Home /News /national /

MCD ਚੋਣਾਂ ਤੋਂ ਪਹਿਲਾਂ BJP ਨੂੰ ਵੱਡਾ ਝਟਕਾ, 11 ਆਗੂ AAP ਵਿਚ ਸ਼ਾਮਲ

MCD ਚੋਣਾਂ ਤੋਂ ਪਹਿਲਾਂ BJP ਨੂੰ ਵੱਡਾ ਝਟਕਾ, 11 ਆਗੂ AAP ਵਿਚ ਸ਼ਾਮਲ

MCD ਚੋਣਾਂ ਤੋਂ ਪਹਿਲਾਂ BJP ਨੂੰ ਵੱਡਾ ਝਟਕਾ, 11 ਨੇਤਾ AAP ਵਿਚ ਸ਼ਾਮਲ (Photo-Twitter/@AAPDelhi)

MCD ਚੋਣਾਂ ਤੋਂ ਪਹਿਲਾਂ BJP ਨੂੰ ਵੱਡਾ ਝਟਕਾ, 11 ਨੇਤਾ AAP ਵਿਚ ਸ਼ਾਮਲ (Photo-Twitter/@AAPDelhi)

ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਸਥਾਨਕ ਨੇਤਾ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨੇ ਕਿਹਾ, “ਰੋਹਿਣੀ ਦੇ ਵਾਰਡ ਨੰਬਰ 53 ਤੋਂ ਭਾਜਪਾ ਦੇ 11 ਆਗੂ ‘ਆਪ’ ਵਿੱਚ ਸ਼ਾਮਲ ਹੋ ਗਏ ਕਿਉਂਕਿ ਉਨ੍ਹਾਂ ਦੀ ਮਿਹਨਤ ਦੀ ਭਾਜਪਾ ਵਿੱਚ ਕਦੇ ਵੀ ਕਦਰ ਨਹੀਂ ਕੀਤੀ ਗਈ।”

ਹੋਰ ਪੜ੍ਹੋ ...
  • Share this:

ਇਲਾਕੇ ਵਿੱਚ ਰਹਿੰਦ-ਖੂੰਹਦ ਦੇ ਪ੍ਰਬੰਧਨ ਦਾ ਮੁੱਦਾ ਉਠਾਇਆ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਭਾਜਪਾ ਆਗੂਆਂ ਵਿਚ ਸਾਬਕਾ ਵਾਰਡ ਮੀਤ ਪ੍ਰਧਾਨ ਪੂਜਾ ਅਰੋੜਾ, ਮਹਿਲਾ ਮੋਰਚਾ ਦੀ ਸਾਬਕਾ ਮੀਤ ਪ੍ਰਧਾਨ ਚਿਤਰਾ ਲਾਂਬਾ ਅਤੇ ਭਾਵਨਾ ਜੈਨ ਸ਼ਾਮਲ ਹਨ।

'ਆਪ' ਆਗੂ ਨੇ ਕਿਹਾ, "ਆਗੂਆਂ ਅਤੇ ਵਰਕਰਾਂ ਦੀ ਇਹ ਟੀਮ ਰੋਹਿਣੀ ਖੇਤਰ 'ਚ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ 'ਆਪ' 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਕਾਂਗਰਸ ਨੇ ਐਤਵਾਰ ਨੂੰ ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਲਈ 250 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਪਾਰਟੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। MCD ਦੇ 250 ਵਾਰਡਾਂ ਲਈ 4 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ।

ਦੱਸ ਦਈਏ ਕਿ ਦਿੱਲੀ ਦੇ ਨਗਰ ਨਿਗਮ ਚੋਣਾਂ ਵਿੱਚ ਕੁੱਲ 250 ਵਾਰਡਾਂ ਵਿਚ ਚੋਣਾਂ ਹੋਣੀਆਂ ਹਨ।

ਦਿੱਲੀ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ 7 ਨਵੰਬਰ ਤੋਂ ਸ਼ੁਰੂ ਹੋਈ ਸੀ। ਉਮੀਦਵਾਰ 19 ਨਵੰਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ।

Published by:Gurwinder Singh
First published:

Tags: Aam Aadmi Party, Arvind Kejriwal, BJP