੀ ਸੀਰੀਅਲ ਵਿੱਚ ਚੁਣਿਆ ਗਿਆ ਹੈ।
First published: January 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ